ETV Bharat / state

ਰੋਟੀ ਨੂੰ ਵੀ ਤਰਸ ਰਿਹਾ ਹੈ ਇਹ ਬਜ਼ੁਰਗ ਜੋੜਾ - Social service organizations

ਪਿੰਡ ਭੁੱਚਰ ਕਲਾਂ (Village Bhuchar Clan) ਵਿਖੇ ਇੱਕ ਬਜ਼ੁਰਗ ਜੋੜਾ ਆਪਣੇ ਤਿੰਨ ਪੋਤਰਿਆਂ ਨਾਲ ਛੱਪੜ ਕੰਢੇ ਰਾਤ ਨੂੰ ਬਗੈਰ ਪੱਖੇ ਤੋਂ ਮੱਛਰਾਂ ਵਿੱਚ ਜਿੱਥੇ ਆਪਣਾ ਗੁਜ਼ਾਰਾ ਕਰ ਰਿਹਾ ਹੈ। ਉੱਥੇ ਹੀ ਇਹ ਬਜ਼ੁਰਗ ਜੋੜਾ 24 ਘੰਟੇ ਮੌਤ ਦੇ ਸਾਏ ਵਿੱਚ ਗੁਜ਼ਾਰਨ ਲਈ ਮਜ਼ਬੂਰ ਹੈ।

ਰੋਟੀ ਨੂੰ ਵੀ ਤਰਸ ਰਿਹਾ ਹੈ ਇਹ ਬਜ਼ੁਰਗ ਜੋੜਾ
ਰੋਟੀ ਨੂੰ ਵੀ ਤਰਸ ਰਿਹਾ ਹੈ ਇਹ ਬਜ਼ੁਰਗ ਜੋੜਾ
author img

By

Published : Aug 5, 2022, 4:32 PM IST

ਤਰਨਤਾਰਨ: ਜ਼ਿਲ੍ਹੇ ਦੇ ਨਾਲ ਲੱਗਦੇ ਪਿੰਡ ਭੁੱਚਰ ਕਲਾਂ (Village Bhuchar Clan) ਵਿਖੇ ਇੱਕ ਬਜ਼ੁਰਗ ਜੋੜਾ ਆਪਣੇ ਤਿੰਨ ਪੋਤਰਿਆਂ ਨਾਲ ਛੱਪੜ ਕੰਢੇ ਰਾਤ ਨੂੰ ਬਗੈਰ ਪੱਖੇ ਤੋਂ ਮੱਛਰਾਂ ਵਿੱਚ ਜਿੱਥੇ ਆਪਣਾ ਗੁਜ਼ਾਰਾ ਕਰ ਰਿਹਾ ਹੈ। ਉੱਥੇ ਹੀ ਇਹ ਬਜ਼ੁਰਗ ਜੋੜਾ 24 ਘੰਟੇ ਮੌਤ ਦੇ ਸਾਏ ਵਿੱਚ ਗੁਜ਼ਾਰਨ ਲਈ ਮਜ਼ਬੂਰ ਹੈ ਅਤੇ ਉੱਤੋਂ ਗ਼ਰੀਬੀ ਦੀ ਮਾਰ ਪੈਂਦੇ ਹੋਏ 2 ਵਕਤ ਦੀ ਰੋਟੀ ਤੋਂ ਵੀ ਆਤਰ ਹੋ ਚੁੱਕਾ ਹੈ। ਪੱਤਰਕਾਰਾਂ ਦੀ ਟੀਮ ਵੱਲੋਂ ਜਦ ਇਸ ਬਜ਼ੁਰਗ ਜੋੜੇ ਨਾਲ ਰਾਬਤਾ ਕਾਇਮ ਕੀਤਾ ਗਿਆ, ਤਾਂ ਬਜ਼ੁਰਗ ਕਰਮੀ ਕੌਰ ਨੇ ਅਤੇ ਕਰਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਹਾਲਾਤ ਏਨੇ ਜ਼ਿਆਦਾ ਮਾੜੇ ਹਨ, ਕਿ ਹੁਣ ਤਾਂ ਉਹ 2 ਵਕਤ ਦੀ ਰੋਟੀ ਤੋਂ ਵੀ ਆਤਰ ਹੋ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਬਜ਼ੁਰਗ ਅਵਸਥਾ ਵਿੱਚ ਉਨ੍ਹਾਂ ਦੇ ਤਿੰਨ ਪੋਤਰੇ ਉਨ੍ਹਾਂ ਦੇ ਕੋਲ ਰਹਿੰਦੇ ਹਨ, ਕਿਉਂਕਿ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਛੱਡ ਕੇ ਚਲੀ ਗਈ ਅਤੇ ਪਿਉ ਦੀ ਹਾਲਤ ਵੀ ਠੀਕ ਨਹੀਂ ਰਹਿੰਦੀ, ਜਿਸ ਕਰਕੇ ਮਜ਼ਬੂਰ ਇਹ ਪੋਤਰਿਆਂ ਨੂੰ ਉਹ ਪਾਲ ਰਹੇ ਹਨ। ਬਜ਼ੁਰਗ ਜੋੜੇ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਹਰ ਰੋਜ਼ ਮੰਗਣ ਲਈ ਜਾਂਦੇ ਹਨ, ਜੇ 2 ਵਕਤ ਦੀ ਰੋਟੀ ਮਿਲ ਜਾਂਦੀ ਹੈ, ਤਾਂ ਖਾ ਲੈਂਦੇ ਹਨ।

