ETV Bharat / state

ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਧੀ ਲਈ ਵਿਧਵਾ ਮਾਂ ਨੇ ਮੰਗੀ ਮਦਦ - mother asked for help for her daughter

ਪਿੰਡ ਭੈਣੀ ਗੁਰਮੁੱਖ ਸਿੰਘ (Village Bhaini Gurmukh Singh) ਵਿਖੇ ਇੱਕ ਐਸਾ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਸਾਡੇ ਸਾਰਿਆਂ ਦੇ ਦਿਲ ਨੂੰ ਝੰਜੋੜ ਕੇ ਰੱਖ ਦੇਵੇਗਾ। ਜਿਸ ਵਿੱਚ ਇੱਕ ਗ਼ਰੀਬ ਵਿਧਵਾ ਬਜ਼ੁਰਗ ਔਰਤ ਹਸਪਤਾਲ ਵਿੱਚ ਦਾਖ਼ਲ ਆਪਣੀ ਧੀ ਦਾ ਇਲਾਜ ਕਰਵਾਉਣ ਲਈ ਲੋਕਾਂ ਤੋਂ 10-10, 20-20, ਰੁਪਈਏ ਮੰਗ ਰਹੀ ਹੈ, ਕਿ ਉਸ ਦੀ ਹਸਪਤਾਲ ਵਿੱਚ ਦਾਖਲ ਜਵਾਨ ਧੀ ਦਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇਲਾਜ ਕਰਵਾ ਸਕੇ ਅਤੇ ਉਸ ਦੀ ਧੀ ਦੀ ਜ਼ਿੰਦਗੀ ਬਚ ਸਕੇ।

ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਧੀ ਲਈ ਵਿਧਵਾ ਮਾਂ ਨੇ ਮੰਗੀ ਮਦਦ

author img

By

Published : Jun 7, 2022, 1:01 PM IST

ਤਰਨਤਾਰਨ: ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖੇਮਕਰਨ (Halqa Khemkaran of District Tarn Taran) ਅਧੀਨ ਪੈਂਦੇ ਪਿੰਡ ਭੈਣੀ ਗੁਰਮੁੱਖ ਸਿੰਘ (Village Bhaini Gurmukh Singh) ਵਿਖੇ ਇੱਕ ਐਸਾ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਸਾਡੇ ਸਾਰਿਆਂ ਦੇ ਦਿਲ ਨੂੰ ਝੰਜੋੜ ਕੇ ਰੱਖ ਦੇਵੇਗਾ। ਜਿਸ ਵਿੱਚ ਇੱਕ ਗ਼ਰੀਬ ਵਿਧਵਾ ਬਜ਼ੁਰਗ ਔਰਤ ਹਸਪਤਾਲ ਵਿੱਚ ਦਾਖ਼ਲ ਆਪਣੀ ਧੀ ਦਾ ਇਲਾਜ ਕਰਵਾਉਣ ਲਈ ਲੋਕਾਂ ਤੋਂ 10-10, 20-20, ਰੁਪਈਏ ਮੰਗ ਰਹੀ ਹੈ, ਕਿ ਉਸ ਦੀ ਹਸਪਤਾਲ ਵਿੱਚ ਦਾਖਲ ਜਵਾਨ ਧੀ ਦਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇਲਾਜ ਕਰਵਾ ਸਕੇ ਅਤੇ ਉਸ ਦੀ ਧੀ ਦੀ ਜ਼ਿੰਦਗੀ ਬਚ ਸਕੇ।

ਇਸ ਸਬੰਧੀ ਜਾਣਕਾਰੀ ਦਿੰਦੀ ਹੋਈ ਗ਼ਰੀਬ ਬਜ਼ੁਰਗ ਵਿਧਵਾ ਔਰਤ ਦਲਬੀਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਸ ਨੇ ਲੋਕਾਂ ਦੇ ਘਰਾਂ ਵਿੱਚ ਮਿਹਨਤ ਮਜ਼ਦੂਰੀ ਕਰਕੇ ਆਪਣੇ ਧੀਆਂ ਪੁੱਤਾਂ ਨੂੰ ਮਸਾਂ ਹੀ ਪਾਲਿਆ ਸੀ, ਪਰ ਘਰ ਦੀ ਚੰਦਰੀ ਗ਼ਰੀਬੀ ਉਸ ਦੇ ਧੀਆਂ ਪੁੱਤਾਂ ਨੂੰ ਖਾਣ ਲੱਗ ਪਈ ਹੈ, ਬਜ਼ੁਰਗ ਔਰਤ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਕਿਸੇ ਕੰਮ ਲਈ ਆਪਣੀ ਧੀ ਨਾਲ ਭਿੱਖੀਵਿੰਡ ਨੂੰ ਜਾ ਰਹੀ ਸੀ ਤਾਂ ਰਸਤੇ ਵਿੱਚ ਉਸ ਦੀ ਲੜਕੀ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਧੀ ਦੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ, ਜਿਸ ਨੂੰ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।

