ETV Bharat / state

ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਕਾਰ ਸਵਾਰ ਨੌਜਵਾਨ ਉਤੇ ਕੀਤਾ ਹਮਲਾ, ਪੱਟ 'ਚ ਵੱਜੀ ਗੋਲ਼ੀ - ਜ਼ਖਮੀ ਵਿਅਕਤੀ

ਤਰਨਤਾਰਨ ਵਿਖੇ ਕੁਝ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਕਾਰ ਸਵਾਰ ਇਕ ਨੌਜਵਾਨ ਨੂੰ ਘੇਰ ਕੇ ਪਹਿਲਾਂ ਉਸ ਦੀ ਕੁੱਟਮਾਰ ਕੀਤੀ, ਫਿਰ ਉਸ ਉਤੇ ਫਾਇਰ ਕੀਤੇ। ਇਕ ਗੋਲੀ ਉਸ ਦੇ ਸਿਰ ਕੋਲੋਂ ਛੋਹ ਕੇ ਨਿਕਲ ਗਈ ਤੇ ਇਕ ਗੋਲ਼ੀ ਉਸ ਦੇ ਪੱਟ ਵਿੱਚ ਆਣ ਵੱਜੀ। ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।

The attackers attacked the youth at Tarn Taran, the bullet hit him in the thigh
ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਕਾਰ ਸਵਾਰ ਨੌਜਵਾਨ ਉਤੇ ਕੀਤਾ ਹਮਲਾ,
author img

By

Published : Jul 1, 2023, 8:03 PM IST

ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਕਾਰ ਸਵਾਰ ਨੌਜਵਾਨ ਉਤੇ ਕੀਤਾ ਹਮਲਾ, ਪੱਟ 'ਚ ਵੱਜੀ ਗੋਲ਼ੀ

ਤਰਨਤਾਰਨ : ਤਰਨਤਾਰਨ ਦੇ ਪੱਟੀ ਮੋੜ ਨਜ਼ਦੀਕ ਚੂਸਲੇਵੜ ਮੋੜ ਵਿਖੇ ਕੁਝ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਆਪਣੀ ਕਾਰ ਉਤੇ ਘਰ ਵਾਪਸ ਜਾ ਰਹੇ ਨੌਜਵਾਨ ਉਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਹਮਲਾਵਰਾਂ ਨੇ ਉਕਤ ਨੌਜਵਾਨ ਉਤੇ ਗੋਲੀ ਚਲਾ ਦਿੱਤੀ। ਗੋਲੀ ਕਾਰ ਸਵਾਰ ਨੌਜਵਾਨ ਦੇ ਪੱਟ 'ਚ ਲੱਗੀ, ਜੋ ਕਿ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਜ਼ਖਮੀ ਹਾਲਤ ਵਿੱਚ ਉਸ ਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ।

ਅਸੀਂ ਆਪਣੇ ਲੜਕੇ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਪੱਟੀ ਵਿਖੇ ਦਾਖਲ ਕਰਵਾਇਆ ਗਿਆ ਹੈ ਅਤੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਉਹਨਾਂ ਜ਼ਿਲ੍ਹਾ ਤਰਨਤਾਰਨ ਪੁਲਿਸ ਤੋਂ ਮੰਗ ਕੀਤੀ ਗੋਲੀ ਚਲਾਉਣ ਵਾਲੇ ਵਿਅਕਤੀਆਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ ਦਵਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਸੜਕ ਉਤੇ ਜਾਂਦਿਆਂ ਕਿਸੇ ਉਤੇ ਵੀ ਹਮਲਾ ਹੋ ਜਾਂਦਾ ਹੈ ਤਾਂ ਲੋਕ ਆਪਣੇ ਘਰਾਂ ਵਿੱਚ ਵੀ ਕਿਵੇਂ ਸੁਰੱਖਿਅਤ ਹਨ। - ਹਰਜਿੰਦਰ ਸਿੰਘ, ਮਲਕੀਤ ਸਿੰਘ ਦੇ ਪਿਤਾ