ਰੋਟੀ ਨੂੰ ਵੀ ਤਰਸ ਰਿਹਾ ਹੈ ਇਹ ਬਜ਼ੁਰਗ ਜੋੜਾ

ਉੱਥੇ ਹੀ ਬਜ਼ੁਰਗ ਜੋੜੇ ਨੇ ਦੱਸਿਆ ਕਿ ਹੁਣ ਮੀਂਹ (rain) ਦੇ ਦਿਨਾਂ ਵਿੱਚ ਸਾਰੀ-ਸਾਰੀ ਰਾਤ ਉਨ੍ਹਾਂ ਦੇ ਕੋਠੇ ਚੋਦੇ ਰਹੇ ਅਤੇ ਸਾਰਾ ਘਰ ਦਾ ਸਾਮਾਨ ਕੱਪੜੇ ਲੀੜੇ ਸਭ ਇਸ ਮੀਂਹ ਕਾਰਨ ਭਿੱਜ ਗਏ ਅਤੇ ਉੱਤੋਂ ਇਹ ਖਾਦਸਾ ਬਣਿਆ ਹੋਇਆ ਹੈ ਕਿ ਕਿਸੇ ਸਮੇਂ ਵੀ ਇਹ ਕੋਠਾ ਡਿੱਗ ਸਕਦਾ ਹੈ। ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਹਰ ਸਮੇਂ ਕੋਠੇ ਦੇ ਡਿੱਗਣ ਦਾ ਖ਼ਤਰਾਂ ਬਣਿਆ ਰਹਿੰਦਾ ਹੈ।

ਇਸ ਮੌਕੇ ਪੀੜਤ ਬਜ਼ੁਰਗ ਜੋੜੇ ਨੇ ਜਿੱਥੇ ਪੰਜਾਬ ਸਰਕਾਰ ਤੋਂ ਮਦਦ ਦੀ ਮੰਗ (Seeking help from the Punjab government) ਕੀਤੀ ਹੈ, ਉੱਥੇ ਹੀ ਉਨ੍ਹਾਂ ਨੇ ਸਾਮਜ ਸੇਵੀ ਸੰਸਥਾਵਾਂ (Social service organizations) ਤੋਂ ਵੀ ਮਦਦ ਦੀ ਮੰਗ ਕੀਤੀ ਹੈ।

ਜੇ ਕੋਈ ਦਾਨੀ ਸੱਜਣ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਇਨ੍ਹਾਂ ਦਾ ਮੋਬਾਇਲ ਨੰਬਰ ਹੈ 7087360751 ਅਤੇ ਬੈਂਕ ਅਕਾਉਂਟ ਨੰਬਰ ਇਸ ਤਰ੍ਹਾਂ ਹੈ। ਬੈਂਕ Punjab Nationan Bank ਅਤੇ ਖਾਤਾ ਨੰਬਰ: 12731000002757 ਅਤੇ IFSC Code: PSIB0021273 ਹੈ।

ਇਹ ਵੀ ਪੜ੍ਹੋ:ਪ੍ਰਿਅੰਕਾ ਗਾਂਧੀ ਨੇ ਤੋੜਿਆ ਸੁਰੱਖਿਆ ਘੇਰਾ, ਮਾਰੀ ਬੈਰੀਕੇਡ ਤੋਂ ਛਾਲ

ETV Bharat Logo

Copyright © 2025 Ushodaya Enterprises Pvt. Ltd., All Rights Reserved.