ਤਰਨ ਤਾਰਨ: ਮੇਲਿਆਂ 'ਚ ਅਕਸਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਹੀ ਜਾਂਦੀ ਹੈ। ਇੱਕ ਅਜਿਹਾ ਹੀ ਮਾਮਲਾ ਪਿੰਡ ਪੰਜਵੜ ਤੋਂ ਸਾਹਮਣੇ ਆਇਆ ਹੈ ਜਿੱਥੇ ਪਕੌੜਿਆਂ ਦੀ ਵੰਡ ਨੂੰ ਲੈ ਕੇ ਲੜਾਈ ਹੋਈ ਹੈ। ਇਹ ਮਾਮਲਾ ਹੁਣ ਲਗਾਤਾਰ ਵੱਧਦਾ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਮਹਿਜ਼ ਪਕੌੜਿਆਂ ਦੀ ਵੰਡ ਨੂੰ ਲੈ ਕੇ ਮੇਲ ਦੌਰਾਨ ਹੋਈ ਲੜਾਈ ਪਿੰਡ ਤੱਕ ਆ ਪਹੁੰਚੀ ਹੈ। ਇਸੇ ਲੜਾਈ ਕਾਰਨ ਘਰਾਂ 'ਤੇ ਹਮਲਾ ਕੀਤਾ ਗਿਆ।
ਪਿੰਡ 'ਚ ਗੁੰਡਾਗਰਦੀ ਦਾ ਨੰਗਾ ਨਾਚ: ਪਿੰਡ ਪੰਜਵੜ 'ਚ ਹੋਏ ਗੁੰਡਾਗਰਦੀ ਦੇ ਨੰਗੇ ਨਾਚ ਨੂੰ ਲੈ ਕੇ ਮੁਖਤਿਆਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਮੇਲੇ ਵਿੱਚ ਪਕੌੜਿਆਂ ਦੀ ਵੰਡ ਨੂੰ ਲੈ ਕੇ ਕੁਝ ਲੋਕਾਂ ਦੀ ਲੜਾਈ ਹੋ ਰਹੀ ਸੀ ਤਾਂ ਅਸੀਂ ਉਨ੍ਹਾਂ ਨੂੰ ਲੜਾਈ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਅਸੀਂ ਆਪਣੇ ਘਰ ਆ ਗਏ ਪਰੰਤੂ ਕੁਝ ਸਮੇਂ ਬਾਅਦ ਸਾਡੇ ਪਿੰਡ ਦੇ ਕੁਝ ਨੌਜਵਾਨਾਂ ਨੇ ਬਾਹਰੋਂ ਤਕਰੀਬਨ 100,150, ਦੇ ਕਰੀਬ ਅਣਪਛਾਤੇ ਨੌਜਵਾਨਾਂ ਨੂੰ ਬੁਲਾ ਕੇ ਸਾਡੇ ਘਰਾਂ 'ਤੇ ਹਮਲਾ ਕਰ ਦਿੱਤਾ।
ਯੂਨੀਫਾਰਮ ਸਿਵਲ ਕੋਡ ਉੱਤੇ ਵਿਵਾਦ ਜਾਰੀ, ਪੰਜਾਬ ਸਮੇਤ ਕਈ ਸੂਬੇ ਯੂਸੀਸੀ ਦੇ ਖ਼ਿਲਾਫ਼ ਨਿੱਤਰੇ ਮੈਦਾਨ 'ਚ
ਬਰਖ਼ਾਸਤ ਏਆਈਜੀ ਰਾਜਜੀਤ ਸਿੰਘ ਦਾ ਨਹੀਂ ਲੱਭਿਆ ਕੋਈ ਸੁਰਾਗ, ਕੋਰਟ ਨੇ ਕੱਢੇ ਗੈਰ ਜ਼ਮਾਨਤੀ ਵਾਰੰਟ
4-5 ਘਰਾਂ ਦੀ ਕੀਤੀ ਤੋੜ-ਫੋੜ: ਪੀੜਤਾਂ ਨੇ ਦੱਸਿਆ ਕਿ ਨੌਜਾਵਨਾਂ ਨੇ ਸ਼ਰੇਆਮ ਘਰਾਂ 'ਚ ਦਾਖਲ ਹੋ ਕਿ ਜਿੱਥੇ ਸਮਾਨ ਦੀ ਭੰਨਤੋੜ ਕੀਤੀ ਹੈ, ਉੱਥੇ ਹੀ ਗਹਿਣੇ ਅਤੇ ਪੈਸੇ ਵੀ ਚੋਰੀ ਕੀਤੇ ਹਨ। ਘੜੁੱਕੇ ਨੂੰ ਸਬ ਦੇ ਸਾਹਮਣੇ ਅੱਗ ਲਗਾਈ ਗਈ ਹੈ। ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਪੀੜਤਾਂ ਵੱਲੋਂ ਹੁਣ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।
ਜਾਂਚ ਅਧਿਕਾਰੀ ਦਾ ਬਿਆਨ: ਇਸ ਮੌਕੇ ਜਦੋਂ ਪੱਤਰਕਾਰਾਂ ਨੇ ਪੁਲਿਸ ਠਾਣਾ ਝਬਾਲ ਦੇ ਐਸ.ਐਸ.ਐਚ.ਓ ਕੇਵਲ ਸਿੰਘ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਦੋਵਾਂ ਪਾਰਟੀਆਂ ਦੇ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ ।