ਤਰਨਤਾਰਨ: ਜ਼ਿਲ੍ਹੇ ਦੇ ਹਲਕਾ ਖਡੂਰ ਸਾਹਿਬ ਦੇ ਪਿੰਡ ਬਾਣੀਆ ਵਿਖੇ ਪਿੰਡ ਨਾਲ ਸੰਬੰਧਿਤ ਪੰਜਾਬ ਪੁਲਿਸ ਦੇ ਏਐਸਆਈ ਸਤਨਾਮ ਸਿੰਘ ਬਾਵਾ ਆਪਣੀ ਪਤਨੀ ਜਗਦੀਸ਼ ਕੌਰ ਦੇ ਨਾਲ ਜਿਸ ਬੇਟੇ ਨੂੰ ਮਿਲਣ ਲਈ ਕੈਨੇਡਾ ਦੇ ਸ਼ਹਿਰ ਬਰੈਂਪਟਨ ਗਏ ਸਨ। ਪਰ ਉੱਥੇ ਵਾਪਸ ਪਰਤਣ ਵੇਲ੍ਹੇ ਉਹ ਆਪਣੇ ਇਕਲੌਤੇ ਪੁੱਤਰ ਦੀ ਲਾਸ਼ ਲੈ ਕੇ ਆਉਣਗੇ, ਇਹ ਸ਼ਾਇਦ ਇਨ੍ਹਾਂ ਮਾਂ-ਬਾਪ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ।
2016 ਵਿੱਚ ਸਟੱਡੀ ਬੇਸ 'ਤੇ ਕੈਨੇਡਾ ਗਏ ਨਵਰੂਪ ਜੌਹਲ ਅਚਾਨਕ ਕਿਸੇ ਬੀਮਾਰੀ ਦਾ ਸ਼ਿਕਾਰ ਹੋ ਗਿਆ। ਕੁਝ ਸਮੇਂ ਪਹਿਲਾਂ ਬੇਟੇ ਨਵਰੂਪ ਜੌਹਲ ਨੂੰ ਮਿਲਣ ਲਈ ਉਸ ਦੇ ਪਿਤਾ ਏਐਸਆਈ ਸਤਨਾਮ ਸਿੰਘ ਬਾਵਾ ਅਤੇ ਮਾਂ ਜਗਦੀਸ਼ ਕੌਰ ਕੈਨੇਡਾ ਗਏ ਹੋਏ ਸਨ। ਪਰ, ਅਚਾਨਕ ਪੁਤਰ ਦੀ ਮੌਤ ਹੋ ਜਾਣ ਕਾਰਨ ਉਹ ਆਪਣੇ ਪੁੱਤਰ ਦੀ ਲਾਸ਼ ਕੈਨੇਡਾ ਤੋਂ ਆਪਣੇ ਘਰ ਲੈ ਕੇ ਵਾਪਸ ਲੈ ਕੇ ਪਰਤੇ। ਪਿਤਾ ਨੇ ਦੱਸਿਆ ਕਿ ਨਵਰੂਪ ਦੇ ਬੋਨਮੈਰੋ ਵਿੱਚ ਪ੍ਰੋਬਲਮ ਸੀ ਜਿਸਦੀ 14 ਸਤੰਬਰ ਨੂੰ ਟਰਾਂਸਪਲਾਂਟ ਹੋਈ, ਪਰ 29 ਸਤੰਬਰ ਨੂੰ ਇਨਫੈਕਸ਼ਨ ਕਾਰਨ ਪੁੱਤਰ ਸਦਾ ਲਈ ਛੱਡ ਗਿਆ।
ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਹੈ। ਰੋਂਦੇ ਹੋਏ ਪਰਿਵਾਰ ਨੇ ਆਪਣੇ ਪੁੱਤਰ ਦਾ ਅੱਜ ਅੰਤਿਮ ਸਰਕਾਰ ਕਰ ਦਿੱਤਾ ਹੈ। ਇਸ ਸਮੇਂ ਆਪਣੇ ਪੁੱਤਰ ਨੂੰ ਜਦੋ ਸਿਹਰੇ ਲਾ ਕਿ ਘਰੋ ਸ਼ਮਸ਼ਾਨ ਘਰ ਲੈ ਚੱਲੇ ਸੀ, ਹਰ ਕਿਸੇ ਦੀਆ ਅੱਖਾਂ ਵਿੱਚੋ ਹੰਝੂ ਨਹੀਂ ਰੁਕ ਰਹੇ ਸਨ। ਇਸ ਅਣਹੋਣੀ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਹਰ ਕੋਈ ਪਰਿਵਾਰ ਨੂੰ ਹੌਂਸਲਾ ਦੇਣ ਲਈ ਪਹੁੰਚ ਰਿਹਾ ਹੈ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਰਿਸ਼ਤੇਦਾਰ ਅਤੇ ਇਲਾਕਾ ਵਾਸੀਆਂ ਨੇ ਦੱਸਿਆ ਕਿ ਬੱਚਿਆਂ ਨੂੰ ਬਾਹਰ ਭੇਜਿਆਂ ਜਾਂਦਾ ਹੈ ਕਿ ਤਾਂਜੋ ਬੱਚੇ ਨਸ਼ਿਆਂ ਤੋਂ ਬਚੇ ਰਹਿਣ। ਪਰ ਨਵਰੂਪ ਦੀ ਲਿਖੀ ਘੱਟ ਸੀ, ਪਰਿਵਾਰ ਨਾਲ ਬੇਹਦ ਹੀ ਦੁੱਖ ਦਾਈ ਘਟਨਾ ਹੋਈ ਹੈ। ਅਸੀਂ ਪਰਿਵਾਰ ਨਾਲ ਹਮੇਸ਼ਾ ਖੜੇ ਹਾਂ।
ਇਹ ਵੀ ਪੜ੍ਹੋ: ਖ਼ੁਦ ਅਪਾਹਿਜ, ਪਰ ਹਜ਼ਾਰਾਂ ਮਹਿਲਾਵਾਂ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਕਰ ਚੁੱਕੀ ਇਹ ਮਹਿਲਾ