ਖਡੂਰ ਸਾਹਿਬ: ਪੰਜਾਬ ਦੇ ਪਿੰਡਾਂ ਵਿੱਚੋਂ ਲਗਾਤਾਰ ਲੋਕ ਦਿੱਲੀ ਮੋਰਚੇ ਵਿੱਚ ਸ਼ਮੂਲੀਅਤ ਕਰ ਰਹੇ ਹਨ ਇਸਦੀ ਮਿਸਾਲ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਖੋਜਕੀਪੁਰ ਬਣਿਆ ਹੋਇਆ ਹੈ ਜਿੱਥੋਂ ਲਗਾਤਾਰ ਹਰ 10 ਦਿਨਾਂ ਬਾਅਦ 15 ਤੋਂ 20 ਨੌਜਵਾਨਾਂ ਦਾ ਜਥਾ ਸਿੰਘੂ ਬਾਡਰ ਲਈ ਰਵਾਨਾ ਹੋ ਰਿਹਾ ਹੈ ਅੱਜ ਵੀ ਪਿੰਡ ਖੋਜਕੀਪੁਰ ਤੋਂ ਨੌਜਵਾਨਾਂ ਦਾ ਜਥਾ 5 ਸਟਾਰ ਹੋਟਲ ਦੀ ਤਰ੍ਹਾਂ ਟਰਾਲੀ ਤਿਆਰ ਕਰਕੇ ਤੇ 2 ਗੱਡੀਆ ਲੈ ਕੇ ਦਿੱਲੀ ਵੱਲ ਨੂੰ ਰਵਾਨਾ ਹੋਇਆ।
ਇਹ ਵੀ ਪੜੋ: ਹੋਲਾ ਮਹੱਲਾ ’ਤੇ ਆਉਣ ਵਾਲੀ ਸੰਗਤ ਲਈ ਪ੍ਰਸ਼ਾਸਨ ਸਖ਼ਤ
ਇਸ ਮੌਕੇ ਨੌਜਵਾਨ ਕਿਸਾਨਾਂ ਨੇ ਦੱਸਿਆ ਕਿ ਇਸ 5 ਸਟਾਰ ਟਰਾਲੀ ’ਚ ਗਰਮੀ ਦੇ ਮੌਸਮ ਨੂੰ ਧਿਆਨ ’ਚ ਰੱਖਦੇ ਹੋਏ ਏ.ਸੀ. ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਟਰਾਲੀ ’ਚ ਐੱਲ.ਸੀ.ਡੀ., ਇੰਨਵੇਟਰ, ਪੱਖੇ, ਵਾਈ ਫਾਈ, ਕੈਮਰੇ ਵੀ ਲਗਾਏ ਗਏ ਹਨ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆਂ ਨਾ ਆਵੇ। ਉਹਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜਿਨ੍ਹਾਂ ਚਿਰ ਕਾਲੇ ਕਾਨੂੰਨ ਰੱਦ ਨਹੀ ਹੁੰਦੇ ਉਨ੍ਹਾਂ ਚਿਰ ਵਾਪਸ ਨਹੀਂ ਆਉਣਗੇ।
ਇਹ ਵੀ ਪੜੋ: ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਨੌਜਵਾਨ ਦਿੱਲੀ ਰਵਾਨਾ