ਤਰਨ ਤਾਰਨ : ਪੰਜਾਬ ਦੀਆਂ ਮੰਡੀਆਂ ਵਿਚ ਢੋਆ ਢੁਆਈ ਦਾ ਕੰਮ ਹੋ ਚੁਕਿਆ ਹੈ। ਪਰ ਇਸ ਦੇ ਨਾਲ ਹੀ ਕਈ ਥਾਵਾਂ 'ਤੇ ਪੰਜਾਬ ਦੀਆਂ ਮੰਡੀਆਂ ਵਿਚ ਲਿਫਟਿੰਗ ਨਾ ਹੋਣ ਕਰਕੇ ਮਜ਼ਦੂਰਾਂ ਦਾ ਗੁੱਸਾ ਫੁੱਟਣਾ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਪ੍ਰਵਾਸੋਈ ਮਜਦੂਰਾਂ ਨੇ ਤਰਨ ਤਾਰਨ ਦੀ ਮੰਡੀ ਵਿਚ ਪੇਸ਼ ਆ ਰਹੀਆਂ ਦਿੱਕਤਾਂ ਦੇ ਹਲ ਨਾ ਹੁੰਦੇ ਦੇਖ ਕੇ ਪੰਜਾਬ ਸਰਕਾਰ ਖ਼ਿਲਾਫ਼ ਜੰਮਕੇ ਨਾਰੇਬਾਜੀ ਕੀਤੀ। ਇਸ ਦੌਰਾਨ ਪ੍ਰਵਾਸੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਹੁਣ ਨਹੀਂ ਆਵਾਂਗੇ ਪੰਜਾਬ।
ਇਹ ਵੀ ਪੜ੍ਹੋ : ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਜਨਮ ਦਿਹਾੜੇ ਮੌਕੇ ਬੋਲੇ ਮੁੱਖ ਮੰਤਰੀ, "ਇਹ ਓਹ ਸਰਦਾਰ ਸੀ, ਜਿਨ੍ਹਾਂ ਨੇ ਦਿੱਲੀ ਜਿੱਤ ਕੇ ਛੱਡੀ"
ਸਰਕਾਰ ਖ਼ਿਲਾਫ਼ ਕੀਤੀ ਜੰਮਕੇ ਨਾਰੇਬਾਜੀ ਦੇਖਣ ਨੂੰ ਮਿਲੀ: ਜ਼ਿਕਰਯੋਗ ਹੈ ਕਿ ਭਾਵੇਂ ਪੰਜਾਬ ਸਰਕਾਰ ਵੱਲੋਂ ਦਾਣਾ ਮੰਡੀਆਂ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕਿਸੇ ਵੀ ਪ੍ਰਕਾਰ ਦੀ ਦਿੱਕਤ ਨਾ ਆਉਣ ਦੀ ਗੱਲ ਕਹੀ ਗਈ ਸੀ, ਪਰ ਜ਼ਮੀਨੀ ਹਕੀਕਤ ਦਾਣਾ ਮੰਡੀ ਗੋਇੰਦਵਾਲ ਸਾਹਿਬ ਵਿਖੇ ਸਾਹਮਣੇ ਆਈ ਹੈ, ਜਿਥੇ ਲਿਫਟਿੰਗ ਨਾ ਹੋਣ ਕਰਕੇ ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਜੰਮਕੇ ਨਾਰੇਬਾਜੀ ਦੇਖਣ ਨੂੰ ਮਿਲੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਰਜੀਤ ਸਿੰਘ ਸਾਗਰ ਮਜ਼ਦੂਰ ਯੂਨੀਅਨ ਪ੍ਰਧਾਨ ਨੇ ਦੱਸਿਆ ਕਿ ਸਮੇ ਸਿਰ ਲਿਫਟਿੰਗ ਨਾ ਹੋਣ ਕਾਰਨ ਮਜ਼ਦੂਰ ਮੰਡੀਆਂ ਵਿੱਚ ਰੁਲਣ ਲਈ ਮਜ਼ਬੂਰ ਹਨ ਅਤੇ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਮੰਡੀ ਵਿਚ ਮਜ਼ਦੂਰਾਂ ਦੇ ਰਹਿਣ ਲਈ ਵੀ ਕੋਈ ਪ੍ਰਬੰਧ ਨਹੀਂ ਹਨ। ਉਹਨਾਂ ਕਿਹਾ ਕਿ ਅਜਿਹੇ ਇੰਤਜ਼ਾਮ ਨਾ ਹੋਣ ਕਾਰਨ ਬੀਤੀ ਦੇਰ ਰਾਤ ਹੋਈ ਤੇਜ ਬਾਰਿਸ਼ ਹਨੇਰੀ ਕਾਰਨ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੇ ਜੋ ਰਹਿਣ ਬਸੇਰਾ ਕੀਤਾ ਸੀ ਉਹ ਵੀ ਖ਼ਰਾਬ ਹੋ ਗਿਆ। ਪ੍ਰਵਾਸੀ ਮਜ਼ਦੂਰਾਂ ਨੇ ਕਿਹਾ ਕਿ ਅਸੀਂ ਵੇਹਲੇ ਬੈਠੇ ਹੋਏ ਹਾਂ ਰੋਟੀ ਪਾਣੀ ਦਾ ਖਰਚਾ ਵੀ ਕੋਲੋ ਕਰ ਰਹੇ ਹਾਂ ਅਤੇ ਅਸੀਂ ਕੀ ਕਮਾ ਕੇ ਆਪਣੇ ਨਾਲ ਲੈ ਕੇ ਜਾਵਾਂਗੇ।
ਸਰਕਾਰ ਕਰਦੀ ਹੈ ਭੇਦਭਾਵ : ਉਨ੍ਹਾਂ ਇਹ ਤੱਕ ਕਿਹਾ ਕਿ ਅਸੀਂ ਹੁਣ ਕਦੇ ਵੀ ਪੰਜਾਬ ਮਜ਼ਦੂਰੀ ਕਰਨ ਨਹੀਂ ਆਵਾਂਗੇ,ਕਿਓਂਕਿ ਸਰਕਾਰ ਸਾਡੇ ਨਾਲ ਭੇਦਭਾਵ ਕਰਦੀ ਹੈ ਅਸੀਂ ਮਿਹਨਤ ਮਜ਼ਦੂਰੀ ਕਰਦੇ ਹਾਂ ਪਰ ਇਸ ਮੌਕੇ ਉਹਨਾਂ ਦੀ ਨਹੀਂ ਸੁਣੀਂ ਜਾਂਦੀ,ਉਹਨਾਂ ਕਿਹਾ ਕਿ ਸਰਕਾਰ ਤੋਂ ਮੰਗ ਕਰਦੇ ਹਨ ਕਿ ਜਲਦੀ ਇਸਦਾ ਕੋਈ ਜਲਦ ਹੱਲ ਕੀਤਾ ਜਾਵੇ। ਇਸ ਸਬੰਧੀ ਲਿਫਟਿੰਗ ਠੇਕੇਦਾਰ ਨੇ ਫੋਨ 'ਤੇ ਗੱਲਬਾਤ ਦੌਰਾਨ ਕਿਹਾ ਕਿ ਮੰਡੀ ਵਿਚ ਹੁਣ ਤੱਕ ਕਰੀਬ 80 ਹਜ਼ਾਰ ਬੋਰੀਆਂ ਦੀ ਲਿਫਟਿੰਗ ਹੋ ਚੁੱਕੀ ਹੈ,1 ਲੱਖ ਦੇ ਕਰੀਬ ਪੈਂਡਿੰਗ ਹਨ ਜਿਨ੍ਹਾਂ ਦੀ ਜਲਦ ਲਿਫਟਿੰਗ ਕਰ ਦਿੱਤੀ ਜਾਵੇਗੀ। ਜਦ ਮੰਡੀ ਬੋਰਡ ਪ੍ਰਧਾਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨਾਂ ਕਿਹਾ ਕਿ ਉਹ ਕੈਮਰੇ ਸਾਹਮਨੇ ਨਹੀਂ ਆ ਸਕਦੇ।