ਤਰਨ ਤਾਰਨ: ਜ਼ਿਲ੍ਹੇ ਵਿਖੇ ਬੀਤੇ ਦਿਨ ਸੋਸ਼ਲ ਮੀਡੀਆ ਉੱਤੇ ਵਿਆਹ ਸਮਾਗਮ ਦੌਰਾਨ ਇੱਕ ਬਜ਼ੁਰਗ ਮਹਿਲਾ ਵੱਲੋਂ ਗੋਲੀ ਚਲਾਉਣ ਦੀ ਵੀਡੀਓ ਵਾਇਰਲ (Video of woman shooting) ਤੋਂ ਬਾਅਦ ਗੋਲੀ ਚਲਾਉਣ ਵਾਲੀ ਮਹਿਲਾ ਦਾ ਪਰਿਵਾਰ ਮਾਮਲੇ ਸਬੰਧੀ ਸਫ਼ਾਈ ਦੇਣ ਲਈ ਸਾਹਮਣੇ ਆਇਆ ਹੈ। ਪਰਿਵਾਰ ਮੁਤਾਬਿਕ ਸੋਸ਼ਲ ਮੀਡੀਓ ਉੱਤੇ ਜੋ ਵੀਡੀਓ ਵੀਇਰਲ ਹੋ (The video is from 2016) ਰਹੀ ਹੈ ਉਹ ਅੱਜ ਕੱਲ ਦੀ ਨਹੀਂ ਸਗੋਂ 2016 ਦੀ ਹੈ।
ਗੋਲੀ ਚਲਾਉਣ ਵਾਲੀ ਮਹਿਲਾ ਰਛਪਾਲ ਕੌਰ ਨੇ ਕਿਹਾ ਕਿ ਸਿਆਸੀ ਰਜਿੰਸ਼ ਦੇ ਚਲਦੇ (According to the political trend) ਵਿਰੋਧੀਆਂ ਵੱਲੋਂ ਉਨ੍ਹਾਂ ਵਿਰੁੱਧ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵੀਡੀਓ ਵਾਇਰਲ ਕਰਨ ਦੇ ਨਾਮ ਉੱਤੇ ਉਨ੍ਹਾਂ ਨੂੰ ਪੈਸਿਆਂ ਲਈ ਬਲੈਕ ਮੇਲ ਕਰਕੇ ਲੱਖਾਂ ਰੁਪਏ ਦੀ ਮੰਗ ਕੀਤੀ ਗਈ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬਜ਼ੁਰਗ ਮਹਿਲਾ ਦਾ ਪੁੱਤਰ ਆਸਟਰੇਲੀਆ ਵਿੱਚ ਰਹਿੰਦਾ ਹੈ ਅਤੇ ਮਹਿਲਾ ਨੇ ਆਪਣੀ ਸੁਰੱਖਿਆ ਲਈ ਲਾਇਸੰਸੀ ਪਿਸਤੌਲ (Licensed pistol) ਰੱਖਿਆ ਹੋਇਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਮਹਿਲਾ ਨੇ ਆਪਣੇ ਪੁੱਤਰ ਦੇ ਵਿਆਹ ਮੌਕੇ ਭਾਵੁਕ ਹੋਕੇ ਖੁੱਲ੍ਹੀ ਥਾਂ ਉੱਤੇ ਸੋਚ-ਸਮਝ ਕੇ ਫਾਇਰ ਕੱਢੇ ਸਨ।
ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਨੇ ਸੱਦੀ ਕੈਬਨਿਟ ਮੀਟਿੰਗ, ਬੈਠਕ ਤੋਂ ਪਹਿਲਾਂ ਵਿਧਾਨ ਸਭਾ ਦੇ ਬਾਹਰ ਰੋਸ