ETV Bharat / state

ਧਰਨੇ 'ਚ ਬੈਠੇ ਇਕ ਪ੍ਰਦਰਸ਼ਨਕਾਰੀ ਦੀ ਮੌਤ, ਆਗੂਆਂ ਨੇ ਸਿਹਤ ਵਿਭਾਗ 'ਤੇ ਲਾਏ ਦੋਸ਼ - Tarn Taran News

ਜ਼ਿਲ੍ਹਾ ਡਿਪਟੀ ਕਮਿਸ਼ਨਰ ਕੰਪਲੈਕਸ ਗੇਟ ਅੱਗੇ ਕਿਸਾਨ ਮਜ਼ਦੂਰ ਸਘਰੰਸ ਕਮੇਟੀ ਯੂਨੀਅਨ ਵੱਲੋ ਆਪਣੀਆ ਹੱਕੀ ਮੰਗਾਂ ਨੁੰ ਲੈ ਕੇ ਪਿਛਲੇ 12 ਦਿਨਾਂ ਤੋ ਕੇਦਰ ਸਰਕਾਰ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਦੌਰਾਨ ਇਕ ਪ੍ਰਦਰਸ਼ਨਕਾਰੀ ਮਜ਼ਦੂਰ ਦੀ ਮੌਤ ਹੋ ਗਈ।

health department Tarn Taran, death of a protester
ਧਰਨੇ 'ਚ ਬੈਠੇ ਇਕ ਪ੍ਰਦਰਸ਼ਨਕਾਰੀ ਦੀ ਮੌਤ, ਆਗੂਆਂ ਨੇ ਸਿਹਤ ਵਿਭਾਗ 'ਤੇ ਲਾਏ ਦੋਸ਼
author img

By

Published : Dec 9, 2022, 6:33 AM IST

Updated : Dec 9, 2022, 6:57 AM IST

ਤਰਨਤਾਰਨ: ਜ਼ਿਲ੍ਹਾ ਡਿਪਟੀ ਕਮਿਸ਼ਨਰ ਕੰਪਲੈਕਸ ਗੇਟ ਅੱਗੇ ਕਿਸਾਨ ਮਜ਼ਦੂਰ ਸਘਰੰਸ ਕਮੇਟੀ ਯੂਨੀਅਨ ਵੱਲੋ ਆਪਣੀਆ ਹੱਕੀ ਮੰਗਾਂ ਨੁੰ ਲੈ ਕੇ ਪਿਛਲੇ 12 ਦਿਨਾਂ ਤੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਅਤੇ ਧਰਨਾ ਦਿੱਤਾ ਗਿਆ ਹੈ। ਬੀਤੀ ਰਾਤ ਧਰਨੇ ਵਿੱਚ ਬੈਠੇ ਮਜ਼ਦੂਰ ਬਲਵਿੰਦਰ ਸਿੰਘ ਵਾਸੀ ਗਿਲ ਵੜੈਚ ਦੀ ਅਚਾਨਕ ਸਿਹਤ ਢਿੱਲੀ ਹੋ ਗਈ। ਕਿਸਾਨ ਆਗੂਆਂ ਮੁਤਾਬਕ ਐਂਬੂਲੈਂਸ ਸਮੇਂ ਸਿਰ ਨਾ ਪੁੱਜਣ 'ਤੇ ਬਿਮਾਰ ਮਜ਼ਦੂਰ ਨੂੰ ਫਿਰ ਥਾਣਾ ਸਦਰ ਪੁਲਿਸ ਦੀ ਸਰਕਾਰੀ ਗੱਡੀ ਵਿੱਚ ਇਲਾਜ ਕਰਵਾਉਣ ਲਈ ਤਰਨਤਾਰਨ ਸਿਵਲ ਹਸਪਤਾਲ ਲੈ ਜਾ ਰਹੇ ਸੀ ਕਿ ਉਸ ਦਾ ਰਸਤੇ ਵਿੱਚ ਹੀ ਦੇਹਾਂਤ ਹੋ ਗਿਆ।

