ETV Bharat / state

'ਕਾਂਗਰਸੀ ਉਮੀਦਵਾਰ ਦੇ ਪਰਿਵਾਰਕ ਮੈਂਬਰਾਂ ਤੇ ਹਲਕਾ ਵਿਧਾਇਕ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ'

ਬੀਜੇਪੀ ਤੋਂ ਕਾਂਗਰਸ ਵਿੱਚ ਸ਼ਾਮਲ ਹੋਏ ਸਤਪਾਲ ਸ਼ਰਮਾ ਨੇ ਹਲਕਾ ਵਿਧਾਇਕ ਦੀ ਹਾਜ਼ਰੀ ਵਿੱਚ ਸਟੇਜ ਤੋਂ ਹੀ ਖ਼ਰੀਆਂ-ਖ਼ਰੀਆਂ ਸੁਣਾ ਛੱਡੀਆਂ।

author img

By

Published : Apr 26, 2019, 3:22 AM IST

ਫ਼ੋਟੋ।

ਤਰਨਤਾਰਨ : ਸ਼ਹਿਰ ਦੀ ਨਗਰ ਕੌਂਸਲ ਦੀ ਮੀਤ ਪ੍ਰਧਾਨ ਰਕੇਸ਼ ਸ਼ਰਮਾ ਦੇ ਪਤੀ ਸੱਤਪਾਲ ਸ਼ਰਮਾ ਜੋ ਕਿ ਭਾਜਪਾ ਨੂੰ ਛੱਡ ਕੇ ਕੁਝ ਹੀ ਸਮਾਂ ਪਹਿਲਾਂ ਕਾਂਗਰਸ ਵਿੱਚ ਸ਼ਾਮਲ ਹੋਏ ਸਨ, ਉਨ੍ਹਾਂ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਦੇ ਚੋਣ ਪ੍ਰਚਾਰ ਲਈ ਆਪਣੀ ਹੀ ਵਾਰਡ ਵਿੱਚ ਇੱਕ ਰੈਲੀ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਜਸਬੀਰ ਸਿੰਘ ਡਿੰਪਾ ਦਾ ਲੜਕਾ ਉਪਦੇਸ਼ ਗਿੱਲ, ਪਤਨੀ ਅਤੇ ਤਰਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ, ਉਨ੍ਹਾਂ ਦਾ ਲੜਕਾ ਸੰਦੀਪ ਅਗਨੀਹੋਤਰੀ ਅਤੇ ਹੋਰ ਪ੍ਰਮੁੱਖ ਸਥਾਨਕ ਆਗੂ ਹਾਜ਼ਰ ਸਨ।

ਵੀਡਿਓ।

ਇਸ ਦੌਰਾਨ ਸੱਤਪਾਲ ਸ਼ਰਮਾ ਨੇ ਜਿਥੇ ਆਪਣੇ ਸੰਬੋਧਨ ਦੌਰਾਨ ਮੰਚ 'ਤੇ ਬੈਠੇ ਡਾ. ਧਰਮਬੀਰ ਅਗਨੀਹੋਤਰੀ, ਉਨ੍ਹਾਂ ਦੇ ਲੜਕੇ ਡਾ. ਸੰਦੀਪ ਅਗਨੀਹੋਤਰੀ, ਜਸਬੀਰ ਸਿੰਘ ਡਿੰਪਾ ਦੇ ਲੜਕੇ ਉਪਦੇਸ਼ ਗਿੱਲ ਅਤੇ ਉਨ੍ਹਾਂ ਦੀ ਪਤਨੀ ਦੇ ਸਾਹਮਣੇ ਮੀਆਂ ਮਿੱਠੂ ਬਣਦੇ ਹੋਏ ਜਿਥੇ ਜੰਮ ਕੇ ਉਨ੍ਹਾਂ ਦੀ ਤਾਰੀਫ ਕੀਤੀ, ਉਥੇ ਹੀ ਬਾਅਦ ਵਿੱਚ ਖ਼ਰੀਆਂ-ਖ਼ਰੀਆਂ ਸੁਣਾਉਂਦੇ ਹੋਏ ਸੱਤਪਾਲ ਸ਼ਰਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂ ਅਕਸਰ ਹੀ ਸੱਤਾ ਪ੍ਰਾਪਤ ਕਰਨ ਤੋਂ ਬਾਅਦ ਵਰਕਰਾਂ ਦੀ ਅਹਿਮੀਅਤ ਭੁੱਲ ਜਾਂਦੇ ਹਨ।

