ਤਰਨਤਾਰਨ: ਵਿਧਾਨ ਸਭਾ ਹਲਕਾ ਖੇਮਕਰਨ ਦੇ ਕਸਬਾ ਵਲਟੋਹਾ ਵਿਖੇ ਐਂਟੀ ਡਰੱਗ ਐਸੋਸੀਏਸ਼ਨ ਵੱਲੋਂ ਹੰਗਾਮੀ ਮੀਟਿੰਗ ਕੀਤੀ ਗਈ। ਜਿਸ ਨਾਲ ਲਗਦੇ ਪਿੰਡਾਂ ਦੇ ਲੋਕਾਂ ਨੇ ਹਿੱਸਾ ਲਿਆ ਇਸ ਉਪਰੰਤ ਗੱਲਬਾਤ ਕਰਦੇ ਹੋਏ ਐਂਟੀ ਡਰੱਗ ਐਸੋਸਿਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਮਨਾਵਾ ਨੇ ਮੀਟਿੰਗ ਵਿੱਚ ਪਹੁੰਚੇ।
ਨਸ਼ੇ ਦੀ ਹੋਮ ਡਲਿਵਰੀ : ਸਤਨਾਮ ਸਿੰਘ ਮਨਾਵਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਵਿਰੁੱਧ ਲਹਿਰ ਖੜੀ ਕਰਨ ਲਈ ਸਾਰੇ ਪਿੰਡਾ ਦੇ ਲੋਕਾਂ ਵੱਲੋ ਸਾਡਾ ਹਰ ਪੱਖ ਤੋਂ ਸਹਿਯੋਗ ਕੀਤਾ ਜਾਵੇ। ਪ੍ਰਧਾਨ ਸਤਨਾਮ ਸਿੰਘ ਮਨਾਵਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਸਾਡੀਆਂ ਕੁੱਝ ਮੰਗਾਂ ਨੂੰ ਇਹਨਾਂ ਤੇ ਅਮਲ ਕੀਤਾ ਜਾਵੇ। ਪੰਜਾਬ ਨਾਲ ਤੁਸੀਂ ਵਾਧਾ ਕੀਤਾ ਸੀ ਕਿ ਅਸੀਂ 4 ਹਫਤਿਆਂ ਵਿਚ ਨਸ਼ਾ ਬੰਦ ਕਰਦਾਗੇ, ਪਰ ਨਸ਼ਾ ਅੱਗੇ ਨਾਲੋਂ ਵੀ ਵਧ ਗਿਆ ਹੈ। ਨਸ਼ੇ ਦੀ ਹੋਮ ਡਲਿਵਰੀ ਹੋ ਰਹੀ ਹੈ ਨਸ਼ੇ ਤੇ ਲਗਾਮ ਲਗਾਈ ਜਾਵੇ, ਵਾਧੇ 'ਤੇ ਖਰੇ ਉਤਰਿਆ ਜਾਵੇ। ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਹੈ ਨਸ਼ਾ ਰੋਕਣ ਦੀ ਸਮਾਜ ਦੀ ਰਖਵਾਲੀ ਕਰਨੀ ਸਮਾਜ ਨੂੰ ਹਰ ਪੱਖੋਂ ਸੁਰੱਖਿਅਤ ਰੱਖਣਾ। ਪੰਜਾਬ ਪੁਲਿਸ ਦੀ ਜਿੰਮੇਵਾਰੀ ਹੈ।
ਪੁਲਿਸ ਦੀ ਸਹਿ ਉਤੇ ਵਿਕਦਾ ਨਸ਼ਾ: ਜਿਸ ਥਾਣੇ ਦੀ ਹਦੂਦ ਅੰਦਰ ਨਸ਼ਾ ਵਿਕਦਾ ਹੈ ਜਾਂ ਕੋਈ ਨੌਜਵਾਨ ਓਵਰਡੋਜ ਨਾਲ ਮਰਦਾ ਹੈ ਤਾਂ ਉਸ ਦੀ ਸਮੁੱਚੀ ਜਿੰਮੇਵਾਰੀ ਇਲਾਕੇ ਦੇ ਮੁਖੀ SHO ਦੀ ਬਣਦੀ ਹੈ। ਇਸ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਤੇ ਐੱਸ.ਐੱਚ.