ETV Bharat / state

ਟਿੱਡੀ ਦਲ ਦੇ ਹਮਲੇ ਤੋਂ ਬਚਾਅ ਲਈ ਖੇਤੀਬਾੜੀ ਤੇ ਅਧਿਕਾਰੀਆਂ ਨੂੰ ਦਿੱਤੀ ਟ੍ਰੇਨਿੰਗ - ਟਿੱਡੀ ਦਲ ਦੇ ਹਮਲੇ ਤੋਂ ਬਚਾਅ

ਤਰਨ ਤਾਰਨ ਵਿੱਚ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਟਿੱਡੀ ਦਲ ਦੇ ਹਮਲੇ ਦੇ ਖਦਸ਼ੇ ਤਹਿਤ ਪ੍ਰਸ਼ਾਸਨ, ਖੇਤੀਬਾੜੀ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਦੀ ਟ੍ਰੇਨਿੰਗ ਹੋਈ।

ਫ਼ੋਟੋ
ਫ਼ੋਟੋ
author img

By

Published : May 29, 2020, 12:43 PM IST

ਤਰਨ ਤਾਰਨ: ਸਥਾਨਕ ਡਿਪਟੀ ਕਮਿਸ਼ਨਰ ਪਰਦੀਪ ਕੁਮਾਰ ਸੱਭਰਵਾਲ ਦੀ ਪ੍ਰਧਾਨਗੀ ਹੇਠ ਸ਼ੁੱਕਰਵਾਰ ਨੂੰ ਮੀਟਿੰਗ ਹੋਈ। ਇਸ ਤੋਂ ਬਾਅਦ ਟਿੱਡੀ ਦਲ ਦੇ ਹਮਲੇ ਦੇ ਖਦਸ਼ੇ ਤਹਿਤ ਪ੍ਰਸ਼ਾਸਨ, ਖੇਤੀਬਾੜੀ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਦੀ ਟ੍ਰੇਨਿੰਗ ਡਾ.ਪਰਮਜੀਤ ਸਿੰਘ ਡਾਇਟਰੈਕਟਰ ਖੇਤਰੀ ਖੋਜ ਕੇਂਦਰ, ਪੀ.ਏ.ਯੂ. ਕਪੂਰਥਲਾ ਵੱਲੋਂ ਕਰਵਾਈ ਗਈ।

ਵੀਡੀਓ

ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਜਗਵਿੰਦਰਜੀਤ ਸਿੰਘ ਗਰੇਵਾਲ, ਪਰਮਜੀਤ ਕੌਰ ਏ.ਡੀ.ਸੀ. ਵਿਕਾਸ, ਖੇਤੀਬਾੜੀ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਖੇਤਰੀ ਖੋਜ ਕੇਂਦਰ, ਪੀ.ਏ.ਯੂ. ਕਪੂਰਥਲਾ ਨੇ ਟਿੱਡੀ ਦਲ ਦੇ ਜੀਵਨ ਚੱਕਰ, ਪ੍ਰਜਨਣ ਕਿਰਿਆ, ਭਾਰਤ ਤੇ ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਵਿਸਥਾਰ ਵਿੱਚ ਟ੍ਰੇਨਿੰਗ ਦਿੱਤੀ।

ਇਸ ਟ੍ਰੇਨਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਟਿੱਡੀ ਦਲ ਦੇ ਹਮਲੇ ਨੂੰ ਬਿਲਕੁਲ ਹਲਕੇ ਵਿੱਚ ਨਾ ਲਿਆ ਜਾਵੇ ਤੇ ਇਸ ਦੇ ਕੰਟਰੋਲ ਲਈ ਜੋ ਟੀਮਾਂ ਬਣਾਇਆ ਗਈਆਂ ਹਨ, ਉਹ ਆਪਣੇ ਟਰੈਕਟਰ ਵਾਲੇ ਸਪਰੇਅ ਪੰਪਾਂ, ਸਪਰੇਅ ਲਈ ਦਵਾਈ ਤੇ ਫਾਇਰ ਬ੍ਰਿਗੇਡਾਂ ਸਮੇਤ ਹਮੇਸ਼ਾ ਤਿਆਰ ਰਹਿਣ।

ਮੁੱਖ ਖੇਤੀਬਾੜੀ ਅਫ਼ਸਰ ਕੁਲਜੀਤ ਸਿੰਘ ਸੈਣੀ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਆਪਦਾ ਨਾਲ ਨਜਿੱਠਣ ਲਈ ਇਕੱਠੇ ਹੋ ਕੇ ਕੰਮ ਕਰਨ ਦੀ ਲੋੜ ਹੈ। ਇਸ ਲਈ ਜਿਹੜੇ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ, ਉਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ।

ਟ੍ਰੇਨਿੰਗ ਉਪਰੰਤ ਡਿਪਟੀ ਕਮਿਸ਼ਨਰ ਤਰਨ ਤਾਰਨ ਦੀ ਹਾਜ਼ਰੀ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਟਿੱਡੀ ਦਲ ਦੇ ਹਮਲੇ ਨੂੰ ਕੰਟਰੋਲ ਕਰਨ ਲਈ ਫਾਇਰ ਬ੍ਰਿਗੇਡ 'ਤੇ ਟਰੈਕਟਰ ਵਾਲੇ ਪੰਪਾਂ ਨਾਲ ਮੌਕ ਡਰਿੱਲ ਵੀ ਕੀਤੀ ਗਈ। ਇਸ ਮੌਕ ਡਰਿੱਲ ਵਿੱਚ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.