ETV Bharat / state

ਤਰਨਤਾਰਨ: ਨਸ਼ਾ ਛਡਾਓ ਕੇਂਦਰ 'ਚੋਂ ਦਵਾਈ ਨਾ ਮਿਲਣ 'ਤੇ ਮਰੀਜ਼ਾਂ 'ਚ ਮੱਚਿਆ ਹਾਹਾਕਾਰ

ਤਰਨ ਤਾਰਨ ਦੇ ਨਸ਼ਾ ਛਡਾਓ ਕੇਂਦਰ 'ਚੋਂ ਮਰੀਜ਼ਾਂ ਨੂੰ ਦਵਾਈ ਨਾ ਮਿਲਣ ਨਾਲ ਮਰੀਜ਼ਾਂ 'ਚ ਹਾਹਾਕਾਰ ਮੱਚ ਗਿਆ ਹੈ। ਇਸ ਦੇ ਚੱਲਦਿਆਂ ਮਰੀਜ਼ਾਂ ਨੇ ਸੂਬਾ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।

ਫ਼ੋਟੋ
ਫ਼ੋਟੋ
author img

By

Published : Mar 4, 2020, 3:21 PM IST

ਤਰਨ ਤਾਰਨ: ਨਸ਼ੇ ਦੇ ਮਰੀਜ਼ਾਂ ਨੂੰ ਸਰਕਾਰ ਵੱਲੋਂ ਦਿੱਤੀ ਜਾ ਰਹੀ ਦਵਾਈ ਨਸ਼ਾ ਕੇਂਦਰਾਂ 'ਚੋਂ ਖ਼ਤਮ ਹੋਣ ਕਰਕੇ ਮਰੀਜ਼ਾਂ 'ਚ ਹਾਹਾਕਾਰ ਮੱਚ ਗਿਆ ਹੈ। ਨਸ਼ਾ ਕੇਂਦਰਾ 'ਚੋਂ ਲਗਭਗ 22 ਹਜ਼ਾਰ ਦੇ ਕਰੀਬ ਮਰੀਜ਼ ਦਵਾਈ ਲੈ ਰਹੇ ਹਨ। ਇਸ ਦੇ ਚੱਲਦਿਆਂ ਖੇਮਕਰਨ ਦੇ ਹਸਪਤਾਲ 'ਚ ਨਸ਼ਾ ਛੱਡਣ ਵਾਲੇ ਮਰੀਜ਼ਾਂ ਨੇ ਸੂਬਾ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।

ਨਸ਼ਾ ਛੱਡਣ ਵਾਲੇ ਮਰੀਜ਼ਾਂ ਨੇ ਕਿਹਾ ਕਿ ਪਹਿਲਾਂ ਉਹ ਚਿੱਟੇ ਦਾ ਨਸ਼ਾ ਕਰਦੇ ਸੀ ਪਰ ਨਸ਼ਾ ਛੱਡਣ ਲਈ ਉਨ੍ਹਾਂ ਨੂੰ ਸੂਬਾ ਸਰਕਾਰ ਦੇ ਨਸ਼ਾ ਛਡਾਓ ਕੇਂਦਰਾਂ 'ਚੋਂ ਦਵਾਈ ਮਿਲਦੀ ਸੀ ਪਰ ਕੁਝ ਸਮੇਂ ਤੋਂ ਦਵਾਈ ਨਹੀਂ ਮਿਲ ਰਹੀ। ਇਸ ਨਾਲ ਉਨ੍ਹਾਂ ਨੂੰ ਬੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ਾ ਛੱਡਣ ਦੀ ਦਵਾਈ ਨਾ ਮਿਲਣ ਨਾਲ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਫਿਰ ਤੋਂ ਨਸ਼ਾ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।

ਵੀਡੀਓ

ਮਰੀਜ਼ਾਂ ਨੇ ਕਿਹਾ ਕਿ ਉਹ ਬੜੀ ਦੂਰ ਤੋਂ ਰੁਜ਼ਾਨਾ ਦਵਾਈ ਲੈਣ ਲਈ ਆਉਂਦੇ ਹਨ ਪਰ ਨਸ਼ਾ ਛਡਾਓ ਕੇਂਦਰ 'ਚ ਉਨ੍ਹਾਂ ਨੂੰ ਰੁਜ਼ਾਨਾਂ ਕੱਲ ਦਾ ਲਾਅਰਾ ਲਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਚੋਰੀ ਲੁੱਟ-ਖੋਹ ਦੀ ਵਾਰਦਾਤਾਂ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਪਿੰਡ ਹੀਰਕੇ ਦੇ 17 ਸਾਲ ਨਾਬਾਲਗ਼ ਦੀ ਨਸ਼ੇ ਨਾਲ ਹੋਈ ਮੌਤ

ਐਸ.ਐਮ.ਓ ਰੋਹਿਤ ਮਹਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੱਛੋਂ ਹੀ ਸਰਕਾਰ ਵੱਲੋਂ ਦਵਾਈ ਨਹੀਂ ਮਿਲ ਰਹੀ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਚਿਰ ਦਵਾਈ ਦੇ ਸੈਂਪਲ ਚੈੱਕ ਨਹੀਂ ਹੁੰਦੇ ਉੰਨੀ ਦੇਰ ਤੱਕ ਸਾਨੂੰ ਨਹੀਂ ਮਿਲੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਦਵਾਈ ਕਦੋਂ ਮੁੱਹਈਆ ਹੋਵੇਗੀ ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.