ਅਜੋਕੇ ਸਮੇਂ ਵਿੱਚ ਵਰਕਰ ਵੀ ਕਿਸੇ ਨੂੰ ਆਪਣੀ ਦਿਲ ਦੀ ਗੱਲ ਦੱਸਣ ਤੋਂ ਗੁਰੇਜ਼ ਕਰ ਰਹੇ ਹਨ। ਨੇਤਾ ਦੋਨੋਂ ਹੱਥ ਜੋੜ ਕੇ ਵਰਕਰਾਂ ਕੋਲੋਂ ਵੋਟ ਮੰਗਦਾ ਹੈ ਅਤੇ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਦੀ ਫੱਟੀ ਪੋਚ ਕੇ ਰੱਖ ਦਿੰਦਾ ਹੈ।

ਸੱਤਪਾਲ ਸ਼ਰਮਾ ਕਾਂਗਰਸ ਵਿੱਚ ਜਾਣ ਤੋਂ ਬਾਅਦ ਆਪਣਾ ਦਮ ਘੁੱਟਦਾ ਵੇਖ ਕੇ ਅਜਿਹੀਆਂ ਗੱਲਾਂ ਸਟੇਜ ਤੋਂ ਕਰ ਰਹੇ ਹਨ। ਜਦੋਂ ਇਸ ਸਬੰਧੀ ਸੱਤਪਾਲ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਸਬੰਧ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

ਪਵਨ ਸ਼ਰਮਾ, ਤਰਨਤਾਰਨ        ਮਿਤੀ- 25 ਅਪ੍ਰੈਲ 2019

ਨਗਰ ਕੌਂਸਲ ਦੇ ਮੀਤ ਪ੍ਰਧਾਨ ਦੇ ਪਤੀ ਨੇ ਘਰ ਬੁਲਾ ਕੇ ਕਾਂਗਰਸੀ ਉਮੀਦਵਾਰ ਦੇ ਪਰਿਵਾਰਕ ਮੈਂਬਰਾਂ ਤੇ ਹਲਕਾ ਵਿਧਾਇਕ ਨੂੰ ਸੁਣਾਈਆਂ ਖਰੀਆ-ਖਰੀਆ

ਨਗਰ ਕੌਂਸਲ ਤਰਨਤਾਰਨ ਦੀ ਮੀਤ ਪ੍ਰਧਾਨ ਰਾਕੇਸ਼ ਸ਼ਰਮਾ ਦੇ ਪਤੀ ਸੱਤਪਾਲ ਸ਼ਰਮਾ ਜੋ ਕਿ ਭਾਜਪਾ ਨੂੰ ਛੱਡ ਕੇ ਕੁਝ ਸਮੇਂ ਪਹਿਲਾਂ ਹੀ ਕਾਂਗਰਸ ਵਿੱਚ ਸ਼ਾਮਲ ਹੋਏ ਸਨ, ਉਨ੍ਹਾਂ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਦੇ ਚੋਣ ਪ੍ਰਚਾਰ ਲਈ ਆਪਣੀ ਹੀ ਵਾਰਡ ਵਿੱਚ ਇੱਕ ਰੈਲੀ ਦਾ ਆਯੋਜਨ ਗਿਆ, ਜਿਸ ਵਿੱਚ ਜਸਬੀਰ ਸਿੰਘ ਡਿੰਪਾ ਦਾ ਲੜਕਾ ਉਪਦੇਸ਼ ਗਿੱਲ, ਪਤਨੀ ਅਤੇ ਤਰਨਤਾਰਨ ਦੇ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ, ਉਨ੍ਹਾਂ ਦਾ ਲੜਕਾ ਸੰਦੀਪ ਅਗਨੀਹੋਤਰੀ ਅਤੇ ਹੋਰ ਪ੍ਰਮੁੱਖ ਸਥਾਨਕ ਆਗੂ ਹਾਜ਼ਰ ਸਨ। ਇਸ ਦੌਰਾਨ ਸੱਤਪਾਲ ਸ਼ਰਮਾ ਨੇ ਜਿਥੇ ਆਪਣੇ ਸੰਬੋਧਨ ਦੌਰਾਨ ਮੰਚ ਤੇ ਬੈਠੇ ਡਾ. ਧਰਮਬੀਰ ਅਗਨੀਹੋਤਰੀ, ਉਨ੍ਹਾਂ ਦੇ ਲੜਕੇ ਡਾ. ਸੰਦੀਪ ਅਗਨੀਹੋਤਰੀ, ਜਸਬੀਰ ਸਿੰਘ ਡਿੰਪਾ ਦੇ ਲੜਕੇ ਉਪਦੇਸ਼ ਗਿੱਲ ਅਤੇ ਉਨ੍ਹਾਂ ਦੀ ਪਤਨੀ ਦੇ ਸਾਹਮਣੇ ਮੀਆਂ ਮਿੱਠੂ ਬਣਦੇ ਹੋਏ ਜਿਥੇ ਜੰਮ ਕੇ ਉਨ੍ਹਾਂ ਦੀ ਤਾਰੀਫ ਕੀਤੀ, ਉਥੇ ਹੀ ਬਾਅਦ ਵਿੱਚ ਖਰੀਂ-ਖਰੀਂ ਸੁਣਾਉਦੇ ਹੋਏ ਸੱਤਪਾਲ ਸ਼ਰਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂ ਅਕਸਰ ਹੀ ਸੱਤਾ ਪ੍ਰਾਪਤ ਕਰਨ ਤੋਂ ਬਾਅਦ ਵਰਕਰਾਂ ਦੀ ਅਹਿਮੀਅਤ ਭੁੱਲ ਜਾਂਦੇ ਹਨ। ਅਜੋਕੇ ਸਮੇਂ ਵਿੱਚ ਵਰਕਰ ਵੀ ਕਿਸੇ ਨੂੰ ਆਪਣੀ ਦਿਲ ਦੀ ਗੱਲ ਦੱਸਣ ਤੋਂ ਗੁਰੇਜ਼ ਕਰ ਰਹੇ ਹਨ। ਉਤੋਂ ਉਤੋਂ ਤਾਂ ਨੇਤਾ ਦੋਨੋਂ ਹੱਥ ਜੋੜ ਕੇ ਵਰਕਰਾਂ ਕੋਲੋਂ ਵੰਡ ਮੰਗਦਾ ਹੈ ਅਤੇ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਦੀ ਫੱਟੀ ਪੋਛ ਕੇ ਰੱਖ ਦਿੰਦਾ ਹੈ। ਉਥੇ ਮੌਜੂੁਦ ਹਰ ਕੋਈ ਵਿਅਕਤੀ ਸੱਤਪਾਲ ਸ਼ਰਮਾ ਜੋ ਕਿ ਅੱਜ ਕੱਲ ਕਾਂਗਰਸੀ ਆਗੂ ਹਨ ਅਤੇ ਪਹਿਲਾਂ ਭਾਜਪਾ ਵਿੱਚ ਸਨ, ਉਹ ਸਮਝ ਨਹੀਂ ਪਾ ਰਹੇ ਸਨ ਕਿ ਸੱਤਪਾਲ ਸ਼ਰਮਾ ਵਿੱਚ ਬੀ.ਜੇ.ਪੀ. ਦੀ ਰੂਹ ਆ ਗਈ ਹੈ ਜਾਂ ਸੱਤਪਾਲ ਸ਼ਰਮਾ ਕਾਂਗਰਸ ਵਿੱਚ ਜਾਣ ਤੋਂ ਬਾਅਦ ਆਪਣਾ ਦਮ ਘੁੱਟਦਾ ਵੇਖ ਕੇ ਅਜਿਹੀਆਂ ਗੱਲਾਂ ਸਟੇਜ ਤੋਂ ਕਰ ਰਹੇ ਹਨ। ਜਦੋਂ ਇਸ ਸਬੰਧੀ ਸੱਤਪਾਲ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਸਬੰਧ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

ਸੰਬੋਧਨ- ਸੱਤਪਾਲ ਸ਼ਰਮਾ, ਕਾਂਗਰਸੀ ਆਗੂ

ਪਵਨ ਸ਼ਰਮਾ, ਤਰਨਤਾਰਨ     
   
ETV Bharat Logo

Copyright © 2024 Ushodaya Enterprises Pvt. Ltd., All Rights Reserved.