ਤਰਨ ਤਾਰਨ: ਅੱਜ ਸਵੇਰੇ 5 ਵਜੇ ਜੰਮੂ ਕਮਸ਼ੀਰ ਦੇ ਰਾਜੌਰੀ ਬਾਰਡਰ ਉੱਤੇ ਪਾਕਿ ਵੱਲੋਂ ਗੋਲੀਬਾਰੀ ਕੀਤੀ ਗਈ ਜਿਸ ਵਿੱਚ ਭਾਰਤ ਦੇ ਦੋ ਜਵਾਨ ਸ਼ਹੀਦ ਹੋ ਗਏ ਹਨ, ਜਿਸ ਵਿੱਚੋਂ ਇੱਕ ਜਵਾਨ ਤਰਨ ਤਾਰਨ ਦੇ ਥਾਣਾ ਗੋਇੰਦਵਾਲ ਅਧੀਨ ਪੈਂਦੇ ਪਿੰਡ ਖੁਵਾਸਪੁਰ ਦਾ ਵਸਨੀਕ ਹੈ। ਸ਼ਹੀਦ ਜਵਾਨ ਦਾ ਨਾਂਅ ਸੁਖਬੀਰ ਸਿੰਘ ਰੰਧਾਵਾ ਹੈ ਤੇ ਉਸ ਦੀ ਉਮਰ 22 ਸਾਲ ਹੈ।
ਸ਼ਹੀਦ ਜਵਾਨ ਦੇ ਪਿਤਾ ਕੁਲਵੰਤ ਸਿੰਘ ਨੇ ਕਿਹਾ ਕਿ ਅੱਜ ਸਵੇਰੇ 5 ਵਜੇ ਦੇ ਕਰੀਬ ਜੰਮੂ-ਕਸ਼ਮੀਰ ਦੇ ਰਾਜੌਰੀ ਬਾਰਡਰ ਉੱਤੇ ਪਾਕਿਸਤਾਨ ਵੱਲੋਂ ਗੋਲੀਬਾਰੀ ਕੀਤੀ ਗਈ ਸੀ, ਜਿਸ ਵਿੱਚ ਦੇਸ਼ ਦੇ ਦੋ ਜਵਾਨ ਸ਼ਹੀਦ ਹੋ ਗਏ ਹਨ। ਇੱਕ ਜਵਾਨ ਉਨ੍ਹਾਂ ਦਾ ਪੁੱਤਰ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਸੂਚਨਾ ਫੌਜ ਦੇ ਅਧਿਕਾਰੀਆਂ ਨੇ ਸਵੇਰੇ ਅੱਠ ਵਜੇ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਨੂੰ ਫੌਜ ਵਿੱਚ ਗਿਆ ਦੋ ਸਾਲ ਹੋਏ ਸਨ। ਉਨ੍ਹਾਂ ਕਿਹਾ ਕਿ ਫੌਜ ਦੇ ਅਧਿਕਾਰੀਆਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।