ETV Bharat / state

ਫੌਜੀ ਨੇ ਵਿਆਹ ਦਾ ਝਾਂਸਾ ਦੇਕੇ ਚਾਰ ਮਹੀਨੇ ਘਰ 'ਚ ਰੱਖਣ ਮਗਰੋਂ ਗਰੀਬ ਔਰਤ ਨੂੰ ਕੱਢਿਆ ਘਰੋਂ - ਪਿੰਡ ਮਾੜੀ ਕੰਬੌਕੇ

ਤਰਨ ਤਾਰਨ ਦੇ ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਮਾੜੀ ਕੰਬੌਕੇ ਦੇ ਇੱਕ ਫੌਜੀ ਨੇ ਇੱਕ ਔਰਤ ਨੂੰ ਵਿਆਹ ਦਾ ਝਾਂਸਾ ਦੇ ਕਿ ਚਾਰ ਮਹੀਨੇ ਆਪਣੇ ਘਰ ਵਿਚ ਰੱਖਣ ਤੋਂ ਬਾਅਦ ਘਰੋਂ ਕੱਢ ਦਿੱਤਾ।

ਫੌਜੀ ਨੇ ਵਿਆਹ ਦਾ ਝਾਂਸਾ ਦੇਕੇ ਚਾਰ ਮਹੀਨੇ ਘਰ 'ਚ ਰੱਖਣ ਮਗਰੋਂ ਗਰੀਬ ਔਰਤ ਨੂੰ ਕੱਢਿਆ ਘਰੋਂ

author img

By

Published : Dec 9, 2020, 10:36 PM IST

ਤਰਨ ਤਾਰਨ: ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਮਾੜੀ ਕੰਬੌਕੇ ਦੇ ਇੱਕ ਫੌਜੀ ਨੇ ਇੱਕ ਔਰਤ ਨੂੰ ਵਿਆਹ ਦਾ ਝਾਂਸਾ ਦੇ ਕਿ ਚਾਰ ਮਹੀਨੇ ਆਪਣੇ ਘਰ ਵਿਚ ਰੱਖਣ ਤੋਂ ਬਾਅਦ ਘਰੋਂ ਕੱਢ ਦਿੱਤਾ। ਦਰਖਾਸਤ ਦੀ ਕਾਪੀ ਦਿੰਦਿਆ ਪੀੜਤਾ ਨੇ ਦੱਸਿਆ ਫੌਜੀ ਗੁਰਸਾਹਿਬ ਸਿੰਘ ਨੇ ਉਸ ਨੂੰ ਚਾਰ ਮਹੀਨੇ ਆਪਣੇ ਘਰ ਬਤੋਰ ਪਤਨੀ ਬਣਾਕੇ ਰੱਖਿਆ ਸੀ।

ਫੌਜੀ ਨੇ ਵਿਆਹ ਦਾ ਝਾਂਸਾ ਦੇਕੇ ਚਾਰ ਮਹੀਨੇ ਘਰ 'ਚ ਰੱਖਣ ਮਗਰੋਂ ਗਰੀਬ ਔਰਤ ਨੂੰ ਕੱਢਿਆ ਘਰੋਂ

ਪੀੜਤਾ ਨੇ ਦੱਸਿਆ ਕਿ ਉਸਨੇ ਫੌਜੀ ਗੁਰਸਾਹਿਬ ਸਿੰਘ ਨੂੰ ਇਹ ਵੀ ਦੱਸਿਆ ਸੀ ਕਿ ਮੇਰਾ ਪਹਿਲਾਂ ਵਿਆਹ ਹੋਇਆ ਸੀ ਪਰ ਪਤੀ ਨਸ਼ੇੜੀ ਹੋਣ ਕਰਕੇ ਮੈਂ ਉਸਨੂੰ ਛੱਡ ਦਿੱਤਾ। ਪਰ ਉਸ ਵੇਲੇ ਫੌਜੀ ਨੇ ਕਿਹਾ ਸੀ ਕਿ ਜੇਕਰ ਮੇਰੇ ਘਰ ਵਾਲੇ ਨਹੀਂ ਵੀ ਮੰਨਣਗੇ ਤਾਂ ਵੀ ਉਹ ਮੈਨੂੰ ਆਪਣੇ ਕੋਲ ਰੱਖਾਗਾ। ਪੀੜਤਾ ਦਾ ਕਹਿਣਾ ਹੈ ਕਿ ਫੌਜੀ ਦੀ ਮਾਤਾ ਰਾਣੋ, ਭਰਾ ਮਨਪ੍ਰੀਤ ਸਿੰਘ ਅਤੇ ਪਿਤਾ ਸਵਰਨ ਸਿੰਘ ਨੇ ਫਸ ਨਾਲ ਬੇਇਨਸਾਫੀ ਕੀਤੀ ਹੈ।

