ਤਰਨਤਾਰਨ: ਖੇਤੀ ਕਨੂੰਨ ਰੱਦ ਕਰਵਾਉਣ ਲਈ ਸੰਘਰਸ਼ ਹਰ ਰੋਜ਼ ਤਿੱਖਾ ਹੁੰਦਾ ਜਾ ਰਿਹਾ। ਜੋ ਵੀ ਕਿਸਾਨ ਜਥੇਬੰਦੀਆ ਵੱਲੋ ਐਲਾਨ ਕੀਤਾ ਜਾਂਦਾ ਹੈ, ਉਸ ਨੂੰ ਹਰ ਵਾਰ ਭਰਵਾਂ ਹੁੰਗਾਰਾ ਮਿਲਦਾ ਹੈ। ਇਸੇ ਤਰਾਂ ਕਿਸਾਨ ਜਥੇਬੰਦੀਆਂ ਵੱਲੋ ਰੇਲ ਰੋਕੋ ਮੋਰਚੇ ਦੇ ਐਲਾਨ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋ ਇੰਨ ਬਿੰਨ ਲਾਗੂ ਕੀਤਾ ਗਿਆ ਅਤੇ ਪੰਜਾਬ ਅੰਦਰ ਵੱਖ ਵੱਖ ਥਾਵਾਂ ਤੇ ਰੇਲਾ ਦੇ ਚੱਕੇ ਜਾਮ ਕੀਤੇ ਗਏ।
ਉਥੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਖਡੂਰ ਸਾਹਿਬ ਦੇ ਰੇਲਵੇ ਸਟੇਸ਼ਨ ਤੇ ਗੁਰੂ ਅੰਗਦ ਦੇਵ ਜੀ ਜੋਨ, ਸ਼ਹੀਦ ਬਾਬਾ ਬਲਾਕਾ ਸਿੰਘ ਜੀ ਕੰਗ,ਜੋਨ ਖਡੂਰ ਸਾਹਿਬ ਜੋਨ, ਅਤੇ ਟਾਂਡਾ ਜੋਨ ਹਰਬਿੰਦਰ ਜੀਤ ਸਿੰਘ ਕੰਗ ਦਿਆਲ ਸਿੰਘ ਮੀਆਵਿੰਡ ਮੁਖਤਿਆਰ ਸਿੰਘ ਬਿਹਾਰੀ ਪੁਰ ਕੁਲਵੰਤ ਸਿੰਘ ਭੈਲ, ਦੀ ਅਗਵਾਈ ਹੇਠ ਧਰਨਾ ਲਗਾਇਆ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਇਕਬਾਲ ਸਿੰਘ ਬਚਿੱਤਰ ਸਿੰਘ ਛਾਪੜੀ ਸਤਨਾਮ ਸਿੰਘ ਖੋਜਕੀਪੁਰ ਭਗਵਾਨ ਸਿੰਘ ਸੰਘਰ ਨੇ ਕਿਹਾ ਕਿ ਲਗਾਤਾਰ ਕਿਸਾਨ ਮਜ਼ਦੂਰ ਸੰਘਰਸ਼ ਦੇ ਮੈਦਾਨ ਵਿਚ ਹੈ ਅਤੇ ਲੰਮੇ ਸਮੇਂ ਤੋਂ ਦਿੱਲੀ ਦੇ ਬਾਰਡਰਾਂ ਤੇ ਆਪਣੀ ਰੋਟੀ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ।
ਖਡੂਰ ਸਾਹਿਬ ਰੇਲਵੇ ਟ੍ਰੈਕ ਤੇ ਲੱਗੇ ਮੋਰਚੇ ਵਿੱਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਸੰਬੋਧਨ ਕਰਦਿਆ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਜ਼ਮੀਨਾਂ ਤੋਂ ਪਾਸੇ ਕਰਕੇ ਜਮੀਨਾਂ ਉਤੇ ਕਾਰਪੋਰੇਟ ਘਰਾਣਿਆ ਨੂੰ ਕਾਬਜ ਕਰਨਾ ਚਾਹੁੰਦੀ ਹੈ। ਜਿਸ ਕਰਕੇ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਲਈ ਸ਼ਰੇਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ।
ਜਿਸ ਦੀ ਉਦਾਹਰਣ ਲਖੀਮਪੁਰ ਯੂਪੀ ਤੋਂ ਲਈ ਜਾ ਸਕਦੀ ਹੈ, ਜਿੱਥੇ ਭਾਜਪਾ ਮੰਤਰੀ ਦੇ ਲੜਕੇ ਵੱਲੋ ਸ਼ਾਤਮਈ ਸੰਘਰਸ਼ ਕਰ ਰਹੇ ਹਨ। ਕਿਸਾਨਾਂ ਨੂੰ ਗੱਡੀ ਹੇਠਾ ਦਰੜ ਕੇ ਮੌਤ ਦੀ ਘਾਟ ਉਤਾਰ ਦਿੱਤਾ ਗਿਆ, ਪਰ ਅਜੇ ਤੱਕ ਅਜੇ ਮਿਸ਼ਰਾ ਨੂੰ ਮੰਤਰੀ ਪਦ ਤੋਂ ਹਟਾਇਆ ਨਹੀਂ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋ ਲਗਾਤਾਰ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ।
ਇਸ ਲਈ ਉਹ ਡਰਾਮੇਬਾਜੀ ਬੰਦ ਕਰਕੇ ਚੋਣਾਂ ਸਮੇਂ ਕੀਤੇ ਵਆਦੇ ਪੂਰੇ ਕਰੇ ਲੋਕ ਇੰਨਾ ਦੀਆਂ ਚਾਲਾਂ ਨੂੰ ਸਮਝ ਚੁੱਕੇ ਹਨ ਅਤੇ ਇੰਨਾ ਸਿਆਸੀ ਪਾਰਟੀਆ ਨੂੰ ਪੰਜਾਬ ਦੇ ਲੋਕ ਚੋਣਾਂ ਸਮੇਂ ਮੂੰਹ ਨਹੀਂ ਲਗਾਉਣਗੇ ਅਤੇ ਸਿਆਸੀ ਪਾਰਟੀਆ ਨੂੰ ਕਿਸਾਨਾਂ ਮਜ਼ਦੂਰਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਵੇਗਾ।
ਇਸ ਮੌਕੇ ਸਤਨਾਮ ਸਿੰਘ ਕੱਲਾ ਹਰਭਿੰਦਰ ਸਿੰਘ ਮਾਲਚੱਕ ਕੁਲਦੀਪ ਸਿੰਘ ਵੇਈ ਪੂਈਂ ਆਸਾ ਸਿੰਘ ਵੇਈ ਪੂਈਂ , ਪਰਮਜੀਤ ਸਿੰਘ ਬਾਠ ਜਸਬੀਰ ਸਿੰਘ ਜਲਾਲਾਬਾਦ ਗੁਰਵਿੰਦਰ ਸਿੰਘ ਕੋਟਲੀ ਪਾਖਰ ਸਿੰਘ ਲਾਲਪੁਰਾ ਆਦਿ ਆਗੂ ਹਾਜ਼ਰ ਸਨ।