ਤਰਨਤਾਰਨ : ਦੀਵਾਲੀ ਤੇ ਹੋਰ ਤਿਉਹਾਰ ਜਿਵੇਂ-ਜਿਵੇਂ ਨੇੜੇ ਆ ਰਹੇ ਹਨ, ਉਸੇ ਤਰ੍ਹਾਂ ਹੀ ਮਿਠਾਈਆਂ ਵਾਲਿਆਂ ਵੱਲੋਂ ਮਿਠਾਈਆਂ ਵਿੱਚ ਮਿਲਾਵਟ ਦਾ ਧੰਦਾ ਜ਼ੋਰਾਂ ਉੱਤੇ ਹੈ। ਇਸ ਤਹਿਤ ਸਰਹੱਦੀ ਇਲਾਕੇ 'ਚ ਖਾਣ-ਪੀਣ ਵਾਲੀਆਂ ਚੀਜਾਂ 'ਚ ਹੋ ਰਹੀ ਧੜਾਧੜ ਨਕਲ ਨੂੰ ਰੋਕਣ ਲਈ ਡਾ. ਲਖਬੀਰ ਸਿੰਘ ਡੀ.ਐੱਚ.ਓ. ਹੁਸ਼ਿਆਰਪੁਰ ਦੀ ਅਗਵਾਈ ਹੇਠ ਫੂਡ ਸੇਫਟੀ ਵਿਭਾਗ ਦੀ ਟੀਮ ਵੱਲੋਂ ਸਰਹੱਦੀ ਇਲਾਕੇ 'ਚ ਛਾਪੇਮਾਰੀ ਗਈ।
ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਭਰੇ ਸੈਂਪਲ :- ਇਸੇ ਦੌਰਾਨ ਡਾ. ਲਖਬੀਰ ਸਿੰਘ ਡੀ.ਐੱਚ.ਓ. ਹੁਸ਼ਿਆਰਪੁਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਟੀਮ ਨੇ ਕੁਝ ਥਾਵਾਂ ਤੋਂ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਸੈਂਪਲ ਭਰੇ ਗਏ ਹਨ, ਜਿਨ੍ਹਾਂ ਦੀ ਜਾਂਚ ਲਈ ਲੈਬੋਟਰੀ ਭੇਜਿਆ ਜਾਵੇਗਾ। ਉਹਨਾਂ ਅੱਗੇ ਦੱਸਿਆ ਕਿ ਪੰਜਾਬ ਦੇ ਫੂਡ ਸਪਲਾਈ ਕਮਿਸ਼ਨਰ ਦੀਆਂ ਹਦਾਇਤਾਂ ਤੇ ਸਰਕਾਰ ਦੇ ਤੰਦਰੁਸਤ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਇਰਾਦੇ ਨਾਲ ਜ਼ਿਲ੍ਹਾ ਤਰਨ ਤਾਰਨ ਵਿੱਚ ਇਹ ਮੁਹਿੰਮ ਵੀ ਅਕਤੂਬਰ ਤੋਂ 27 ਅਕਤੂਬਰ ਤੱਕ ਸਰਕਾਰ ਦੀਆਂ ਸਖ਼ਤ ਹਦਾਇਤਾਂ ਉੱਤੇ ਜਾਰੀ ਰਹੇਗੀ। ਇਸ ਦੌਰਾਨ ਸਖ਼ਤੀ ਨਾਲ ਗੈਰ-ਕਾਨੂੰਨੀ ਤੇ ਨਕਲੀ ਚੀਜਾਂ ਤਿਆਰ ਤੇ ਵੇਚਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
- Army Soldier Deepak Singh Martyred: ਸਰਹੱਦ 'ਤੇ ਗੰਗੋਲੀਹਾਟ ਦਾ ਜਵਾਨ ਸ਼ਹੀਦ, ਪਿੰਡ 'ਚ ਸੋਗ ਦੀ ਲਹਿਰ, 3 ਮਹੀਨੇ ਪਹਿਲਾਂ ਹੋਈ ਸੀ ਪਤਨੀ ਦੀ ਮੌਤ
- IDF killed major Hamas terrorists: ਇਜ਼ਰਾਈਲ ਰੱਖਿਆ ਬਲਾਂ ਨੇ ਮਾਰ ਦਿੱਤੇ ਹਮਾਸ ਦੇ ਤਿੰਨ ਵੱਡੇ ਅੱਤਵਾਦੀ
- Murder in Aligarh: ਪ੍ਰੇਮਿਕਾ ਦਾ ਵਿਆਹ ਤੈਅ ਹੋਣ 'ਤੇ ਗੁੱਸੇ 'ਚ ਆ ਗਿਆ ਪ੍ਰੇਮੀ, ਕਤਲ ਕਰਕੇ ਲਾਸ਼ ਲਗਾਈ ਠਿਕਾਣੇ
ਮਿਲਾਵਟ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ:- ਡਾ. ਲਖਬੀਰ ਸਿੰਘ ਡੀ.ਐੱਚ.ਓ. ਹੁਸ਼ਿਆਰਪੁਰ ਨੇ ਕਿਹਾ ਕਿ ਦਿਹਾਤੀ ਇਲਾਕਿਆਂ 'ਚ ਪ੍ਰਵਾਸੀ ਲੋਕ ਖਾਣ-ਪੀਣ ਵਾਲੀਆਂ ਚੀਜਾਂ ਦਾ ਧੰਦਾ ਕਰ ਰਹੇ ਹਨ। ਜਿਹੜੇ ਵਿਭਾਗ ਦੀਆਂ ਹਦਾਇਤਾਂ ਤੇ ਅਮਲ ਨਹੀਂ ਕਰਦੇ। ਜਿੰਨਾਂ ਨੂੰ ਆਪਣੇ ਕਾਰੋਬਾਰ ਦੇ ਲਾਇਸੰਸ ਲੈ ਕੇ ਸ਼ੁੱਧ ਤਰੀਕੇ ਨਾਲ ਚੀਜਾਂ ਤਿਆਰ ਕਰਨ ਦੀ ਲੋੜ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮਿਲਾਵਟ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ, ਕਿਉਂਕਿ ਮਿਲਾਵਟ ਕਰਨ ਨਾਲ ਇਨਸਾਨ ਦੀ ਸਿਹਤ ਤੇ ਬਹੁਤ ਮਾੜਾ ਪੈਂਦਾ ਹੈ। ਇਸੇ ਦੌਰਾਨ ਉਨ੍ਹਾਂ ਖਾਸ ਕਰਕੇ ਹਲਵਾਈਆਂ ਨੂੰ ਹਦਾਇਤ ਕੀਤੀ ਕਿ ਉਹ ਮਠਿਆਈ ਤੇ ਅਸਲੀ ਚਾਂਦੀ ਦੇ ਵਰਕ ਵਰਤਣ ਕਿਉਂਕਿ ਨਕਲੀ ਵਰਕ ਬਹੁਤ ਖਤਰਨਾਕ ਹਨ।