ETV Bharat / state

ਰਿਸ਼ਤਿਆਂ ਦਾ ਕਤਲ, ਜ਼ਮੀਨ ਦੇ ਝਗੜੇ ਨੂੰ ਲੈ ਕੇ ਭੈਣ ਦੇ ਲੜਕੇ ਨੇ ਆਪਣੀ ਹੀ ਮਾਸੀ ਦਾ ਕੀਤਾ ਕਤਲ - Tarantarn latest news in Punjabi

Aunt was murdered In Tarn Tarn: ਤਰਨਤਾਰਨ ਵਿੱਚ ਪ੍ਰਾਪਰਟੀ ਦੇ ਝਗੜੇ ਕਾਰਨ ਭੈਣ ਦੇ ਲੜਕੇ ਨੇ ਆਪਣੀ ਹੀ ਮਾਸੀ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

Sister's son killed his aunt over property dispute
ਪ੍ਰਾਪਰਟੀ ਦੇ ਝਗੜੇ ਨੂੰ ਲੈ ਕੇ ਭੈਣ ਦੇ ਲੜਕੇ ਨੇ ਆਪਣੀ ਹੀ ਮਾਸੀ ਦਾ ਕੀਤਾ ਕਤਲ
author img

By ETV Bharat Punjabi Team

Published : Dec 4, 2023, 3:27 PM IST

ਕਤਲ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਮਹਿਲਾ ਦੇ ਰਿਸ਼ਤੇਦਾਰ ਅਤੇ ਪੁਲਿਸ ਜਾਂਚ ਅਧਿਕਾਰੀ।

ਤਰਨ ਤਾਰਨ: ਜ਼ਿਲ੍ਹੇ ਦੀ ਸਮਾਰਟ ਸਿਟੀ 'ਚ ਐਤਵਾਰ ਨੂੰ ਇਕ ਘਰ 'ਚ ਦਾਖਲ ਹੋ ਕੇ ਇਕ ਔਰਤ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਪਰਿਵਾਰ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਇਦਾਦ ਨੂੰ ਲੈ ਕੇ ਝਗੜਾ : ਜਾਣਕਾਰੀ ਮੁਤਾਬਿਕ ਸਮਾਰਟ ਸਿਟੀ ਕਲੋਨੀ (ਪੰਡੋਰੀ ਗੋਲਾ) ਦੀ ਰਹਿਣ ਵਾਲੀ ਅਰਸ਼ਦੀਪ ਕੌਰ ਨੇ ਦੱਸਿਆ ਕਿ ਉਹ ਆਪਣੀ ਭਰਜਾਈ ਕੁਲਵਿੰਦਰ ਕੌਰ ਨਾਲ ਰਹਿੰਦੀ ਸੀ। ਉਸਦੇ ਘਰ ਇਕ ਬਜ਼ੁਰਗ ਪਿਤਾ ਹੈ। ਉਹ ਪੁਲਿਸ ਲਾਈਨ ਗਰਾਊਂਡ ਵਿੱਚ ਗਈ ਹੋਈ ਸੀ। ਜਦੋਂ ਉਹ ਦੇਰ ਸ਼ਾਮ ਘਰ ਪਰਤੀ ਤਾਂ ਉਸਦੀ ਮਾਸੀ ਦੀ ਲਾਸ਼ ਰਸੋਈ ਵਿੱਚ ਪਈ ਸੀ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਉਸ ਦੀ ਮਾਸੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹੈ। ਅਰਸ਼ਦੀਪ ਕੌਰ ਨੇ ਦੱਸਿਆ ਕਿ ਉਸਦੀ ਮਾਸੀ ਕੁਲਵਿੰਦਰ ਕੌਰ ਦੀ ਭੈਣ ਦੇ ਲੜਕੇ (ਭਾਣੇਵਾ) ਗੁਰਸ਼ੀਨਾਜ਼ ਸਿੰਘ ਉਰਫ ਸਿਕੰਦਰ ਵਾਸੀ ਪੱਟੀ ਨਾਲ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ।

ਮੁਲਜ਼ਮ ਅਕਸਰ ਆਉਂਦਾ ਸੀ ਘਰ : ਉਸਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਸਿਕੰਦਰ ਨੇ ਦੇਰ ਸ਼ਾਮ ਉਨ੍ਹਾਂ ਦੇ ਘਰ ਆ ਕੇ ਚਾਚੀ ਕੁਲਵਿੰਦਰ ਕੌਰ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਪੀੜਤ ਨੇ ਦੱਸਿਆ ਕਿ ਉਕਤ ਦੋਸ਼ੀ ਅਕਸਰ ਉਸ ਦੇ ਘਰ ਆਉਂਦਾ ਰਹਿੰਦਾ ਸੀ, ਜਿਸ ਨੇ ਮੌਕਾ ਪਾ ਕੇ ਪੂਰੀ ਵਿਉਂਤਬੰਦੀ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਡੀ.ਐੱਸ.ਪੀ ਗੋਇੰਦਵਾਲ ਸਮੇਤ ਪਹੁੰਚੇ। ਪੁਲਿਸ ਨੇ ਸ਼ਾਮ ਨੂੰ ਉਸਨੂੰ ਹਿਰਾਸਤ ਵਿੱਚ ਲੈ ਲਿਆ ਹੈ। ਡੀ.ਐਸ.ਪੀ ਰਵੀ ਸ਼ੇਰ ਸਿੰਘ ਨੇ ਦੱਸਿਆ ਕਿ ਅਰਸ਼ਦੀਪ ਕੌਰ ਦੇ ਬਿਆਨ ਲੈ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਪਾਏ ਜਾਣਗੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.