ਤਰਨ ਤਾਰਨ: ਕੌਣ ਬਣੇਗਾ ਕਰੋੜਪਤੀ ਸੀਜ਼ਨ 15, ਸ਼ੋਅ ਸ਼ੁਰੂ ਹੋਣ ਤੋਂ 20 ਦਿਨਾਂ ਬਾਅਦ ਹੀ ਪ੍ਰੋਗਰਾਮ ਨੂੰ ਆਪਣਾ ਪਹਿਲਾ ਕਰੋੜਪਤੀ ਮਿਲ ਗਿਆ ਹੈ। ਇਸ ਸ਼ੋਅ ਦੇ ਤਾਜ਼ਾ ਪ੍ਰੋਮੋ 'ਚ ਅਸੀਂ ਦੇਖ ਸਕਦੇ ਹਾਂ ਕਿ ਸਿਰਫ 21 ਸਾਲ ਦੇ ਜਸਕਰਨ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਇੱਕ ਕਰੋੜ ਰੁਪਏ ਆਪਣੇ ਨਾਂ ਕਰ ਲਏ ਹਨ। ਇਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੋਨੀ ਟੀਵੀ ਦੇ ਕੁਇਜ਼ ਰਿਐਲਿਟੀ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਦੇ ਸੀਜ਼ਨ 15 ਨੂੰ ਆਪਣਾ ਪਹਿਲਾ ਕਰੋੜਪਤੀ ਮਿਲ ਗਿਆ ਹੈ।
ਜਸਕਰਨ ਸ਼ੋਅ ਦਾ ਪਹਿਲਾ ਕਰੋੜਪਤੀ: ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਖਾਲੜਾ ਦੇ ਰਹਿਣ ਵਾਲੇ 21 ਸਾਲ ਦੇ ਜਸਕਰਨ ਸਿੰਘ ਨੇ KBC 15 ਦਾ ਪਹਿਲਾ ਕਰੋੜਪਤੀ (KBC 15 first millionaire) ਬਣਨ ਦਾ ਮਾਣ ਹਾਸਿਲ ਕੀਤਾ ਹੈ। ਇੰਨਾ ਹੀ ਨਹੀਂ, ਇੱਕ ਦਿਨ ਆਈਏਐੱਸ ਬਣ ਕੇ ਦੇਸ਼ ਦੀ ਸੇਵਾ ਕਰਨ ਦਾ ਸੁਪਨਾ ਦੇਖਣ ਵਾਲਾ ਇਹ ਉਮੀਦਵਾਰ ਜਲਦੀ ਹੀ 7 ਕਰੋੜ ਰੁਪਏ ਲਈ ਪੁੱਛੇ ਗਏ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਨਜ਼ਰ ਆਵੇਗਾ। ਸੋਨੀ ਟੀਵੀ ਨੇ ਥੋੜ੍ਹੇ ਸਮੇਂ ਪਹਿਲਾਂ ਪ੍ਰੋਮੋ ਦੇ ਨਾਲ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਜਸਕਰਨ ਦੇ ਕਰੋੜਪਤੀ ਬਣਨ ਦੀ ਇੱਕ ਝਲਕ ਸਾਂਝੀ ਕੀਤੀ ਹੈ।
ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਖਾਲੜਾ ਵਿੱਚ ਰਹਿਣ ਵਾਲਾ ਜਸਕਰਨ ਸਿਵਲ ਸਰਵਿਸਿਜ਼ ਯਾਨੀ ਯੂਪੀਐਸਸੀ ਦੀ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹੈ ਅਤੇ ਉਹ ਪਹਿਲੀ ਵਾਰ ਇਹ ਪ੍ਰੀਖਿਆ ਦੇਣ ਜਾ ਰਿਹਾ ਹੈ। ਜੇਕਰ ਦੇਖਿਆ ਜਾਵੇ ਤਾਂ KBC ਵਿੱਚ ਜਸਕਰਨ ਦੀ 1 ਕਰੋੜ ਰੁਪਏ ਜਿੱਤਣਾ ਉਸ ਦੀ ਪਹਿਲੀ ਕਮਾਈ ਹੈ। ਜਸਕਰਨ ਦਾ ਪਿੰਡ ਉਸ ਦੇ ਕਾਲਜ ਤੋਂ ਚਾਰ ਘੰਟੇ ਦੀ ਦੂਰੀ ‘ਤੇ ਹੈ, ਜਿਸ ਕਾਰਨ ਉਸ ਦੇ ਪਿੰਡ ਦੇ ਬਹੁਤੇ ਲੋਕ ਗ੍ਰੈਜੂਏਟ ਨਹੀਂ ਹੋ ਸਕੇ।
- Khalistan Referendum Voting: ਕੈਨੇਡਾ 'ਚ ਖਾਲਿਸਤਾਨ ਰੈਫਰੈਂਡਮ ਲਈ 10 ਸਤੰਬਰ ਨੂੰ ਵੋਟਿੰਗ, ਭਾਜਪਾ ਆਗੂ ਨੇ ਕੀਤਾ ਸਖ਼ਤ ਵਿਰੋਧ
- Woman Disrobed in Rajasthan : ਪ੍ਰਤਾਪਗੜ੍ਹ 'ਚ ਔਰਤ ਨੂੰ ਨੰਗਾ ਕਰ ਕਰਵਾਈ ਪਰੇਡ, CM ਦੇ ਪੁਲਿਸ ਨੂੰ ਸਖ਼ਤ ਨਿਰਦੇਸ਼
- Demand for compensation: ਹੜ੍ਹ ਪੀੜਤ ਕਿਸਾਨਾਂ ਨੂੰ ਪ੍ਰਤੀ ਏਕੜ 6800 ਰੁਪਏ ਪੰਜਾਬ ਸਰਕਾਰ ਦੇਵੇਗੀ ਮੁਆਵਜ਼ਾ, ਕਿਸਾਨਾਂ ਨੇ ਸਰਕਾਰ ਦੇ ਫੈਸਲੇ ਦਾ ਕੀਤਾ ਸਖ਼ਤ ਵਿਰੋਧ
ਸੁਪਨਾ ਹੋਇਆ ਪੂਰਾ: ਜਸਕਰਨ ਨੇ ਕਿਹਾ ਕਿ ਉਸ ਦੀ ਉਪਲੱਬਧੀ ਉੱਤੇ ਸਾਰੇ ਜ਼ਿਲ੍ਹੇ ਨੇ ਮਾਣ ਕੀਤਾ ਹੈ। ਬਾਲੀਵੁੱਡ ਦੇ ਮਹਾਨਾਇਕ ਅਮਿਤਾਬ ਬੱਚਨ ਨੂੰ ਇੰਨੀ ਕਰੀਬ ਤੋਂ ਇਸ ਪ੍ਰੋਗਰਾਮ ਵਿੱਚ ਵੇਖਣਾ ਉਸ ਲਈ ਸੁਪਨਾ ਸੱਚ ਹੋਣ ਵਰਗਾ ਸੀ। ਜਸਕਰਨ ਕੌਣ ਬਣੇਗਾ ਕਰੋੜਪਤੀ ਪ੍ਰੋਗਰਾਮ ਲਈ ਪਿਛਲੇ 4 ਸਾਲਾਂ ਤੋਂ ਲਗਾਤਾਰ ਕੋਸ਼ਿਸ਼ ਕਰ ਰਿਹਾ ਸੀ ਆਖਿਰਕਾਰ ਉਸ ਦੀ ਕੋਸ਼ਿਸ਼ ਨੂੰ ਬੂਰ ਪਿਆ ਅਤੇ ਗਰੀਬ ਪਰਿਵਾਰ ਨਾਲ ਸਬੰਧਿਤ ਹੋਣਹਾਰ ਵਿਦਿਆਰਥੀ ਨੇ ਇੱਕ ਕਰੋੜ ਦੀ ਇਨਾਮੀ ਰਾਸ਼ੀ ਜਿੱਤੀ।