ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਸਤੀਫਾ ਦੇਣ ਤੋਂ ਬਾਅਦ ਕਈ ਅਕਾਲੀ ਦਲ ਦੇ ਨੇਤਾਵਾਂ ਨੇ ਅਸਤੀਫੇ ਦੇਣੇ ਸ਼ੁਰੂ ਕਰ ਦਿੱਤੇ। ਜਿਸ ਤੋਂ ਬਾਅਦ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਨੇ ਵੀ ਆਪਣਾ ਅਸਤੀਫਾ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਭੇਜ ਦਿੱਤਾ। ਇਸ ਮੌਕੇ ਅਨਿਲ ਜੋਸ਼ੀ ਵੱਲੋਂ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਪਾਰਟੀ ਛੱਡਣ ਦੇ ਕਾਰਨਾਂ 'ਤੇ ਖੁੱਲ਼੍ਹ ਕੇ ਗੱਲ ਕੀਤੀ ਅਤੇ ਨਾਲ ਹੀ ਉਹਨਾਂ ਨੇ ਪਾਰਟੀ ਨੂੰ ਸਾਜਿਸ਼ਾਂ ਦੀ ਸ਼ਿਕਾਰ ਪਾਰਟੀ ਦੱਸਿਆ।
ਪਾਰਟੀ ਛੱਡਣ ਨੂੰ ਮਜਬੂਰ ਕੀਤੇ ਗਏ ਸੁਖਬੀਰ ਬਾਦਲ
ਉਹਨਾਂ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਸਾਜਿਸ਼ਾਂ ਹੋ ਰਹੀਆਂ ਹਨ। ਇਹਨਾਂ ਸਾਜਿਸ਼ਾਂ ਨੇ ਪ੍ਰਧਾਨ ਨੂੰ ਹੀ ਅਸਤੀਫਾ ਦੇਣ 'ਤੇ ਮਜਬੂਰ ਕਰ ਦਿੱਤਾ ਤਾਂ ਫਿਰ ਅਸੀਂ ਕਿਵੇਂ ਰਹਿ ਸਕਦੇ ਹਾਂ। ਉਹਨਾਂ ਕਿਹਾ ਕਿ ਜਦੋਂ ਭਾਜਪਾ ਨੇ ਕਿਸਾਨਾਂ ਅਤੇ ਪੰਜਾਬ ਦੀ ਗੱਲ ਕਰਨ 'ਤੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਕਢਿਆ ਤਾਂ ਇੱਕ ਸੁਖਬੀਰ ਬਾਦਲ ਸਨ ਜਿਨਾਂ ਨੇ ਮੁੜ ਮੇਰਾ ਸਵਾਗਤ ਕੀਤਾ, ਫਿਰ ਮੈਂ ਉਹਨਾਂ ਤੋਂ ਬਿਨਾਂ ਪਾਰਟੀ 'ਚ ਕੀ ਕਰਨਾ ਜਿਥੇ ਉਹਨਾਂ ਦੀ ਹਿਮਾਇਤ ਕਰਨ ਦਾ ਵੀ ਅਧਿਕਾਰ ਨਹੀਂ ਮਿਲ ਰਿਹਾ। ਉਹਨਾਂ ਕਿਹਾ ਕਿ ਪ੍ਰਧਾਨ ਨੂੰ ਪੰਥਕ ਸਜ਼ਾ ਮਿਲੀ ਹੈ, ਅਸੀਂ ਇਸ ਵਿੱਚ ਦਖਲ ਹੀ ਨਹੀਂ ਦੇ ਸਕਦੇ ਤਾਂ ਅਸਤੀਫਾ ਦੇਣਾ ਹੀ ਬਿਹਤਰ ਸੀ।
ਧਰਮ ਦੀ ਰਾਜਨੀਤੀ 'ਚ ਨਹੀਂ ਕੋਈ ਦਖ਼ਲ
ਇਸ ਮੌਕੇ ਪੱਤਰਕਾਰਾਂ ਵੱਲੋਂ ਸੁਖਬੀਰ ਬਾਦਲ ਦੇ ਤਨਖਾਹੀਆ ਐਲਾਨੇ ਜਾਣ ਦੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਤਨਖਾਈਆ ਘੋਸ਼ਿਤ ਕਰ ਦਿੱਤਾ ਹੈ। ਇਹ ਧਾਰਮਿਕ ਮੁੱਦਾ ਹੈ ਅਤੇ ਅਸੀਂ ਉਥੇ ਕੋਈ ਦਖਲ ਨਹੀਂ ਦੇ ਸਕਦੇ। ਅਸੀਂ ਪ੍ਰਧਾਨ ਦੇ ਨਾਲ ਇਸ ਲੜਾਈ 'ਚ ਖੜ੍ਹੇ ਨਜ਼ਰ ਨਹੀਂ ਆ ਸਕਦੇ ਕਿਉਂਕਿ ਧਾਰਮਿਕ ਮੁੱਦਾ ਹੈ ਤੇ ਜਿੱਥੇ ਪਾਰਟੀ ਪ੍ਰਧਾਨ ਨਾਲ ਕੋਈ ਬੰਦਾ ਖੜਾ ਨਾ ਹੋ ਸਕੇ। ਜਿੱਥੇ ਕੋਈ ਗੱਲ ਨਾ ਕਰ ਸਕੇ ਅਸੀਂ ਊਥੇ ਨਹੀਂ ਖੜ੍ਹ ਸਕਦੇ।
ਜਾਣੋ ਇੱਕ ਛੋਟੇ ਕਿਸਾਨ ਦੀ ਧੀ ਦੀ ਕਾਮਯਾਬੀ ਦਾ ਸ਼ਫਰ, ਵਿਦੇਸ਼ ਦੀ ਧਰਤੀ 'ਤੇ ਪੰਜਾਬ ਦਾ ਨਾਂ ਕੀਤਾ ਰੌਸ਼ਨ
ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਵੱਲੋਂ ਸੁਖਬੀਰ ਬਾਦਲ ਦਾ ਸਮਰਥਨ, ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ 'ਤੇ ਚੁੱਕੇ ਸਵਾਲ
ਵੱਡੀ ਖ਼ਬਰ: ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਛੱਡਿਆ ਸ਼੍ਰੋਮਣੀ ਅਕਾਲੀ ਦਲ, ਦੱਸੀ ਇਹ ਵਜ੍ਹਾ
ਪਾਰਟੀ ਬਦਲਣ ਦਾ ਕੋਈ ਇਰਾਦਾ ਨਹੀਂ
ਇਸ ਮੌਕੇ ਪਾਰਟੀ ਬਦਲਣ ਦੇ ਸਵਾਲ 'ਤੇ ਅਨਿਲ ਜੋਸ਼ੀ ਨੇ ਕਿਹਾ ਕਿ ਮੇਰਾ ਕੋਈ ਇਰਾਦਾ ਨਹੀਂ ਹੈ ਕਿਸੀ ਹੋਰ ਪਾਰਟੀ 'ਚ ਜਾਣ ਦਾ। ਰਾਹੁਲ ਗਾਂਧੀ ਅੰਮ੍ਰਿਤਸਰ ਮੱਥਾ ਟੇਕਣ ਆਏ ਸਨ ਅਤੇ ਉਹ ਚਲੇ ਗਏ ਉਹਨਾਂ ਦੀ ਪਾਰਟੀ 'ਚ ਜਾਣ ਦੀਆਂ ਮਹਿਜ਼ ਅਫਵਾਹਾਂ ਹਨ।