ਪੀੜਤ ਬਜ਼ੁਰਗ ਔਰਤ ਨੇ ਦੱਸਿਆ ਕਿ ਉਸ ਨੇ ਆਪਣੀ ਧੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਏ ਹੋਏ 16 ਦਿਨ ਹੋ ਚੁੱਕੇ ਹਨ, ਪੀੜਤ ਬਜ਼ੁਰਗ ਔਰਤ ਨੇ ਦੱਸਿਆ ਕਿ ਉਸ ਨੇ ਆਪਣੀ ਧੀ ਦਾ ਇਲਾਜ ਕਰਵਾਉਣ ਲਈ ਆਪਣਾ ਘਰ ਤੱਕ ਵੇਚ ਦਿੱਤਾ, ਪਰ ਉਸ ਦੀ ਧੀ ਅਜੇ ਵੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ, ਉਨ੍ਹਾਂ ਦੱਸਿਆ ਕਿ ਉਸ ਕੋਲ ਕੱਲਾ ਘਰ ਹੀ ਹੈਗਾ ਸੀ, ਜਿਸ ਨੂੰ ਉਸ ਨੇ ਵੇਚ ਕੇ ਆਪਣੀ ਧੀ ਦੇ ਇਲਾਜ ਦੇ ਇਲਾਜ ਲਈ ਵੇਚ ਦਿੱਤਾ ਹੈ, ਪਰ ਅਜੇ ਵੀ ਉਸ ਦਾ ਇਲਾਜ ਨਹੀਂ ਹੋ ਸਕਿਆ।

ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਧੀ ਲਈ ਵਿਧਵਾ ਮਾਂ ਨੇ ਮੰਗ ਮਦਦ

ਪੀੜਤ ਬਜ਼ੁਰਗ ਵਿਧਵਾ ਔਰਤ ਨੇ ਲੋਕਾਂ ਤੋਂ ਮੰਗ ਕੀਤੀ ਹੈ, ਕਿ ਉਸ ਨੂੰ ਹੋਰ ਕੁਝ ਨਹੀਂ ਚਾਹੀਦਾ, ਸਿਰਫ਼ ਉਸ ਧੀ ਦਾ ਇਲਾਜ ਹੀ ਕਰਵਾ ਦਿਓ ਜਿਸ ਨਾਲ ਉਸ ਦੀ ਧੀ ਦੀ ਜ਼ਿੰਦਗੀ ਬਚ ਸਕੇ, ਪੀੜਤ ਬਜ਼ੁਰਗ ਵਿਧਵਾ ਔਰਤ ਦੇ ਘਰ ਇਕੱਤਰ ਹੋਏ ਪਿੰਡ ਵਾਸੀਆਂ ਨੇ ਵੀ ਦੱਸਿਆ ਕਿ ਪਿੰਡ ਦੇ ਲੋਕ ਪਿੰਡ ਵਿੱਚੋਂ 10-10, 20-20, ਰੁਪਏ ਉਗਰਾਹੀ ਕਰਕੇ ਇਸ ਔਰਤ ਦੀ ਮਦਦ ਕਰਦੇ ਹੋਏ ਲੜਕੀ ਦਾ ਇਲਾਜ ਕਰਵਾ ਰਹੇ ਹਨ, ਪਰ ਇਲਾਜ ਮਹਿੰਗਾ ਹੋਣ ਕਾਰਨ ਇਹ ਵਿਧਵਾ ਔਰਤ ਇੰਨੇ ਪੈਸੇ ਇਕੱਠੇ ਨਹੀਂ ਕਰ ਸਕ ਰਹੀ।

ਜਿਸ ਕਾਰਨ ਹੋਣ ਡਾ. ਹੋਣ ਲੜਕੀ ਨੂੰ ਇਸੇ ਹਾਲਾਤ ਵਿੱਚ ਘਰੇ ਲਿਜਾਣ ਲਈ ਕਹਿ ਰਹੇ ਹਨ, ਪਿੰਡ ਵਾਸੀਆਂ ਨੇ ਵੀ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ, ਕਿ ਇਸ ਵਿਧਵਾ ਗ਼ਰੀਬ ਔਰਤ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ, ਜਿਸ ਨਾਲ ਇਸ ਦੀ ਲੜਕੀ ਦਾ ਇਲਾਜ ਹੋ ਸਕੇ। ਅਸੀਂ ਵੀ ਆਪਣੇ ਚੈਨਲ ਜ਼ਰੀਏ ਆਪ ਜੀ ਨੂੰ ਅਪੀਲ ਕਰਾਂਗੇ ਕਿ ਇਸ ਲੜਕੀ ਦੀ ਹਾਲਾਤ ਬਹੁਤ ਹੀ ਜ਼ਿਆਦਾ ਮਾੜੀ ਹੈ, ਜਿਸ ਕਰਕੇ ਜਲਦੀ ਤੋਂ ਜਲਦੀ ਕੋਈ ਸਹਾਇਤਾ ਕੀਤੀ ਜਾਵੇ, ਜਿਸ ਨਾਲ ਇਸ ਦੀ ਲੜਕੀ ਦੀ ਜ਼ਿੰਦਗੀ ਬਚ ਸਕੇ, ਜੇ ਕੋਈ ਦਾਨੀ ਸੱਜਣ ਇਸ ਪਰਿਵਾਰ ਨਾਲ ਸੰਪਰਕ ਕਰਨਾ ਚਾਹੁੰਦਾ ਹੈ, ਤਾਂ ਇਨ੍ਹਾਂ ਦਾ ਮੋਬਾਇਲ ਨੰਬਰ 9855893914, 8437559722 ਹਨ।

ਇਹ ਵੀ ਪੜ੍ਹੋ:ਵੱਡੀ ਖ਼ਬਰ: ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਗ੍ਰਿਫ਼ਤਾਰ, ਗਿਲਜੀਆਂ ਖ਼ਿਲਾਫ਼ FIR

ETV Bharat Logo

Copyright © 2024 Ushodaya Enterprises Pvt. Ltd., All Rights Reserved.