ਤਰਨਤਾਰਨ: ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਪਰਿੰਗੜੀ ਵਿਖੇ ਇਕ ਵਿਅਕਤੀ ਵੱਲੋਂ ਠੱਗੀ ਦਾ ਸ਼ਿਕਾਰ ਹੋ ਕੇ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।3 lakh fraud in Tarn Taran.suicide in Paringdi village of Tarn Taran.
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਵਿਅਕਤੀ ਰਸਾਲ ਸਿੰਘ ਦੇ ਵੱਡੇ ਭਰਾ ਰਸ਼ਪਾਲ ਸਿੰਘ ਨੇ ਦੱਸਿਆ ਕਿ ਰਸਾਲ ਸਿੰਘ ਨੂੰ ਬੀਤੇ ਕੁਝ ਦਿਨ ਪਹਿਲਾਂ ਇਕ ਵਿਦੇਸ਼ ਤੋਂ ਕਾਲ ਆਈ ਕਿ ਉਹ ਉਸ ਦਾ ਰਿਸ਼ਤੇਦਾਰ ਹੈ ਅਤੇ ਉਸ ਦਾ ਭਰਾ ਰਸਾਲ ਸਿੰਘ ਉਸ ਦੀਆਂ ਗੱਲਾਂ ਵਿੱਚ ਆ ਗਿਆ। ਜਿਸ ਤੋਂ ਬਾਅਦ ਵਿਦੇਸ਼ੀ ਕਾਲ ਵਾਲੇ ਵਿਅਕਤੀ ਨੇ ਰਸਾਲ ਸਿੰਘ ਨੂੰ ਕਿਹਾ ਕਿ ਮੈਂ ਏਜੰਟ ਦੇ ਖਾਤੇ ਵਿੱਚ 3 ਲੱਖ ਰੁਪਈਆ ਪਾਉਣਾ ਹੈ।
ਇਸ ਤੋਂ ਬਾਅਦ ਉਸ ਨੇ ਕਿਹਾ ਕਿ ਮੈਂ 15 ਲੱਖ ਰੁਪਿਆ ਤੇਰੇ ਖਾਤੇ ਵਿੱਚ ਪਾ ਦਿੰਦਾ ਹਾਂ, ਮੈਂ ਤੇਰੇ ਤੋਂ ਆ ਕੇ ਲੈ ਲਵਾਂਗਾ। ਜਿਸ ਤੋਂ ਬਾਅਦ ਰਸਾਲ ਸਿੰਘ ਨੇ ਉਸ ਦੀਆਂ ਗੱਲਾਂ ਵਿੱਚ ਆ ਕੇ ਉਸ ਏਜੰਟ ਦੇ ਖਾਤੇ ਵਿਚ 3 ਲੱਖ ਰੁਪਿਆ ਪਾ ਦਿੱਤਾ ਅਤੇ ਬਾਅਦ ਵਿੱਚ ਉਕਤ ਵਿਦੇਸ਼ੀ ਕੋਲ ਵਾਲੇ ਵਿਅਕਤੀ ਨੇ ਆਪਣੇ ਫੋਨ ਬੰਦ ਕਰ ਲਏ।
ਜਿਸ ਤੋਂ ਬਾਅਦ ਰਸਾਲ ਸਿੰਘ ਟੈਨਸ਼ਨ ਲੈਣ ਲੱਗ ਪਿਆ ਅਤੇ ਬੀਤੇ ਦਿਨ੍ਹੀਂ ਉਸ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਪੀੜਤ ਪਰਿਵਾਰ ਨੇ ਜ਼ਿਲਾ ਤਰਨਤਾਰਨ ਦੇ SSP ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਅਜਿਹੇ ਠੱਗਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਹੋਰ ਵਿਅਕਤੀ ਦਾ ਘਰ ਨਾ ਉੱਜੜੇ।
ਇਹ ਵੀ ਪੜ੍ਹੋ: ਸ਼ਹਿਰ ਦੇ ਕੂੜੇ ਦੇ ਨਿਪਟਾਰੇ ਅਤੇ ਸ਼ਹਿਰ ਦੇ ਸੁੰਦਰੀਕਰਨ ਲਈ ਪ੍ਰਸ਼ਾਸਨ ਦਾ ਖਾਸ ਉਪਰਾਲਾ