ਓ. ਤੇ ਬਣਦੀ ਕਾਰਵਾਈ ਕੀਤੀ ਜਾਵੇ। ਜੇ ਐੱਸ. ਐੱਚ. ਓ. ਨੂੰ ਜ਼ਿੰਮੇਵਾਰ ਸਮਝਿਆ ਜਾਵੇ ਤਾਂ ਹੀ ਨਸ਼ਾ ਬੰਦ ਹੋਵੇਗਾ। ਜਿਹੜਾ ਐੱਸ ਐੱਚ ਓ ਆਪਣੇ ਇਲਾਕੇ ਵਿੱਚੋਂ ਨਸ਼ਾ ਖਤਮ ਕਰਦਾ ਹੈ ਉਸਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਵੇ । “ਬਾੜੀ “ਬੇਨਤੀ ਹੈ ਕਿ ਇਹ ਐਂਟੀ ਡਰਗ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਦਾ ਟੋਲ ਪਲਾਜ਼ਾ ਮੁਆਫ ਕੀਤਾ ਜਾਨ ਕਿਉਕਿ ਸਾਨੂੰ ਪੰਜਾਬ ਦੇ ਅਲੱਗ-ਅਲੱਗ ਖੇਤਰਾਂ ਵਿਚ ਜਾਂਣਾ ਪੈਦਾ ਹੈ। ਸਾਡੇ ਮੈਂਬਰ ਨਿਰਸੁਆਰਥ ਨੌਜਵਾਰਾਂ ਨੂੰ ਬਚਾਉਣ ਲਈ ਦਿਨ ਰਾਤ ਸੇਵਾ ਕਰ ਰਹੇ ਹਨ। ਪਿੰਡਾਂ ਸ਼ਹਿਰਾਂ ਵਿੱਚ ਨਸ਼ੇ ਵਿਰੁੱਧ ਬੋਰਡ ਲਗਾਏ ਜਾਣ ਤਾਂ ਜੋ ਨੌਜਵਾਨਾਂ ਪਤਾ ਪਤਾ ਲੱਗ ਸਕੇ।
ਨਸ਼ਾ ਤਸਕਰਾਂ ਦੇ ਘਰਾਂ ਦੀ ਕੁਰਕੀ : ਜਿਸ ਵੀ ਨਸ਼ੇ ਦੇ ਸੌਦਾਗਰ ਫੜਿਆ ਜਾਂਦਾ ਹੈ ਉਸ ਦੀ ਜਾਇਦਾਦ ਜ਼ਬਤ ਕੀਤੀ ਜਾਵੇ 'ਤੇ ਨਿਲਾਮ ਕਰ ਜਾਇਦਾਦ ਦੇ ਪੈਸਿਆਂ ਨਾਲ ਨਸ਼ੇ ਨਾਲ ਉਜੜੇ ਘਰਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ। ਤਾਂ ਜੋ ਅਨਾਥ ਬੱਚਿਆਂ ਦੇ ਪਾਲਣ ਪੋਸ਼ਣ ਤੇ ਇਹ ਪੈਸਾ ਖਰਚਿਆ ਜਾਵੇ। ਨਸ਼ੇ ਖ਼ਿਲਾਫ ਜੋ ਕਾਨੂੰਨ ਬਣਿਆ ਹੈ ਉਸ ਨੂੰ ਹੋਰ ਸਖ਼ਤ ਕੀਤਾ ਜਾਵੇ ਕਾਨੂੰਨ ਵਿੱਚ ਸੋਧ ਕੀਤੀ ਜਾਵੇ ਕਿਉਂਕਿ ਨਸ਼ੇ ਦੇ ਸਮੱਗਲਰ ਜਿੰਨਾ ਤੋ ਨਸ਼ੇ ਦੀ ਥੋੜ੍ਹੀ ਮਾਤਰਾ ਫੜ੍ਹਿਆ ਜਾਦਾ ਹੈ ਉਨ੍ਹਾਂ ਨੂੰ ਅਸਾਨੀ ਨਾਲ ਛੱਡ ਦਿੱਤਾ ਜਾਂਦਾ ਹੈ। ਉਹਨਾਂ ਦੀ ਆਸਾਨੀ ਨਾਲ ਜਮਾਨਤ ਹੋ ਜਾਂਦੀ ਹੈ ਜਿਸ ਨਾਲ ਸੌਦਾਗਰਾਂ ਦੇ ਹੌਸਲੇ ਵੱਧ ਜਾਂਦੇ ਹਨ। ਚੋਰੀ ਤੇ ਲੁੱਟ ਖੋਹ ਦੇ ਕਾਨੂੰਨ ਵਿੱਚ ਵੀ ਸੋਧ ਕੀਤੀ ਜਾਵੇ।
ਇਹ ਵੀ ਪੜ੍ਹੋ:- Amritpal Singh got married: ਵਿਆਹ ਦੇ ਬੰਧਨ 'ਚ ਬੱਝਿਆ ਅੰਮ੍ਰਿਤਪਾਲ ਸਿੰਘ, ਤਸਵੀਰਾਂ ਹੋ ਰਹੀਆਂ ਵਾਇਰਲ...