ਤਰਨਤਾਰਨ: ਕਸਬਾ ਸੁਰਸਿੰਘ ਵਿੱਚ ਇੱਕ ਭਿਆਨਕ ਐਕਸੀਡੈਂਟ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਦਰਦਨਾਕ ਸੜਕ ਹਾਦਸਾ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋਣ ਕਾਰਨ ਵਾਪਰਿਆ ਹੈ। ਇਸ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਇਸ ਖਬਰ ਤੋਂ ਬਾਅਦ ਪਰਿਵਾਰ 'ਤੇ ਵੱਡਾ ਦੁੱਖਾਂ ਦਾ ਪਹਾੜ ਟੁੱਟ ਗਿਆ। ਮ੍ਰਿਤਕ ਨੌਜਵਾਨਾਂ ਵਿੱਚੋਂ ਇੱਕ ਦਾ ਨਾਮ ਗੁਰਬੀਰ ਸਿੰਘ ਅਤੇ ਦੂਜੇ ਦਾ ਨਾਮ ਵਰਿੰਦਰ ਸਿੰਘ ਦੱਸਿਆ ਜਾ ਰਿਹਾ ਹੈ। ਇਸ ਹਾਦਸੇ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੂਜੇ ਪਾਸੇ ਘਟਨਾ ਮਗਰੋਂ ਕਾਰ ਸਵਾਰ ਮੌਕੇ 'ਤੇ ਫਰਾਰ ਹੋ ਗਿਆ।
ਮ੍ਰਿਤਕਾਂ ਦਾ ਸਸਕਾਰ: ਜਿਵੇਂ ਹੀ ਇਸ ਹਾਦਸੇ ਦਾ ਪਿੰਡ 'ਚ ਪਤਾ ਲੱਗਿਆ ਤਾਂ ਚਾਰੇ ਪਾਸੇ ਮਾਹੌਲ ਗਮਗੀਨ ਹੋ ਗਿਆ। ਹਰ ਕੋਈ ਦੁੱਖ ਦੀ ਘੜੀ 'ਚ ਪਰਿਵਾਰ ਨੂੰ ਹੌਸਲਾ ਦਿੰਦਾ ਨਜ਼ਰ ਆਇਆ। ਉੱਥੇ ਪੁਲਿਸ ਨੇ ਲਾਸ਼ਾਂ ਦਾ ਪੋਸਟਮਾਰਟ ਕਰਵਾਉਣ ਤੋਂ ਬਾਅਦ ਮ੍ਰਿਤਕ ਦੇਹਾਂ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤੇ। ਜਿਸ ਮਗਰੋਂ ਪਰਿਵਾਰ ਨੇ ਨਮ ਅੱਖਾਂ ਨਾਲ ਆਪਣੇ ਜਿਗਰ ਦੇ ਟੁਕੜਿਆਂ ਦਾ ਅੰਤਮ ਸਸਕਾਰ ਕੀਤਾ। ਇਸ ਮੌਕੇ ਮ੍ਰਿਤਕਾਂ ਦੇ ਪਿਤਾ ਨੇ ਆਪਣਾ ਦਰਦ ਬਿਆਨ ਕਰਦੇ ਹੋਏ ਕਿਹਾ ਕਿ ਸਾਡੇ ਘਰ ਦਾ ਗੁਜ਼ਾਰਾ ਇੰਨ੍ਹਾਂ ਦੇ ਸਿਰੋਂ ਹੀ ਚੱਲਦਾ ਸੀ ।