ਤਰਨਤਾਰਨ: ਤਰਨਤਾਰਨ ਵਿੱਚ ਚੋਰੀ ਦੀਆਂ ਵਾਰਦਾਤਾਂ ਦਿਨ ਪਰ ਦਿਨ ਵੱਧਦੀਆਂ ਜਾ ਰਹੀਆਂ ਹਨ। ਪਰ ਤਰਨਤਾਰਨ ਪੁਲਿਸ ਦੇ ਕੰਨ 'ਤੇ ਜੂੰ ਤੱਕ ਨਹੀ ਸਰਕ ਰਹੀ।
ਮੰਗਲਵਾਰ ਰਾਤ ਨੂੰ ਹਲਕਾ ਖਡੂਰ ਸਾਹਿਬ ਦੇ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਚੋਰਾਂ ਵੱਲੋ ਰਾਤ ਸਮੇਂ ਗੁਰੂ ਕਿਰਪਾ ਕਰਿਆਨਾ ਸਟੋਰ ਵਿੱਖੇ ਰਾਤ ਨੂੰ 2 ਵਜੇ ਬਿਜਲੀ ਵਾਲੇ ਕਟਰ ਨਾਲ ਦੁਕਾਨ ਦਾ ਤਾਲਾ ਤੋੜ੍ਹ ਕੇ ਦੁਕਾਨ ਅੰਦਰ ਪਏ ਸਮਾਨ ਅਤੇ 40 ਹਜ਼ਾਰ ਦੀ ਨਗਦੀ ਲੈ ਕੇ ਫਰਾਰ ਹੋਣ ਦੀ ਖ਼ਬਰ ਹੈ।
ਦੁਕਾਨਦਾਰ ਮੁਤਾਬਿਕ ਪੁਲਿਸ ਵੱਲੋਂ ਸ਼ਹਿਰ ਅੰਦਰ ਕੋਈ ਵੀ ਸਖ਼ਤੀ ਨਹੀ ਦਿਖਾਈ ਜਾ ਰਹੀ ਹੈ। ਜੇਕਰ ਪੁਲਿਸ ਦੀ ਸਖ਼ਤੀ ਹੁੰਦੀ ਤਾਂ ਇਹ ਚੋਰੀ ਦੀ ਵਾਰਦਾਤ ਸ਼ਰੇਆਮ ਨਹੀ ਹੋਣੀ ਸੀ। ਇਹ ਚੋਰੀ ਦੀ ਸਾਰੀ ਘਟਨਾ ਸੀ.ਸੀ.ਟੀ ਕੈਮਰੇ ਵਿੱਚ ਕੈਦ ਹੋ ਗਈ ਹੈ ਅਤੇ ਦੁਕਾਨ ਮਾਲਕ ਵੱਲੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ :- ਕੁੜੀ ਨੂੰ ਥਾਣੇ 'ਚ ਰਿਪੋਰਟ ਦਰਜ਼ ਕਰਵਾਉਣੀ ਪਈ ਭਾਰੀ