ਇਸ ਸਬੰਧੀ ਪੀੜਤਾ ਨੇ 6 ਅਗਸਤ ਤੋਂ ਤਰਨਤਾਰਨ ਐਸ.ਐਸ.ਪੀ., ਡੀ.ਐਸ.ਪੀ. ਭਿੱਖੀਵਿੰਡ ਅਤੇ ਉਸ ਵੇਲੇ ਦੇ ਐਸ.ਐਚ.ਓ. ਜਸਵੰਤ ਸਿੰਘ ਨੂੰ ਵੀ ਲਿਖਤੀ ਦਰਖਾਸਤਾ ਦਿੱਤੀ ਸੀ। ਪਰ ਪੀੜਤਾ ਮੁਤਾਬਕ ਪੁਲਿਸ ਵੱਲੋ ਵੀ ਸਿਆਸੀ ਸ਼ਹਿ ਕਾਰਨ ਉਸਦੇ ਬਿਆਨ ਮੇਰੇ ਬਿਆਨ ਸਹੀ ਨਹੀ ਲਏ ਜਾਂਦੇ ਜਿਸ ਕਾਰਨ ਉਸਨੂੰ ਹੁਣ ਤੱਕ ਇਨਸਾਫ ਨਹੀਂ ਮਿਲਿਆ।

ਪੀੜਤਾ ਨੇ ਦੋਸ਼ ਲਗਾਇਆ ਕਿ ਪਿਛਲੇ ਦਿੰਨੀ ਵੀ ਪੱਟੀ ਪੁਲਿਸ ਨੇ ਉਸ ਤੋਂ ਖਾਲੀ ਕਾਗਜ 'ਤੇ ਅੰਗੂਠੇ ਲਗਵਾਏ ਸਨ ਅਤੇ ਬਾਅਦ ਵਿੱਚ ਲਿਖ ਦਿੱਤਾ ਕਿ ਫੌਜੀ ਦੇ ਪਰਿਵਾਰ ਅਤੇ ਮੈਂ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ। ਉਸਨੇ ਦੱਸਿਆ ਹੁਣ ਫੌਜੀ ਗੁਰਸਾਹਿਬ ਸਿੰਘ ਛੁੱਟੀ ਆਇਆ ਹੈ ਪਰ ਉਹ ਮੇਰੇ ਨਾਲ ਗੱਲ ਨਹੀਂ ਕਰਦਾ ਅਤੇ ਨਾ ਹੀ ਉਸਦਾ ਪਰਿਵਾਰ ਉਸਨੂੰ ਘਰ ਵੜਨ ਦਿੰਦਾ ਹੈ।

ਇਸ ਸਬੰਧੀ ਥਾਣਾ ਖਾਲੜਾ ਦੇ ਐਸ.ਆਈ. ਨਰਿੰਦਰ ਸਿੰਘ ਢੋਟੀ ਨੇ ਕਿਹਾ ਕਿ ਅਮਨਦੀਪ ਕੌਰ ਵੱਲੋਂ ਦਰਖਾਸਤ ਆਈ ਹੈ ਅਤੇ ਸਾਡੇ ਵੱਲੋਂ ਦੋਨੋ ਪਾਰਟੀਆਂ ਦੇ ਬਿਆਨ ਲੈਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

ਪੀੜਤਾ ਨੇ ਕਿਹਾ ਕਿ ਜੇਕਰ 12 ਦਸੰਬਰ ਤੱਕ ਪੁਲਿਸ ਨੇ ਉਕਤ ਫੌਜੀ ਅਤੇ ਉਸਦੇ ਪਰਿਵਾਰ 'ਤੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ 12 ਦਸੰਬਰ ਨੂੰ ਥਾਣਾ ਖਾਲੜਾ ਦੇ ਗੇਟ ਅੱਗੇ ਆਤਮਹੱਤਿਆ ਕਰ ਲਵੇਗੀ । ਇਸ ਸਾਰੇ ਮਾਮਲੇ ਬਾਰੇ ਜਦੋ ਉਕਤ ਫੌਜੀ ਗੁਰਸਾਹਿਬ ਸਿੰਘ ਦਾ ਪੱਖ ਜਾਨਣਾ ਲਈ ਉਸਦੇ ਫੌਨ 'ਤੇ ਸਪੰਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵਾਰ ਵਾਰ ਫੌਨ ਕਰਨ 'ਤੇ ਉਸਨੇ ਫੌਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.