ਧਰਨੇ 'ਚ ਬੈਠੇ ਇਕ ਪ੍ਰਦਰਸ਼ਨਕਾਰੀ ਦੀ ਮੌਤ, ਆਗੂਆਂ ਨੇ ਸਿਹਤ ਵਿਭਾਗ 'ਤੇ ਲਾਏ ਦੋਸ਼

"ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਹੋਈ ਮੌਤ": ਸੂਬਾ ਪ੍ਰੈੱਸ ਸਕੱਤਰ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਯੂਨੀਅਨ ਦੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਲਗਭਗ 12 ਦਿਨਾਂ ਤੋਂ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਯੂਨੀਅਨ ਤਰਨਤਾਰਨ ਵੱਲੋਂ ਕੇਦਰ ਸਰਕਾਰ ਅਤੇ ਪੰਜਾਬ ਸਰਕਾਰ ਖਿਲਾਫ ਤਰਨਤਾਰਨ ਡਿਪਟੀ ਕਮਿਸ਼ਨਰ ਕੰਪਲੈਕਸ ਗੇਟ ਅੱਗੇ ਧਰਨਾ ਲਗਾ ਕੇ ਬੈਠੇ ਹਨ। ਬੀਤੀ ਰਾਤ ਨੁੰ ਸਾਡੀ ਜਥੇਬੰਦੀ ਦਾ ਵਰਕਰ ਬਲਵਿੰਦਰ ਸਿੰਘ ਵਾਸੀ ਗਿਲ ਵੜੈਚ ਨੁੰ ਆਚਨਕ ਸਿਹਤ ਢਿੱਲੀ ਹੋ ਗਈ। ਇਸ ਕਾਰਨ ਸਿਹਤ ਵਿਭਾਗ ਦੀ ਐਬੂਲੈਂਸ ਗਡੀ ਨੂੰ ਵਾਰ ਵਾਰ ਫੋਨ ਕਰਨ 'ਤੇ ਸਮੇ ਸਿਰ ਨਾ ਪੁੱਜਣ ਉੱਤੇ ਥਾਣਾ ਸਦਰ ਪੁਲਿਸ ਤਰਨਤਾਰਨ ਦੀ ਸਰਕਾਰੀ ਗੱਡੀ ਰਾਹੀ ਤਰਨਤਾਰਨ ਸਿਵਲ ਹਸਪਤਾਲ ਵਿਚ ਇਲਾਜ ਕਰਵਾਉਣ ਲਈ ਲੈ ਕੇ ਗਏ। ਪਰ, ਰਸਤੇ ਵਿੱਚ ਲੈ ਜਾਂਦੇ ਸਮੇਂ ਰਸਤਾ ਵਿੱਚ ਦੇਹਾਂਤ ਹੋ ਗਏ।

ਮ੍ਰਿਤਕ ਦੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ: ਕਿਸਾਨ ਆਗੂ ਨੇ ਕਿਹਾ ਕਿ ਜੇਕਰ ਸਿਹਤ ਵਿਭਾਗ ਦੀ ਐਂਬੂਲੈਂਸ ਗੱਡੀ ਸਮੇਂ ਸਿਰ ਆ ਜਾਂਦੀ ਤਾਂ ਬਲਵਿੰਦਰ ਸਿੰਘ ਦੀ ਜਾਨ ਬਚ ਸਕਦੀ ਸੀ। ਅਸੀ ਪੰਜਾਬ ਸਰਕਾਰ ਤੋਂ ਮੰਗ ਕਰਦਾ ਬਲਵਿੰਦਰ ਸਿੰਘ ਦੇ ਪਰਿਵਾਰ ਨੁੰ ਦੱਸ ਲੱਖ ਰੁਪਏ ਮਾਲੀ ਸਹਾਇਤਾ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਕਰਜ਼ਾ ਮੁਆਫ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਲਵਿੰਦਰ ਸਿੰਘ ਅੰਤਿਮ ਸਸਕਾਰ ਉਨਾਂ ਚਿਰ ਨਹੀ ਕੀਤਾ ਜਾਵੇਗਾ, ਜਿੰਨਾਂ ਚਿਰ ਮੰਗਾ ਨਹੀ ਮੰਨੀਆਂ ਜਾਂਦੀਆਂ।

ਇਹ ਵੀ ਪੜ੍ਹੋ: ਅੰਮ੍ਰਿਤਸਰ ਵਿਚ ਸ਼ਰੇਆਮ ਚੱਲਿਆਂ ਗੋਲੀਆਂ, ਇਕ ਵਿਅਕਤੀ ਜ਼ਖਮੀ

etv play button

Last Updated : Dec 9, 2022, 6:57 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.