ਤਰਨਤਾਰਨ: ਯੂਕਰੇਨ ‘ਚ ਮੈਡੀਕਲ ਦੀ ਪੜਾਈ (Medical studies in Ukraine) ਕਰਨ ਗਏ ਤਰਨਤਾਰਨ ਦੇ ਨਜਦੀਕੀ ਪਿੰਡ ਵਲਟੋਹਾ (Valtoha, a village near Tarn Taran) ਨਾਲ ਸਬੰਧਤ ਭੈਣ ਭਰਾ ਦੇ ਸਹੀ ਸਲਾਮਤ ਬੀਤੀ ਰਾਤ ਆਪਣੇ ਪਰਿਵਾਰ ‘ਚ ਵਾਪਸ ਪਰਤ ਆਏ ਹਨ। ਜਿਸ ਦੀ ਖੁਸ਼ੀ ਵਿੱਚ ਪਰਿਵਾਰ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ। ਉੱਥੇ ਹੀ ਉਨ੍ਹਾਂ ਦੇ ਸਾਰੇ ਰਿਸ਼ਤੇਦਾਰ ਅਤੇ ਪਿੰਡ ਵਾਸੀ ਨੇ ਦੋਵਾਂ ਭੈਣ-ਭਰਾ ਦਾ ਸਵਾਗਤ ਕੀਤਾ।
ਪਿੰਡ ਵਲਟੋਹਾ ‘ਚ ਖਾਹਰਾ ਹਸਪਤਾਲ ਦੇ ਮੁਖੀ ਡਾਕਟਰ ਪਰਵਿੰਦਰ ਸਿੰਘ ਖਾਹਰਾ ਅਤੇ ਡਾਕਟਰ ਅਮਰਜੀਤ ਕੌਰ ਦੀ ਵੱਡੀ ਬੇਟੀ ਹਰਸਿਮਰਨ ਕੌਰ ਅਤੇ ਛੋਟਾ ਬੇਟਾ ਸੋਰਭਦੀਪ ਸਿੰਘ ਯੂਕਰੇਨ ਦੀ ਰਾਜਧਾਨੀ ਕੀਵ (Kiev, the capital of Ukraine) ਦੇ ਵੱਡੇ ਸ਼ਹਿਰ ਖਾਰਕੋਵ ਦੀਆਂ ਯੂਨੀਵਰਸਿਟੀਆਂ ‘ਚ ਮੈਡੀਕਲ ਦੀ ਪੜ੍ਹਾਈ (Medical studies at Kharkov universities) ਕਰਨ ਗਏ ਸਨ, ਪਰ ਰੂਸ ਤੇ ਯੂਕਰੇਨ ਵਿਚਾਲੇ ਯੁੱਗ ਲੱਗਣ ਕਾਰਨ ਯੂਕਰੇਨ ਦੇ ਹਾਲਾਤ ਬੰਦ ਤੋਂ ਬੱਤਰ ਹੋ ਚੁੱਕੇ ਹਨ। ਜਿਸ ਕਰਕੇ ਉਨ੍ਹਾਂ ਨੂੰ ਦੇਸ਼ ਛੱਡਣਾ ਪਿਆ।
ਇਨ੍ਹਾਂ ਭੈਣ-ਭਰਾ ਨੇ ਉੱਥੋ ਦੇ ਹਾਲਾਤ ਬਾਰੇ ਦੱਸਿਆ ਕਿਹਾ ਕਿ ਯੂਕਰੇਨ (Ukraine) ਨਾਲ ਲਾਗਲੇ ਦੇਸ਼ਾਂ ਦੀਆਂ ਸਰਹੱਦਾਂ ਤੱਕ ਤਾਂ ਉਹ ਆਪ ਯਤਨ ਕਰਕੇ ਪਹੁੰਚੇ ਹਨ। ਜਿਸ ਤੋਂ ਬਾਅਦ ਭਾਰਤ ਐਬੈਂਸੀ ਦੀ ਮਦਦ ਨਾਲ ਉਹ ਆਪਣੇ ਘਰ ਪਹੁੰਚੇ ਹਨ।
ਇਹ ਵੀ ਪੜ੍ਹੋ: Russia-Ukraine War: ਹਿੰਡਨ ਏਅਰਬੇਸ 'ਤੇ ਉਤਰੇਗਾ C-17 ਜਹਾਜ਼, ਵੀਕੇ ਸਿੰਘ ਨਾਲ ਆਵੇਗਾ ਜ਼ਖਮੀ ਵਿਦਿਆਰਥੀ
ਉਨ੍ਹਾਂ ਦੱਸਿਆ ਕਿ ਉੱਥੇ ਸਭ ਕੁਝ ਤਬਾਹ ਹੋ ਗਿਆ ਹੈ ਅਤੇ ਹਰ ਪਾਸੇ ਤਬਾਹੀ ਹੀ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਉੱਥੇ ਦੀ ਪੁਲਿਸ ਖ਼ਾਸ ਕਰਕੇ ਭਾਰਤੀ ਵਿਦਿਆਰਥੀਆਂ (Indian students) ਨਾਲ ਵਿਤਕਰਾ ਕਰਕੇ ਉਨ੍ਹਾਂ ‘ਤੇ ਜ਼ੁਲਮ ਕਰ ਰਹੀ ਹੈ। ਜਿਸ ਕਾਰਨ ਉਨ੍ਹਾਂ ਨੂੰ ਰੇਲ ਗੱਡੀ ਜਾ ਨਿੱਜੀ ਵਾਹਨਾਂ ਦੀ ਸਵਾਰੀ ਕਰਨ ਸਮੇਂ ਬਹੁਤ ਪਰੇਸ਼ਾਨ ਕੀਤਾ ਗਿਆ,
ਇਸ ਮੌਕੇ ਉਨ੍ਹਾਂ ਨੇ ਰੂਸ ਤੇ ਯੂਕਰੇਨ (Russia and Ukraine) ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਜੰਗ ਨੂੰ ਬੰਦ ਕਰਕੇ ਟੇਬਲ ‘ਤੇ ਬੈਠ ਕੇ ਗੱਲਬਾਤ ਦੇ ਜ਼ਰੀਏ ਇਸ ਮਸਲੇ ਨੂੰ ਹੱਲ ਕਰਨ ਤਾਂ ਜੋ ਹੋ ਰਹੀ ਬਰਬਾਦੀ ਨੂੰ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ: Russia Ukraine War Update: ਜੰਗ ਦਾ 12ਵਾਂ ਦਿਨ, ਗੁਟੇਰੇਸ ਨੇ ਜੰਗਬੰਦੀ ਦੀ ਕੀਤੀ ਮੰਗ