ਤਰਨਤਾਰਨ: ਤਰਨਤਾਰਨ ਦੇ ਐਸਐਸਪੀ ਧਰੂਮਨ ਐਚ.ਨਿੰਬਾਲੇ ਵੱਲੋਂ ਅੱਜ ਕੋਰੋਨਾ ਮਹਾਮਾਂਰੀ ਦੇ ਵਿਰੁੱਧ ਪਬਲਿਕ ਨੰ ਜਾਗਰੂਕ ਕਰਨ ਲਈ 'ਵਿਲੇਜ਼ ਟੂਰ ਮੁਹਿੰਮ' ਦੀ ਸ਼ੁਰੂਆਤ ਕਰਦਿਆ ਸਬ-ਡਵੀਜ਼ਨ ਤਰਨਤਾਰਨ ਦੀ ਹੱਦ ਵਿੱਚ ਪੈਂਦੇ ਪਿੰਡ ਸਰਾਏ ਅਮਾਨਤ ਖਾਂ, ਭਿੱਖੀਵਿੰਡ, ਪੱਟੀ ਅਤੇ ਗੋਇੰਦਵਾਲ ਸਾਹਿਬ ਦੇ ਵੱਖ-ਵੱਖ ਪਿੰਡਾਂ ਵਿੱਚ ਵਿਲਜ ਟੂਰ ਕੀਤਾ ਗਿਆ ।ਜਿਸਦੇ ਚੱਲਦਿਆ ਉਨਾਂ ਵੱਲੋਂ ਜਿਲ੍ਹਾ ਤਰਨ ਤਾਰਨ ਵਿੱਚ ਪੈਂਦੇ ਉਪਰੋਕਤ ਪਿੰਡਾਂ/ਸ਼ਹਿਰਾਂ ਦੀਆਂ ਪੰਚਾਇਤਾਂ ਦੇ ਸਰਪੰਚ-ਪੰਚ ਅਤੇ ਮਿਉਂਸੀਪਲ ਕੌਂਸਲਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ।
ਉਨਾਂ ਵੱਲੋਂ ਕਿਹਾ ਗਿਆ ਕਿ ਜੇਕਰ ਪਬਲਿਕ ਵੱਲੋਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ ਤਾਂ ਪੰਜਾਬ ਨੂੰ ਸੰਪੂਰਨ ਲੌਕਡਾਊਨ ਤੋਂ ਬਚਾਇਆ ਜਾ ਸਕਦਾ ਹੈ। ਕਿਉਂਕਿ ਲੋਕਾਂ ਵੱਲੋਂ ਬਿਨ੍ਹਾ ਵਜ੍ਹਾ ਕੀਤੇ ਗਏ ਇਕੱਠ ਨਾਲ ਵਾਇਰਸ ਬਹੁਤ ਜਲਦੀ ਫੈਲਦਾ ਹੈ। ਲੌਕਡਾਊਨ ਦੌਰਾਨ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਪਿੰਡਾ ਅਤੇ ਸ਼ਹਿਰਾਂ ਵਿੱਚਬਿਨਾਂ ਵਜ਼ਾ ਘੁੰਮ ਰਹੇ ਸ਼ਰਾਰਤੀ ਅਨਸਰਾਂ ਖਿਲਾਫ ਸ਼ਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਛੱਤ ’ਤੇ ਹੀ ਬਗੀਚੇ ਦਾ ਨਿਰਮਾਣ ਕਰ, ਲਓ ਸਬਜ਼ੀਆਂ ਦੇ ਨਾਲ ਤਾਜ਼ੀ ਹਵਾ ਦਾ ਆਨੰਦ