ETV Bharat / state

Tarn Taran News: ਕਣਕ ਦੀ ਵੰਡ ਨੂੰ ਲੈ ਕੇ ਹੋਈ ਲੜਾਈ, ਆਪ ਵਰਕਰ ਉਤੇ ਲੱਗੇ ਗੰਭੀਰ ਇਲਜ਼ਾਮ

ਤਰਨਤਾਰਨ ਵਿੱਚ ਕਣਕ ਦੀ ਵੰਡ ਨੂੰ ਲੈ ਕੇ ਆਪ ਆਗੂ ਉਤੇ ਗੰਭੀਰ ਇਲਜ਼ਾਮ ਲੱਗੇ ਹਨ ਇਸ ਦੇ ਨਾਲ ਹੀ ਆਗੂ ਦੀ ਇਕ ਵੀਡੀਓ ਵੀ ਵਾਇਰਲ ਹੋਈ ਹੈ ਜਿਸ ਵਿੱਚ ਉਹ ਇਕ ਔਰਤ ਨਾਲ ਧੱਕਾ ਮੁੱਕੀ ਕਰਦੇ ਨਜ਼ਰ ਆ ਰਹੇ ਹਨ ਇਸ ਮਾਮਲੇ ਵਿੱਚ ਜ਼ਖਮੀ ਅਤੇ ਆਪ ਆਗੂ ਦਾ ਕੀ ਕਹਿਣਾ ਹੈ ਪੜ੍ਹੋ ਪੂਰੀ ਖ਼ਬਰ...

ਕਣਕ ਦੀ ਵੰਡ ਨੂੰ ਲੈ ਕੇ ਹੋਈ ਲੜਾਈ
ਕਣਕ ਦੀ ਵੰਡ ਨੂੰ ਲੈ ਕੇ ਹੋਈ ਲੜਾਈ
author img

By

Published : Feb 28, 2023, 5:23 PM IST

ਕਣਕ ਦੀ ਵੰਡ ਨੂੰ ਲੈ ਕੇ ਹੋਈ ਲੜਾਈ

ਤਰਨਤਾਰਨ : ਤਰਨਤਾਰਨ ਕਸਬਾ ਖਡੂਰ ਸਾਹਿਬ ਦੇ ਪਿੰਡ ਰੱਤੋਕੇ ਵਿੱਚ ਕਣਕ ਦੀ ਵੰਡ ਨੂੰ ਲੈ ਕੇ ਝਗੜਾ ਹੋ ਗਿਆ। ਇਸ ਝਗੜੇ ਦੀ ਵੀਡੀਓ ਇਲਾਕੇ ਵਿੱਚ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਇਕ ਵਿਅਕਤੀ ਔਰਤ ਨੂੰ ਧੱਕਾ ਮਾਰਦਾ ਹੈ ਜਿਸ ਤੋਂ ਬਾਅਦ ਔਰਤ ਹੇਠਾਂ ਡਿੱਗ ਜਾਂਦੀ ਹੈ। ਇਹ ਵੀਡੀਓ ਇਲਾਕੇ ਵਿੱਚ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਔਰਤ ਨੂੰ ਮਾਰਿਆ ਧੱਕਾ ਭਰਾ ਦੀਆਂ ਤੋੜੀਆਂ ਉਂਗਲਾ: ਇਸ ਸਬੰਧੀ ਵੀਡੀਓ ਵਿੱਚ ਨਜ਼ਰ ਆ ਰਹੀ ਔਰਤ ਨੇ ਦੱਸਿਆ ਕਿ ਉਹ ਕਣਕ ਲੈਣ ਸਬੰਧੀ ਡੀਪੂ ਹੋਲਡਰ ਤੋਂ ਕਣਕ ਬਾਰੇ ਪੁਛਿਆਂ ਤਾਂ ਉਸ ਨੇ ਕਿਹਾ ਕਿ ਕਣਕ ਆਪ ਆਗੂ ਦੇ ਘਰ ਪਈ ਹੈ ਸਿਆਸੀ ਸਹਿ ਕਾਰਨ ਉਹ ਕਣਕ ਲੈ ਗਿਆ। ਜਿਸ ਤੋ ਬਾਅਦ ਔਰਤ ਅਤੇ ਉਸ ਦਾ ਭਰਾ ਜਿਸ ਦੇ ਘਰ ਕਣਕ ਪਈ ਸੀ ਉਸ ਦੇ ਘਰ ਗਏ ਜਿੱਥੇ ਉਹ ਕਣਕ ਦੀ ਵੀਡੀਓ ਬਣਾਉਣ ਲੱਗੇ ਜਿਸ ਕਾਰਨ ਗੁੱਸੇ ਵਿੱਚ ਆ ਕੇ ਉਸ ਵਿਅਕਤੀ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਔਰਤ ਦੇ ਭਰਾਂ ਦੀਆਂ ਉਂਗਲਾ ਵੀ ਤੋੜ ਦਿੱਤੀਆਂ।

