ETV Bharat / state

Fraud with poor family in Tarn Taran: ਵਿਦੇਸ਼ ਤੋ ਆਈ ਕਾਲ, ਵਿਅਕਤੀ ਨੇ ਮਾਸੀ ਦਾ ਪੁੱਤ ਬਣ ਮਾਰੀ 6 ਲੱਖ ਤੋਂ ਵੱਧ ਦੀ ਠੱਗੀ - Tarn Taran news in punjabi

ਤਰਨ ਤਾਰਨ ਦੇ ਅਧੀਨ ਪੈਂਦੇ ਪਿੰਡ ਸੂਰਵਿੰਡ ਭੈਣੀ ਵਿੱਚ ਗਰੀਬ ਪਰਿਵਾਰ ਨਾਲ ਠੱਗੀ ਵੱਜੀ ਹੈ। ਠੱਗ ਨੇ ਮਾਸੀ ਦਾ ਪੁੱਤ ਬਣ ਕੇ ਭੋਲੇ ਭਾਲੇ ਪਰਿਵਾਰ ਤੋਂ ਸਾਢੇ 6 ਲੱਖ ਰੁਪਏ ਠੱਗ ਲਏ ਹਨ।

ਮਾਸੀ ਦਾ ਪੁੱਤ ਬਣ ਮਾਰੀ 6 ਲੱਖ ਤੋਂ ਵੱਧ ਦੀ ਠੱਗੀ

author img

By

Published : Feb 8, 2023, 9:09 AM IST

ਮਾਸੀ ਦਾ ਪੁੱਤ ਬਣ ਮਾਰੀ 6 ਲੱਖ ਤੋਂ ਵੱਧ ਦੀ ਠੱਗੀ

ਤਰਨ ਤਾਰਨ: ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਪੈਂਦੇ ਪਿੰਡ ਸੂਰਵਿੰਡ ਭੈਣੀ ਦਾ ਇੱਕ ਗਰੀਬ ਪਰਿਵਾਰ ਆਨਲਾਇਨ ਠੱਗੀ ਦਾ ਸ਼ਿਕਾਰ ਹੋਇਆ ਹੈ। ਪਰਿਵਾਰ ਨੇ ਜਿਲ੍ਹਾ ਤਰਨ ਤਾਰਨ ਦੇ ਐਸਐਸਪੀ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।

ਠੱਗ ਦੀ ਆਈ ਫੋਨ ਕਾਲ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਦੇ ਮੁਖੀਆਂ ਸਾਹਿਬ ਸਿੰਘ ਨੇ ਦੱਸਿਆ ਕਿ 9 ਜਨਵਰੀ ਨੂੰ ਉਨ੍ਹਾਂ ਨੂੰ ਇਹ ਯੂ-ਐਸ-ਏ (USA) ਤੋਂ ਕਾਲ ਆਈ ਸੀ। ਇਹ ਫੋਨ ਕਾਲ ਉਸ ਦੀ ਪਤਨੀ ਨੇ ਸੁਣੀ ਸੀ। ਵਿਅਕਤੀ ਉਸ ਦੀ ਪਤਨੀ ਨੂੰ ਕਹਿੰਦਾ ਹੈ ਕਿ ਉਹ ਉਸ ਦੀ ਮਾਸੀ ਦਾ ਲੜਕਾ ਵਿਦੇਸ਼ ਯੂ ਐਸ ਏ ਵਿਚੋਂ ਬੋਲ ਰਿਹਾ ਹੈ। ਉਹ ਕਹਿਣ ਲੱਗਾ ਕਿ ਮੈਨੂੰ ਹੁਣ ਤੁਹਾਡੀ ਜ਼ਰੂਰਤ ਪਈ ਹੈ ਕਿਉਂਕਿ ਮੈਂ ਵਿਦੇਸ਼ ਵਿਚ ਫਸ ਗਿਆ ਹਾਂ। ਤੁਸੀ ਮੇਰੇ ਏਜੰਟ ਨੂੰ ਪੈਸੇ ਦੇ ਦਿਓ ਮੈਂ ਤੂਹਾਨੂੰ ਆਨਲਾਇਨ ਪਾ ਦਿੰਦਾ ਹਾਂ।

ਇਸ ਤਰ੍ਹਾ ਠੱਗੇ ਠੱਗ ਨੇ ਪੈਸੇ: ਪੀੜਤ ਨੇ ਦੱਸਿਆ ਕਿ ਉਸ ਠੱਗ ਨੇ ਜਾਲੀ ਰਸੀਦ ਉਨ੍ਹਾਂ ਨੂੰ ਪਾ ਦਿੱਤੀ ਜਿਸ ਰਸੀਦ ਅਨੁਸਾਰ ਉਸ ਨੇ ਪੈਸੇ ਟਰਾਂਸਫਰ ਕਰ ਦਿੱਤੇ ਸਨ। ਠੱਗ ਨੇ ਉਨ੍ਹਾਂ ਨੂੰ ਕਿਹਾ ਕਿ ਕਿਸੇ ਮਨੀ ਟਰਾਂਸਸ਼ਫਰ ਵਾਲੀ ਦੁਕਾਨ ਉਤੇ ਜਾ ਕੇ ਤੁਸੀਂ ਪੈਸੇ ਕਢਾ ਲਵੋਂ। ਇਸ ਗੱਲ ਕਾਰਨ ਉਹ ਠੱਗ ਦੇ ਝਾਂਸੇ ਵਿੱਚ ਆ ਗਏ। ਪੀੜਤ ਨੇ ਰਿਸ਼ਤੇਦਾਰਾਂ ਦੋਸਤਾਂ ਆਦਿ ਤੋ ਸਾਢੇ 6 ਲੱਖ ਰੁਪਏ ਇਕੱਠੇ ਕੀਤੇ ਅਤੇ ਉਸ ਦੇ ਏਜੰਟ ਨੂੰ ਦੇ ਦਿੱਤੇ।

ਪੀੜਤ ਪਰਿਵਾਰ ਵੱਲੋਂ ਇਨਸਾਫ ਦੀ ਮੰਗ: ਠੱਗ ਨੇ ਪੀੜਤਾ ਤੋਂ ਹੋਰ ਪੈਸੇ ਮੰਗੇ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ। ਜਿਸ ਤੋਂ ਬਾਅਦ ਜਦੋਂ ਪੀੜਤਾਂ ਨੂੰ ਇਸ ਦਾ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਰਿਸਤੇਦਾਰਾਂ ਤੋਂ ਪੁੱਛ ਗਿੱਛ ਕੀਤੀ। ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਨਾਲ ਠੱਗੀ ਹੋ ਗਈ ਹੈ। ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਪੀੜਤ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ।

ਇਹ ਵੀ ਪੜ੍ਹੋ:- Ministers On The Radar: ਨਵੇਂ ਹੋਣ ਚਾਹੇ ਪੁਰਾਣੇ, ਇਹ ਮੰਤਰੀ ਵੀ ਨੇ ਸਰਕਾਰ ਦੀ ਰਡਾਰ ਉੱਤੇ, ਪੜ੍ਹੋ ਤਾਂ ਕੀਹਦਾ-ਕੀਹਦਾ ਨਾਂ ਬੋਲਦਾ

ETV Bharat Logo

Copyright © 2025 Ushodaya Enterprises Pvt. Ltd., All Rights Reserved.