ਚੰਡੀਗੜ੍ਹ: ਸਾਲ 2023 ਵਿੱਚ ਸਾਹਮਣੇ ਆਏ 'ਸੋ ਦੁਖ ਕੈਸਾ ਪਾਵੇ' ਦੀ ਅਪਾਰ ਸਫ਼ਲਤਾ ਤੋਂ ਬਾਅਦ ਜੱਸੀ ਗਿੱਲ ਅਤੇ ਜਯਾ ਕਿਸ਼ੋਰੀ ਇੱਕ ਵਾਰ ਮੁੜ ਇੱਕ ਹੋਰ ਧਾਰਮਿਕ ਗਾਣੇ 'ਮਾਲਕਾ ਤੂੰ ਹੋਵੇ' ਲਈ ਇਕੱਠੇ ਹੋਏ ਹਨ, ਜਿੰਨ੍ਹਾਂ ਦੀ ਬਿਹਤਰੀਨ ਕਲੋਬਰੇਸ਼ਨ ਅਧੀਨ ਸੱਜਿਆ ਇਹ ਗੀਤ 23 ਦਸੰਬਰ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਦਾ ਸ਼ਿੰਗਾਰ ਬਣਨ ਜਾ ਰਿਹਾ ਹੈ।
'ਯੂਨਿਟੀ ਰਿਕਾਰਡਸ' ਵੱਲੋਂ ਪੇਸ਼ ਕੀਤੇ ਜਾ ਰਹੇ ਅਤੇ ਵੱਡੇ ਪੱਧਰ ਉੱਪਰ ਸੰਗੀਤਕ ਮਾਰਕੀਟ ਵਿੱਚ ਲਾਂਚ ਕੀਤੇ ਜਾ ਰਹੇ ਇਸ ਮਨਮੋਹਕ ਗਾਣੇ ਦਾ ਮਿਊਜ਼ਿਕ ਗੌਰਵ ਦੇਵ ਅਤੇ ਕਾਰਤਿਕ ਦੇਵ ਦੁਆਰਾ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਸਦਾ ਬਹਾਰ ਅਤੇ ਰੂਹਾਨੀਅਤ ਭਰਪੂਰ ਸੰਗੀਤ ਅਧੀਨ ਸੰਜੋਏ ਗਏ ਇਸ ਗੀਤ ਦੇ ਬੋਲ ਪ੍ਰਸਿੱਧ ਗੀਤਕਾਰ ਹੈਪੀ ਰਾਏਕੋਟੀ ਦੁਆਰਾ ਰਚੇ ਗਏ ਹਨ।
ਸੰਗੀਤਕ ਸਫਾਂ ਅਤੇ ਧਾਰਮਿਕ ਖੇਤਰ ਵਿੱਚ ਵਿਲੱਖਣ ਲੁੱਕ ਦੇ ਚੱਲਦਿਆਂ ਚਰਚਾ ਅਤੇ ਖਿੱਚ ਦਾ ਕੇਂਦਰ ਬਣੇ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਨਿਤੇਸ਼ ਰਾਈਜਾਦਾ ਨੇ ਕੀਤੀ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਸ਼ਾਨਦਾਰ ਸੰਗੀਤਕ ਵੀਡੀਓ ਦੀ ਸਿਰਜਣਾ ਕਰਨ ਵਿੱਚ ਮੋਹਰੀ ਭੂਮਿਕਾ ਨਿਭਾ ਚੁੱਕੇ ਹਨ।
ਰਿਲੀਜ਼ ਰੰਗਾਂ ਦੇ ਪ੍ਰਭਾਵ ਨੂੰ ਹੋਰ ਗੂੜਿਆ ਕਰ ਰਹੇ ਜੱਸੀ ਗਿੱਲ ਅਤੇ ਜਯਾ ਕਿਸ਼ੋਰੀ ਵੱਲੋਂ ਸੁਯੰਕਤ ਰੂਪ ਵਿੱਚ ਬੈਕ-ਟੂ-ਬੈਕ ਸਾਹਮਣੇ ਲਿਆਂਦਾ ਜਾ ਰਿਹਾ ਇਹ ਦੂਸਰਾ ਵੱਡਾ ਧਾਰਮਿਕ ਗੀਤ ਹੈ, ਜਿੰਨ੍ਹਾਂ ਦੇ ਪਹਿਲੇ ਸੰਗੀਤਕ ਉੱਦਮ ਨੂੰ ਦਰਸ਼ਕਾਂ ਅਤੇ ਵਿਲੱਖਣਤਾ ਭਰਪੂਰ ਸੰਗੀਤ ਸੁਣਨ ਦੀ ਤਾਂਘ ਰੱਖਦੇ ਸੰਗੀਤ ਪ੍ਰੇਮੀਆਂ ਵੱਲੋਂ ਹਾਲੇ ਤੱਕ ਖਾਸਾ ਪਸੰਦ ਕੀਤਾ ਜਾ ਰਿਹਾ ਹੈ।
ਓਧਰ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਸੰਗੀਤਕ ਅਤੇ ਸਿਨੇਮਾ ਕਾਰਜਸ਼ੀਲਤਾ ਨੂੰ ਬਰਾਬਰਤਾ ਨਾਲ ਅੰਜ਼ਾਮ ਦਿੰਦੇ ਨਜ਼ਰੀ ਆ ਰਹੇ ਹਨ ਗਾਇਕ ਅਤੇ ਅਦਾਕਾਰ ਜੱਸੀ ਗਿੱਲ, ਜੋ ਜਲਦ ਹੀ ਅਪਣੀਆਂ ਦੋ ਨਵੀਆਂ ਪੰਜਾਬੀ ਫਿਲਮਾਂ 'ਮਿਸਟਰ ਐਂਡ ਮਿਸਿਜ਼ ਅਗੇਨ' ਅਤੇ 'ਏਨਾਂ ਨੂੰ ਰਹਿਣਾ ਸਹਿਣਾ ਨੀਂ ਆਉਂਦਾ' ਵੀ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਕਰਨ ਜਾ ਰਹੇ ਹਨ।
ਇਹ ਵੀ ਪੜ੍ਹੋ: