ETV Bharat / state

ਸੈਲੂਨ ਵਿੱਚ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ, ਕਟਿੰਗ ਕਰਵਾਉਣ ਬਹਾਨੇ ਆਏ ਸੀ ਮੁਲਜ਼ਮ

Murder Of Sarpanch Sonu Cheema : ਹੁਸ਼ਿਆਰਪੁਰ ਤੋਂ ਬਾਅਦ ਹੁਣ ਤਰਨਤਾਰਨ ਵਿਖੇ ਇੱਕ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ ਗਿਆ, ਜਦੋਂ ਸਰਪੰਚ ਸੈਲੂਨ ਵਿੱਚ ਕਟਿੰਗ ਕਰਵਾਉਣ ਲਈ ਗਿਆ ਸੀ। ਮ੍ਰਿਤਕ ਦੇ ਦੋ ਗੋਲੀਆਂ ਲੱਗੀਆਂ।

tarn taran Murder
tarn taran Murder
author img

By ETV Bharat Punjabi Team

Published : Jan 14, 2024, 12:37 PM IST

Updated : Jan 14, 2024, 5:05 PM IST

ਸੈਲੂਨ ਵਿੱਚ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ

ਤਰਨਤਾਰਨ: ਪੰਜਾਬ ਵਿੱਚ ਇਕ ਵਾਰ ਫਿਰ ਵੱਡੀ ਵਾਰਦਾਤ ਦੀ ਖ਼ਬਰ ਸਾਹਮਣੇ ਆਈ ਹੈ। ਪਿੰਡ ਝਬਾਲ ਦਾ ਸਰਪੰਚ ਅਵਨ ਕੁਮਾਰ ਉਰਫ਼ ਸੋਨੂੰ ਚੀਮਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਵਾਰਦਾਤ ਦੇ ਸਮੇਂ ਉਹ ਸੈਲੂਨ ਵਿੱਚ ਆਪਣੇ ਵਾਲ ਕਟਵਾ ਰਿਹਾ ਸੀ ਜਿਸ ਨੂੰ ਦੋ ਗੋਲੀਆਂ ਲੱਗੀਆਂ। ਉਸ ਨੂੰ ਗੰਭੀਰ ਹਾਲਤ ਵਿਚ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਸੈਲੂਨ ਸੰਚਾਲਕ ਵਿਜੇ ਅਨੁਸਾਰ ਦੁਕਾਨ ਦੇ ਅੰਦਰ ਇਕ ਨੌਜਵਾਨ ਆਇਆ। ਉਸ ਨੇ ਕਟਿੰਗ ਕਰਨ ਲਈ ਕਿਹਾ। ਜਿਸ 'ਤੇ ਉਨ੍ਹਾਂ ਕੁਝ ਸਮਾਂ ਇੰਤਜ਼ਾਰ ਕਰਨ ਲਈ ਕਿਹਾ। ਕੁਝ ਮਿੰਟਾਂ ਬਾਅਦ ਹੀ ਉਸ ਨੇ ਸੋਨੂੰ ਚੀਮਾ 'ਤੇ ਗੋਲੀ ਚਲਾ ਦਿੱਤੀ, ਜੋ ਉੱਥੇ ਹੀ ਕਟਿੰਗ ਕਰਵਾ ਰਿਹਾ ਸੀ।

ਗੋਲੀ ਮਾਰਨ ਤੋਂ ਬਾਅਦ ਮੁਲਜ਼ਮ ਫ਼ਰਾਰ: ਸੀਸੀਟੀਵੀ ਫੁਟੇਜ ਤੋਂ ਪਤਾ ਲੱਗਾ ਹੈ ਕਿ ਗੋਲੀ ਚਲਾਉਣ ਵਾਲਾ ਨੌਜਵਾਨ ਬਾਈਕ 'ਤੇ ਆਇਆ ਸੀ। ਗੋਲੀ ਚਲਾਉਣ ਵਾਲੇ ਨੌਜਵਾਨ ਦਾ ਇੱਕ ਸਾਥੀ ਆਪਣੀ ਬਾਈਕ ਸਟਾਰਟ ਕਰਕੇ ਦੁਕਾਨ ਦੇ ਬਾਹਰ ਖੜ੍ਹਾ ਸੀ। ਸਰਪੰਚ ਨੂੰ ਗੋਲੀ ਮਾਰਨ ਤੋਂ ਬਾਅਦ ਦੋਵੇਂ ਬਾਈਕ 'ਤੇ ਫ਼ਰਾਰ ਹੋ ਗਏ। ਘਟਨਾ ਸਵੇਰੇ ਕਰੀਬ 9 ਕੁ ਵਜੇ ਦੀ ਦੱਸੀ ਜਾ ਰਹੀ ਹੈ।

ਪੁਲਿਸ ਵਲੋਂ ਸੀਸੀਟੀਵੀ ਕਬਜ਼ੇ 'ਚ ਲਈ ਗਈ : ਤਰਨਤਾਰਨ ਦੇ ਐਸਐਸਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਸਰਪੰਚ ਸੋਨੂੰ ਵਿਜੇ ਐਤਵਾਰ ਸਵੇਰੇ ਕਰੀਬ 9 ਵਜੇ ਸੈਲੂਨ ਵਿੱਚ ਕਟਿੰਗ ਕਰਵਾ ਰਹੇ ਸੀ। ਬਦਮਾਸ਼ ਸੈਲੂਨ ਦੇ ਅੰਦਰ ਆਇਆ। ਨੌਜਵਾਨ 5 ਮਿੰਟ ਉੱਥੇ ਖੜ੍ਹਾ ਰਿਹਾ। ਸਰਪੰਚ ਨੇ ਕਟਿੰਗ ਕਰਵਾਈ। ਇਸ ਤੋਂ ਬਾਅਦ ਉਹ ਵੇਟਿੰਗ ਏਰੀਆ 'ਤੇ ਬੈਠ ਗਿਆ। ਇਸ ਦੌਰਾਨ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ। ਉਸ ਸਮੇਂ ਸਰਪੰਚ ਦਾ ਹਥਿਆਰ ਵੀ ਕਾਰ ਵਿੱਚ ਪਿਆ ਸੀ। ਪੁਲਿਸ ਨੇ ਸੀਸੀਟੀਵੀ ਕਬਜ਼ੇ ਵਿੱਚ ਲੈ ਲਏ ਹਨ। ਥਾਣਾ ਝਬਾਲ ਦੇ ਥਾਣਾ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸੋਸ਼ਲ ਮੀਡੀਆ ਉੱਤੇ ਮਿਲ ਰਹੀਆਂ ਸੀ ਧਮਕੀਆਂ: ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਸੋਨੂੰ ਚੀਮਾ ਦੀ ਵਿਦੇਸ਼ 'ਚ ਰਹਿੰਦੇ ਅੰਮ੍ਰਿਤਪਾਲ ਨਾਂ ਦੇ ਵਿਅਕਤੀ ਨਾਲ ਰੰਜਿਸ਼ ਚੱਲ ਰਹੀ ਸੀ। ਉਸ ਖ਼ਿਲਾਫ਼ ਪਹਿਲਾਂ ਹੀ 17-18 ਪਰਚੇ ਦਰਜ ਹਨ। ਸੋਨੂੰ ਚੀਮਾ ਨੂੰ ਸੋਸ਼ਲ ਮੀਡੀਆ ਰਾਹੀਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ।

ਅਕਾਲੀ ਦਲ ਤੋਂ ਕਾਂਗਰਸ, ਫਿਰ ਕਾਂਗਰਸ ਤੋਂ ਆਪ 'ਚ ਹੋਏ ਸੀ ਸ਼ਾਮਲ: ਸੋਨੂੰ ਚੀਮਾ ਦੇ ਸਿਆਸੀ ਕਰੀਅਰ ਦੀ ਕਾਫੀ ਚਰਚਾ ਵਿੱਚ ਰਿਹਾ ਹੈ। 2017 ਤੋਂ ਪਹਿਲਾਂ ਸੋਨੂੰ ਚੀਮਾ ਨੂੰ ਅਕਾਲੀ ਦਲ ਦਾ ਸਮਰਥਨ ਸੀ। ਉਹ 2017 ਵਿੱਚ ਸਰਕਾਰ ਬਦਲਣ ਤੋਂ ਬਾਅਦ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਇਸ ਦੌਰਾਨ ਸੋਨੂੰ ਆਪਣੇ ਸਾਬਕਾ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਨਾਲ ਨਹੀਂ ਬਣੀ। ਜਦੋਂ 2021 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ, ਤਾਂ ਉਹ ਆਪ ਵਿੱਚ ਸ਼ਾਮਲ ਹੋ ਗਏ।

Last Updated : Jan 14, 2024, 5:05 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.