ਚੁੱਪ-ਚਪੀਤੇ ਚਹੇਤਿਆਂ ਨੂੰ ਕਣਕ ਦੇਣ ਦੇ ਇਲਜ਼ਾਮ: ਜਿਸ ਤੋਂ ਬਾਅਦ ਜ਼ਖਮੀ ਦੇ ਭਰਾ ਨੇ ਦੱਸਿਆ ਕਿ ਕਣਕ ਡਿਪੂ ਹੋਲਡਰ ਨੇ ਸਾਂਝੀ ਥਾਂ ਨਹੀ ਰੱਖੀ ਸਗੋਂ ਸਿਆਸੀ ਸਹਿ ਉਤੇ ਗੁਰਸਾਹਿਬ ਸਿੰਘ ਆਪਣੇ ਘਰ ਲੈ ਗਿਆ। ਗੁਰਸਾਹਿਬ ਸਿੰਘ ਉਤੇ ਜ਼ਖਮੀ ਦੇ ਭਰਾ ਨੇ ਇਲਜ਼ਾਮ ਲਗਾਏ ਹਨ ਕਿ ਉਹ ਵਿਅਕਤੀ ਆਪਣੇ ਲਿਹਾਜ ਵਾਲਿਆਂ ਦੀਆਂ ਪਰਚੀਆਂ ਕੱਟ ਕੇ ਉਨ੍ਹਾਂ ਨੂੰ ਚੁਪ ਚਪੀਤੇ ਕਣਕ ਵੰਡਦਾ ਹੈ। ਪਤਾ ਲੱਗਣ ਤੇ ਉਸ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਦੂਸਰੇ ਪਾਸੇ ਅਸਲ ਹੱਕਦਾਰਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਕਰੀਬ 46-47 ਔਰਤਾਂ ਮਰਦਾਂ ਨੇ ਇਕੱਠੇ ਹੋ ਕੇ ਜਿੱਥੇ ਕਣਕ ਪਈ ਸੀ ਉਥੇ ਠੋਸ ਪਰੂਫ ਹਾਸਲ ਕਰਨ ਲਈ ਪਹੁੰਚੇ ਤਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਹਰਪ੍ਰੀਤ ਸਿੰਘ ਦੀ ਕੁੱਟਮਾਰ ਕਰਦਿਆਂ ਉਸ ਦੀਆਂ ਸੱਜੇ ਹੱਥ ਦੀਆ ਦੋ ਉਂਗਲਾਂ ਤੋੜ ਦਿੱਤੀਆਂ। ਆਪਣੇ ਭਰਾ ਨੂੰ ਛਡਾਉਣ ਆਈ ਭੈਣ ਨੂੰ ਵੀ ਸਰਤਾਜ ਸਿੰਘ ਨਾਮਕ ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਕੁੱਟਮਾਰ ਕੀਤੀ ਗਈ।

ਇਲਜ਼ਾਮਾਂ ਨੂੰ ਕਿਹਾ ਝੂਠ: ਇਸ ਦੇ ਨਾਲ ਹੀ ਗੁਰਸਾਹਿਬ ਸਿੰਘ ਜਿਸ ਦੇ ਘਰ ਕਣਕ ਪਈ ਹੈ ਉਸ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆਂ ਹੈ। ਉਸ ਨੇ ਕਿਹਾ ਕਿ ਡਿਪੂ ਹੋਲਡਰ ਨੇ ਇਹ ਕਣਕ ਉਸ ਦੇ ਘਰ ਰੱਖੀ ਹੈ ਕਿਉਕਿ ਉਸ ਕੋਲ ਕਣਕ ਰੱਖਣ ਲਈ ਹੋਰ ਜਗ੍ਹਾ ਨਹੀ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਉਸ ਨੂੰ ਕਣਕ ਦੀ ਨਿਗਰਾਨੀ ਦਾ ਕੰਮ ਦਿੱਤੀ ਗਿਆ ਹੈ। ਗੁਰਸਾਹਿਬ ਸਿੰਘ ਨੇ ਇਹ ਵੀ ਕਿਹਾ ਕਿ ਜਿੱਥੋ ਤੱਕ ਕਣਕ ਵੰਡਣ ਦੀ ਗੱਲ ਰਹੀ ਤਾਂ ਡਿਪੂ ਹੋਲਡਰ ਖੁਦ ਆਪ ਕਣਕ ਦੀ ਵੰਡ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਹਿਲਾਂ ਪਰਚੀਆਂ ਕੱਟ ਕੇ ਕਣਕ ਵੰਡ ਦਿੱਤੀ ਗਈ ਹੈ। ਬਸ ਕੁਝ ਹੀ ਪਰਚੀਆਂ 'ਤੇ ਕਣਕ ਵੰਡਣੀ ਬਾਕੀ ਹੈ ਜੋ ਕਿ ਜਲਦ ਹੀ ਲੋਕਾਂ ਨੂੰ ਦੇ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ:- Earing Snatching in Moga: ਪਤਾ ਪੁੱਛਣ ਲਈ ਰੁਕੇ ਮੋਟਰਸਾਇਕਲ ਸਵਾਰ, ਕੰਨਾਂ ਦੀਆਂ ਵਾਲੀਆਂ ਧੂਹ ਕੇ ਹੋ ਗਏ ਫਰਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.