ਅੰਮ੍ਰਿਤਸਰ: ਪਿਛਲੇ ਲੰਮੇਂ ਸਮੇਂ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਰਹੇ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਪਤਨੀ ਨਵਜੋਤ ਕੌਰ ਸਿੱਧੂ ਹੁਣ ਕੈਂਸਰ ਤੋਂ ਠੀਕ ਹੋ ਗਏ ਹਨ। ਉਹਨਾਂ ਨੇ ਕੈਂਸਰ ਨੂੰ ਹਰਾ ਕੇ ਮੁੜ ਤੋਂ ਖੜ੍ਹੇ ਹੋਣ 'ਤੇ ਆਪਣੀ ਖੂਸ਼ੀ ਅਤੇ ਉਹਨਾਂ ਦਿਨਾਂ ਦਾ ਤਜੁਰਬਾ ਲੋਕਾਂ ਨਾਲ ਸਾਂਝਾ ਕੀਤਾ ਹੈ। ਦੱਸਦਈਏ ਕਿ ਨਵਜੋਤ ਸਿੱਧੂ ਦੇ ਪਤਨੀ ਨੂੰ ਛਾਤੀ (ਬ੍ਰੈਸਟ) ਕੈਂਸਰ ਸੀ ਪਰ ਹੁਜ਼ ਇਸ ਤੋਂ ਠੀਕ ਹੋ ਕੇ ਉਹ ਪਹਿਲੀ ਵਾਰ ਕੈਂਮਰੇ ਸਾਹਮਣੇ ਆਏ।
40 ਦਿਨ ਸੀ ਜ਼ਿੰਦਗੀ ਦੇ ਸਭ ਤੋਂ ਔਖੇ
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੀਡੀਆ ਦੇ ਮੁਖਾਤਿਬ ਹੁੰਦਿਆਂ ਨਵਜੋਤ ਸਿੱਧੁ ਨੇ ਦੱਸਿਆ ਕਿ ਕਿਵੇਂ ਨਵਜੋਤ ਕੌਰ ਸਿੱਧੂ ਨਾਲ ਇਨ੍ਹਾਂ 40 ਦਿਨਾਂ ਦੌਰਾਨ ਕੀ ਕੁੱਝ ਵਾਪਰਿਆ। ਖੁਸ਼ ਅਤੇ ਭਾਵੁਕ ਨਜ਼ਰ ਆਏ ਨਵਜੋਤ ਸਿੱਧੂ ਨੇ ਕਿਹਾ ਕਿ ਉਹ ਇਹ ਪ੍ਰੈਸ ਕਾਨਫਰੰਸ ਕੈਂਸਰ ਦੀ ਬਿਮਾਰੀ ਨੂੰ ਲੈ ਕੇ ਹਰ ਵਿਅਕਤੀ ਦੇ ਮਨ ਅੰਦਰ ਆਸ ਤੇ ਵਿਸ਼ਵਾਸ ਜਗਾਉਣ ਲਈ ਕਰ ਰਹੇ ਹਨ।
ਭਾਰਤੀ ਵਿਦਿਆਰਥੀਆਂ ਨੂੰ ਝਟਕਾ ! ਕੈਨੇਡਾ ਵੱਲੋਂ ਕਾਲਜ ਬਦਲਾਅ ਦੇ ਨਿਯਮਾਂ ਵਿੱਚ ਕੀਤੀ ਤਬਦੀਲੀ, ਪਵੇਗਾ ਅਸਰ
ਅਸਤੀਫਾ ਦੇਣ ਤੋਂ ਬਾਅਦ ਖੁੱਲ੍ਹ ਕੇ ਬੋਲੇ ਅਨਿਲ ਜੋਸ਼ੀ, ਸਾਜਿਸ਼ਾਂ ਦੀ ਸ਼ਿਕਾਰ ਹੋਈ ਅਕਾਲੀ ਦਲ, ਰਹਿਣਾ ਹੋਇਆ ਮੁਸ਼ਕਿਲ
ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਵੱਲੋਂ ਸੁਖਬੀਰ ਬਾਦਲ ਦਾ ਸਮਰਥਨ, ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ 'ਤੇ ਚੁੱਕੇ ਸਵਾਲ
ਇਹਨਾਂ ਨੁਸਖਿਆਂ ਕਾਰਨ ਕੈਂਸਰ ਨੂੰ ਦਿੱਤੀ ਮਾਤ
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੀਡੀਆਂ ਨੂੰ ਸੰਬੋਧਿਤ ਕਰਦੇ ਹੋਏ ਨਵਜੋਤ ਸਿੱਧੂ ਨੇ ਕਿਹਾ ਜਦੋਂ ਨੋਨੀ 3 ਸਟੇਜ 'ਤੇ ਸੀ ਤਾਂ ਡਾਕਟਰਾਂ ਨੇ ਬੱਚਣ ਦੀ ਉਮੀਦ ਵੀ ਘੱਟ ਦੱਸੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਕੈਂਸਰ 'ਚ ਖਾਣ ਨੂੰ ਗੈਪ ਦਿਓ ਤਾਂ ਕੈਂਸਰ ਦੇ ਸੈੱਲ ਖੁਦ ਮਰ ਜਾਣਗੇ। ਸ਼ਾਮ 7 ਵਜੇ ਖਾਣੇ ਤੋਂ ਬਾਅਦ ਸਵੇਰੇ 10 ਵਜੇ ਖਾਣਾ ਚਾਹੀਦਾ ਹੈ। ਨਿੰਬੂ, ਨਿਮ ਦੇ ਪੱਤੇ ਅਤੇ ਤੁਲਸੀ ਦਾ ਵੱਧ ਉਪਯੋਗ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਚਾਹ ਵੀ ਛੱਡਣੀ ਪਵੇਗੀ ਅਤੇ ਹਲਦੀ, ਅਦਰਕ ਅਤੇ ਪੇਠੇ ਦੇ ਜੂਸ ਨੂੰ ਤਰਜੀਹ ਦੇਣੀ ਚਾਹੀਦੀ ਹੈ। ਫਲਾਂ 'ਚ ਸ਼ਹਿਤੂਤ, ਚੁਕੰਦਰ, ਗਾਜਰ ਅਤੇ ਔਲੇ ਦਾ ਜੂਸ ਪੀਣਾ ਚਾਹੀਦਾ ਹੈ ਜੋ ਕੈਂਸਰ ਨੂੰ ਜੜੋ ਖ਼ਤਮ ਕਰਨ ਲਈ ਸਹਾਇਤਾ ਕਰੇਗਾ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਜੋ ਇਲਾਜ ਕੈਂਸਰ ਦਾ ਹੈ ਉਹੀ ਇਲਾਜ ਫੈਟੀ ਲੀਵਰ ਦਾ ਵੀ ਹੈ। ਉਨ੍ਹਾਂ ਕਿਹਾ ਨਾਰੀਅਲ ਦਾ ਤੇਲ ਅਤੇ ਸਰੋਂ ਦਾ ਤੇਲ ਦਾ ਭੋਜਨ ਖਾਣਾ ਚਾਹੀਦਾ ਹੈ। ਇਹ ਨੁਕਸੇ ਹਰ ਕੋਈ ਆਪਣੇ ਘਰ ਇਸਤਮਾਲ ਕਰ ਸਕਦਾ ਹੈ।
My wife is clinically cancer free today ….. pic.twitter.com/x06lExML82
— Navjot Singh Sidhu (@sherryontopp) November 21, 2024