ਤਰਨਤਾਰਨ: ਕਰੀਬ 15 ਸਾਲ ਪਹਿਲਾਂ ਯੂ.ਪੀ ਤੋਂ ਪੰਜਾਬ ਰੋਜ਼ੀ ਰੋਟੀ ਦੀ ਭਾਲ 'ਚ ਆਇਆ ਜਸਮੀਨ ਕੁਮਾਰ ਅਤੇ ਉਸਦਾ ਪਰਿਵਾਰ ਭੁੱਖਮਰੀ ਦੀ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਰਿਹਾ ਹੈ। ਦਰਅਸਲ ਤਰਨਤਾਰਨ ਦੇ ਪਿੰਡ ਸਿੰਘਪੁਰਾ 'ਚ ਪੀੜ੍ਹਤ ਜਸਮੀਨ ਕੁਮਾਰ ਕਿਸੇ ਕਿਸਾਨ ਨਾਲ ਸੀਰੀ ਵਜੋਂ ਕੰਮ ਕਰਦਾ ਸੀ। ਇਸ ਦੌਰਾਨ ਉਸ ਦੇ ਪੈਰ 'ਤੇ ਸੱਟ ਲੱਗੀ ਅਤੇ ਜੋ ਬਾਅਦ 'ਚ ਵੱਧਦੀ ਹੀ ਚਲੀ ਗਈ। ਇਸ ਸੱਟ ਕਾਰਨ ਉਕਤ ਵਿਅਕਤੀ ਦੇ ਦੋਵੇਂ ਪੈਰ ਗਲਣੇ ਸ਼ੁਰੂ ਹੋ ਗਏ। ਜਿਸ ਕਾਰਨ ਕਿਸਾਨ ਵਲੋਂ ਕੰਮ ਤੋਂ ਹਟਾ ਦਿੱਤਾ ਗਿਆ।
ਜਸਮੀਨ ਦੇ ਪਰਿਵਾਰ 'ਚ ਉਸਦੀ ਪਤਨੀ ਅਤੇ ਦੋ ਬੱਚੇ ਹਨ। ਇਸ ਦੇ ਇਲਾਜ ਲਈ ਪਰਿਵਾਰ ਵਲੋਂ ਘਰ ਤੱਕ ਵੇਚ ਦਿੱਤਾ ਗਿਆ। ਜਿਸ ਤੋਂ ਬਾਅਦ ਸਿਰ 'ਤੇ ਛੱਤ ਨਾ ਹੋਣ ਕਾਰਨ ਹੋਰ ਵੀ ਪਰੇਸ਼ਾਨੀਆਂ ਆ ਰਹੀਆਂ ਸੀ। ਇਸ ਦੇ ਚੱਲਦਿਆਂ ਪਿੰਡ ਦੇ ਹੀ ਇੱਕ ਕਿਸਾਨ ਵਲੋਂ ਆਪਣੀ ਹਵੇਲੀ ਦੇ ਹਿਸੇ 'ਚ ਇਸ ਪਰਿਵਾਰ ਨੂੰ ਰਹਿਣ ਲਈ ਛੱਤ ਵੀ ਦਿੱਤੀ ਗਈ ਅਤੇ ਬਣਦਾ ਕੁਝ ਕ ਦਵਾਈਆਂ ਵੀ ਲੈਕੇ ਦਿੱਤੀਆਂ ਗਈਆਂ।
ਇਸ ਸਭ ਦੇ ਚੱਲਦਿਆਂ ਪੀੜ੍ਹਤ ਅਤੇ ਉਸਦੇ ਪਰਿਵਾਰ ਵਲੋਂ ਗੁਹਾਰ ਲਗਾਈ ਜਾ ਰਹੀ ਹੈ ਕਿ ਸਰਕਾਰ ਜਾਂ ਪ੍ਰਸ਼ਾਸਨ ਉਨ੍ਹਾਂ ਦੀ ਮਦਦ ਲਈ ਅੱਗੇ ਆਵੇ ਅਤੇ ਜਸਮੀਨ ਕੁਮਾਰ ਦਾ ਇਲਾਜ ਕਰਵਾ ਸਕੇ। ਉਨ੍ਹਾਂ ਦੱਸਿਆ ਕਿ ਡਾਕਟਰਾਂ ਵਲੋਂ ਇਲਾਜ ਲਈ ਦੋ ਲੱਖ ਦੇ ਕਰੀਬ ਰਕਮ ਦੱਸੀ ਜਾ ਰਹੀ ਹੈ, ਜਿਸ ਨਾਲ ਪੀੜ੍ਹਤ ਦਾ ਅਪ੍ਰੇਸ਼ਨ ਕੀਤਾ ਜਾਣਾ ਹੈ। ਇਸ ਦੇ ਨਾਲ ਹੀ ਪਿੰਡ ਵਾਸੀਆਂ ਵਲੋਂ ਵੀ ਅਪੀਲ ਕੀਤੀ ਗਈ ਕਿ ਕੋਈ ਸਮਾਜ ਸੇਵੀ ਸੰਸਥਾ ਅੱਗੇ ਆ ਕੇ ਉਕਤ ਪਰਿਵਾਰ ਦੀ ਮਦਦ ਕਰੇ ਅਤੇ ਬਾਂਹ ਫੜੇ। ਉਨ੍ਹਾਂ ਦੱਸਿਆ ਕਿ ਪਰਿਵਾਰ ਦਾ ਮੋਬਾਇਲ ਨੰਬਰ 7986150490 ਹੈ। ਕੋਈ ਦੇਸ਼ਾਂ ਵਿਦੇਸ਼ਾਂ ਤੋਂ ਮਦਦ ਕਰਨਾ ਚਾਹੁੰਦਾ ਹੈ ਤਾਂ ਪਰਿਵਾਰ ਦਾ ਖਾਤਾ ਸਟੇਟ ਬੈਂਕ ਆਫ਼ ਇੰਡੀਆ 'ਚ ਹੈ, ਜਿਸ ਦਾ ਖਾਤਾ ਨੰ-36616428567 ਹੈ ਅਤੇ ਆਈਐਫਐਸਸੀ-SBIN0004940 ਹੈ।
ਇਹ ਵੀ ਪੜ੍ਹੋ:ਪਾਕਿਸਤਾਨੀ ਨਸ਼ਾ ਤਸਕਰ ਢੇਰ: ਹੈਰੋਇਨ ਸਮੇਤ ਹਥਿਆਰ ਅਤੇ ਪਾਕਿਸਤਾਨੀ ਕਰੰਸੀ ਬਰਾਮਦ