ਸਾਡੇ ਕੋਲ ਕਮਾਈ ਦੇ ਆ ਹੀ ਜਰੀਏ ਸਨ। ਉਨ੍ਹਾਂ ਦੱਸਿਆ ਕਿ ਇੱਕ ਵੱਡੇ ਪੁੱਤਰ ਦਾ ਦਾ ਡੇਢ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਕੋਲ ਇੱਕ ਬੱਚਾ ਹੈ। ਉਨ੍ਹਾਂ ਦੱਸਿਆ ਕਿ ਮੇਰੇ ਸਰੀਰ ਵਿੱਚ ਨੁਕਸ ਹੈ ਮੈਂ ਪਿਛਲੇ 8 ਸਾਲਾਂ ਤੋਂ ਕੋਈ ਕੰਮ ਨਹੀਂ ਕਰ ਸਕਦਾ। ਪਰਿਵਾਰ ਨੇ ਇਸਨਾਫ਼ ਦੀ ਗੁਹਾਰ ਲਗਾਈ ਹੈ।
ਵਿਧਾਇਕ ਪਹੁੰਚੇ ਦੁੱਖ ਸਾਂਝਾ ਕਰਨ: ਇਸ ਦੁੱਖ ਦੀ ਘੜੀ 'ਚ ਖੇਮਕਰਨ ਤੋਂ ਵਿਧਾਇਕ ਸਰਵਨ ਸਿੰਘ ਧੁੰਨ ਪੀੜਤ ਪਰਿਵਾਰ ਕੋਲ ਪਹੁੰਚੇ ਅਤੇ ਉਨ੍ਹਾਂ ਦਾ ਹਾਲ ਜਾਣਿਆ। ਇਸ ਮੌਕੇ ਮੀਡੀਆ ਨਾਲ ਗੱਲ ਕਰਦੇ ਵਿਧਾਇਕ ਨੇ ਕਿਹਾ ਕਿ ਇਸ ਗਰੀਬ ਪਰਿਵਾਰ 'ਤੇ ਬਹੁਤ ਵੱਡਾ ਦੁੱਖਾਂ ਦਾ ਪਹਾੜ ਟੁੱਟਿਆ ਹੈ। ਜਿੰਨ੍ਹਾਂ ਦੇ ਸਿਰ 'ਤੇ ਇਹ ਪਰਿਵਾਰ ਰੋਟੀ ਖਾਂਦਾ ਸੀ ਅੱਜ ਉਹ ਹੀ ਬੱਚੇ ਦੁਨਿਆ ਉੱਤੇ ਨਹੀਂ ਰਹੇ। ਉਨ੍ਹਾਂ ਆਖਿਆ ਕਿ ਇਸ ਦੁੱਖ ਦੀ ਘੜੀ 'ਚ ਜਿੱਥੇ ਪੂਰਾ ਪਿੰਡ ਇੰਨ੍ਹਾਂ ਦੇ ਨਾਲ ਉੱਥੇ ਹੀ ਮੈਂ ਹੀ ਹਮੇਸ਼ਾ ਇੰਨ੍ਹਾਂ ਦੇ ਨਾਲ ਖੜ੍ਹਾ ਹਾਂ। ਇਸ ਪਰਿਵਾਰ ਨੂੰ ਕੋਈ ਵੀ ਦਿਕੱਤ ਨਹੀਂ ਆਉਣ ਦਿੱਤੀ ਜਾਵੇਗੀ।ਵਿਧਾਇਕ ਨੇ ਆਖਿਆ ਕਿ ਕਾਰ ਸਵਾਰ ਦੇ ਖਿਲਾਫ਼ ਵੀ ਕਾਰਵਾਈ ਜਾਰੀ ਹੈ ਅਤੇ ਪੀੜਤ ਪਰਿਵਾਰ ਨੂੰ ਹਰ ਹਾਲ 'ਚ ਇਨਸਾਫ਼ ਮਿਲੇਗਾ।
ਇਹ ਵੀ ਪੜ੍ਹੋ: ਧਰਮ ਪ੍ਰਚਾਰਕ ਨੇ ਦਲਿਤ ਲੜਕੀ ਨੂੰ ਕੀਤਾ ਗਰਭਵਤੀ, ਬੱਚੇ ਨੂੰ ਵੇਚਿਆ