ਤਰਨਤਾਰਨ : ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਕੈਰੋਂ ਦੇ ਸਰਕਾਰੀ ਹਸਪਤਾਲ ਵਿੱਚ ਕੁੱਝ ਲੋਕਾਂ ਨੇ ਬੀਤੀ ਰਾਤ ਅਤੇ ਦਿਨ ਵੇਲੇ ਡਾਕਟਰਾਂ ਨਾਲ ਗੁੰਡਾਗਰਦੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਹ ਕੁੱਟਮਾਰ ਡਾਕਟਰ ਨੂੰ ਗ਼ਤਲ ਰਿਪੋਰਟ ਤਿਆਰ ਕਰ ਲਈ ਦਬਾਅ ਬਣਾ ਰਹੇ ਸੀ ਜਦੋਂ ਡਾਕਟਰ ਨੇ ਮਨ੍ਹਾ ਕਰ ਦਿੱਤਾ ਤਾਂ ਉਹਨਾਂ ਨੇ ਡਾਕਟਰ ਦੀ ਕੁੱਟਮਾਰ ਕੀਤੀ।
ਇਸ ਸੰਬੰਧੀ ਹਸਪਤਾਲ ਵਿੱਚ ਮੌਜੂਦ ਮਹਿਲਾ ਸਟਾਫ ਅਤੇ ਡਾਕਟਰਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬੀਤੀ ਰਾਤ 2 ਵਜੇ ਪਿੰਡ ਸ਼ੇਰੋਂ ਤੋਂ ਝਗੜੇ ਵਿੱਚ ਮਾਮੂਲੀ ਜ਼ਖਮੀ ਮਹਿਲਾ ਗੁਰਪਿੰਦਰ ਕੌਰ ਨੂੰ ਲੈ ਕੇ ਕੁੱਝ ਲੋਕ ਹਸਪਤਾਲ ਆਏ। ਇਹ ਲੋਕ ਹਸਪਤਾਲ ਵਿੱਚ ਆਉਂਦੇ ਦੀ ਸਟਾਫ ਉੱਤੇ ਦਬਾਅ ਬਣਾਉਣ ਲੱਗੇ ਕਿ ਮਹਿਲਾ ਦੀ ਸੱਟ ਸੰਬੰਧੀ 307 ਦੀ ਰਿਪੋਟ ਦਿੱਤੀ ਜਾਵੇ। ਜਦੋਂ ਡਾਕਟਰਾਂ ਨੇ ਕਿਹਾ ਕਿ ਇਸ ਦਾ 23 ਦਾ ਰਿਜ਼ਲਟ ਬਣਦਾ ਹੈ ਤਾਂ ਉਕਤ ਵਿਅਕਤੀ ਮਹਿਲਾ ਸਟਾਫ ਅਤੇ ਡਾਕਟਰਾਂ ਨੂੰ ਧਮਕਾਉਣ ਲੱਗ ਪਏ।
ਇਸ ਦੌਰਾਨ ਡਾਕਟਰ ਨੇ ਸਵੇਰੇ ਰਿਪੋਟ ਦੇਣ ਦੀ ਗੱਲ ਕੀਤੀ ਜਿਸ ਦੇ ਚੱਲਦੇ ਉਹਨਾਂ ਨੇ ਸਵੇਰ ਵੇਲੇ ਡਿਊਟੀ ਉੱਤੇ ਆਏ ਡਾਕਟਰ ਮਨਜੀਤ ਰਾਏ ਨਾਲ ਵੀ ਉਕਤ ਵਿਅਕਤੀ ਨੇ ਦੁਰਵਿਹਾਰ ਕਰਦੇ ਹੋਏ, ਉਸਦੇ ਗਲ ਪੈ ਗਏ। ਜਿਸ ਦੀ ਹਸਪਤਾਲ ਸਟਾਫ ਨੇ ਵੀਡੀਓ ਵੀ ਬਣਾ ਲਈ ਉਨ੍ਹਾਂ ਕਿ ਉਕਤ ਮਾਮਲੇ ਵਿੱਚ ਸਬੰਧਤ ਤਿੰਨ ਲੋਕਾਂ ਵਿੱਚੋਂ 1 ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਇਸ ਸੰਬੰਧੀ ