ਤਾਰਨ ਤਾਰਨ: ਅੱਠ ਮਹੀਨੇ ਦਾ ਬੱਚਾ ਜੋ ਕਿ ਗੰਭੀਰ ਬਿਮਾਰੀ ਨਾਲ ਲੜ ਰਿਹਾ ਅਤੇ ਉੱਤੋਂ ਉਸ ਦੀ ਮਾਂ ਰੋਂਦੀ ਹੋਈ ਆਪਣੇ ਪੁੱਤ ਦੀ ਜਾਨ ਬਚਾਉਣ ਲਈ ਲੋਕਾਂ ਅੱਗੇ ਤਰਲੇ ਕਰ ਰਹੀ ਹੈ। ਉਹ ਲੋਕਾਂ ਅੱਗੇ ਆਪਣੇ ਬੱਚੇ ਨੂੰ ਬਚਾਉਣ ਲਈ ਕਹਿ ਰਹੀ ਹੈ।
ਤਰਨਤਾਰਨ ਦੇ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਸਭਰਾ ਤੋਂ ਜਿਥੇ ਕਿ ਇੱਕ ਅੱਠ ਮਹੀਨੇ ਦਾ ਬੱਚਾ ਅਰਸ਼ਦੀਪ ਸਿੰਘ ਦੀ ਪਖਾਨੇ ਵਾਲੀ ਨਾਲੀ ਬਲੌਕ ਹੋ ਜਾਣ ਕਾਰਨ ਡਾਕਟਰਾਂ ਵੱਲੋਂ ਉਸ ਦੇ ਪੇਟ ਵਿੱਚ ਚੀਰਾ ਦੇ ਕੇ ਪਖਾਨੇ ਲਈ ਪੈਪ ਪਾ ਕੇ ਉਸ ਨੂੰ ਬਾਹਰ ਕੱਢ ਦਿੱਤਾ ਹੈ। ਡਾਕਟਰਾਂ ਨੇ ਅਰਸ਼ਦੀਪ ਸਿੰਘ ਨੂੰ ਘਰ ਭੇਜ ਦਿੱਤਾ ਅਤੇ ਉਸ ਦੇ ਮਾਂ ਬਾਪ ਨੂੰ ਕਿਹਾ ਕਿ ਇਸ ਦਾ ਆਪਰੇਸ਼ਨ ਹੋਵੇਗਾ, ਜਿਸ ਦਾ ਖਰਚਾ ਚਾਰ ਲੱਖ ਰੁਪਏ ਆਵੇਗਾ।
ਪੀੜਤ ਬੱਚੇ ਦੇ ਪਿਤਾ ਬਗੀਚਾ ਸਿੰਘ ਅਤੇ ਉਸ ਦੀ ਮਾਂ ਖੁਸ਼ਪ੍ਰੀਤ ਕੌਰ ਨੇ ਕਿਹਾ ਕਿ ਆਪਣੇ ਬੇਟੇ ਦੀ ਜਾਨ ਬਚਾਉਣ ਲਈ ਆਪਣਾ ਘਰ ਤੇ ਆਪਣੇ ਘਰ ਦਾ ਸਾਰਾ ਸਾਮਾਨ ਵੀ ਵੇਚ ਕੇ ਆਪਣੇ ਬੇਟੇ ਅਰਸ਼ਦੀਪ ਦਾ ਇਲਾਜ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਇਕ ਆਪ੍ਰੇਸ਼ਨ ਕਰਵਾਇਆ ਸੀ, ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਦਾ ਦੂਜਾ ਅਪਰੇਸ਼ਨ ਕਰਨ ਲਈ ਕਹਿ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਡਾਕਟਰਾਂ ਨੇ ਦੂਜਾ ਅਪਰੇਸ਼ਨ ਲਈ ਚਾਰ ਲੱਖ ਰੁਪਏ ਦੀ ਡਾਕਟਰਾਂ ਨੂੰ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਇੰਨੇ ਜ਼ਿਆਦਾ ਗ਼ਰੀਬ ਹਨ ਕਿ ਦੋ ਵਕਤ ਦੀ ਰੋਟੀ ਤੋਂ ਵੀ ਮੁਹਤਾਜ ਬੈਠੇ ਹਨ। ਪੀੜਤ ਪਰਿਵਾਰ ਨੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕਿ ਉਹ ਉਨ੍ਹਾਂ ਦੇ ਬੱਚੇ ਦਾ ਇਲਾਜ ਕਰਵਾ ਦੇਣ ਤਾਂ ਜੋ ਉਨ੍ਹਾਂ ਦੇ ਬੱਚੇ ਦੀ ਜਾਨ ਬਚ ਸਕੇ।
ਜੇਕਰ ਇਸ ਪਰਿਵਾਰ ਦੀ ਕਿਸੇ ਵਿਅਕਤੀ ਨੇ ਮਦਦ ਕਰਨੀ ਹੋਵੇ ਤਾਂ ਉਹ ਇਨ੍ਹਾਂ ਮੋਬਾਇਲ ਨੰਬਰਾਂ 'ਤੇ 8437150147, 7009365474 ਸੰਪਰਕ ਕਰੇ।