ਸਿਰ ਕੋਲੋਂ ਨਿਕਲੀ ਗੋਲੀ : ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਖਮੀ ਵਿਅਕਤੀ ਮਲਕੀਤ ਸਿੰਘ ਦੱਸਿਆ ਕਿ ਉਹ ਪੱਟੀ ਮੋੜ ਤੋਂ ਆਪਣੀ ਕਾਰ ਨੂੰ ਵਾਸ਼ ਕਰਾ ਕੇ ਆਪਣੇ ਘਰ ਨੂੰ ਜਾ ਰਿਹਾ ਸੀ, ਜਦੋਂ ਉਹ ਪੱਟੀ ਮੋੜ ਤੋਂ ਥੋੜ੍ਹੀ ਜਿਹੀ ਦੂਰ ਗਿਆ ਤਾਂ ਅੱਗਿਓਂ ਦੋ ਮੋਟਰਸਾਈਕਲ ਤੇ ਇਕ ਐਕਟਿਵਾ ਸਵਾਰ 9 ਅਣਪਛਾਤੇ ਵਿਅਕਤੀ ਆਪਣੇ ਵ੍ਹੀਕਲ ਕਾਰ ਦੇ ਅੱਗੇ ਪਿੱਛੇ ਕਰ ਰਹੇ ਸਨ, ਜਿਨ੍ਹਾਂ ਨੂੰ ਉਸ ਨੇ ਅਜਿਹਾ ਕਰਨ ਤੋਂ ਰੋਕਿਆ ਤਾਂ ਮੋਟਰ ਸਾਈਕਲ ਸਵਾਰ ਵਿਅਕਤੀਆਂ ਨੇ ਉਸ ਉਤੇ ਹਮਲਾ ਕਰ ਦਿੱਤਾ ਤੇ ਉਸਦੀ ਪਹਿਲਾਂ ਤਾਂ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਫਿਰ ਉਸ ਦੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਗੋਲੀ ਉਸ ਦੇ ਪੱਟ ਵਿੱਚ ਲੱਗੀ ਅਤੇ ਇੱਕ ਗੋਲੀ ਸਿਰ ਦੇ ਕੋਲੋਂ ਛੋਹ ਕੇ ਨਿਕਲ ਗਈ।

  1. ਬੀਬੀ ਹਰਸਿਮਰਤ ਕੌਰ ਬਾਦਲ ਨੇ ਰੱਖਿਆ ਮੰਤਰੀ ਨੂੰ ਲਿਖੀ ਚਿੱਠੀ: ਸਾਬਕਾ ਸੈਨਿਕਾਂ ਦੀਆਂ ਸ਼ਿਕਾਇਤਾਂ ਦਾ ਜਲਦ ਹੱਲ ਕਰਨ ਦੀ ਕੀਤੀ ਮੰਗ
  2. ਪੰਜਾਬ ਦੇ ਨਵੇਂ ਮੁੱਖ ਸਕੱਤਰ ਬਣੇ ਅਨੁਰਾਗ ਵਰਮਾ, 42ਵੇਂ ਮੁੱਖ ਸਕੱਤਰ ਵਜੋਂ ਸੰਭਾਲਿਆ ਅਹੁਦਾ
  3. ਮੁੱਖ ਮੰਤਰੀ ਦੇ ਘਰ ਅੱਗੇ ਕੱਚੇ ਮੁਲਾਜ਼ਮਾਂ ਤੇ ਪੁਲਿਸ ਵੱਲੋਂ ਕੀਤਾ ਗਿਆ ਲਾਠੀਚਾਰਜ, ਵੀਡੀਓ 'ਚ ਦੇਖੋ ਕਿੱਦਾਂ ਪੈਰਾਂ 'ਚ ਰੁੱਲੀਆਂ ਪੱਗਾਂ ਤੇ ਚੁੰਨੀਆਂ

ਉਧਰ ਇਸ ਮਾਮਲੇ ਸੰਬੰਧੀ ਸਬੰਧੀ ਪੱਟੀ ਦੇ ਡੀਐਸਪੀ ਸਤਨਾਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਗੋਲੀ ਚਲਾਉਣ ਵਾਲੇ ਵਿਅਕਤੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.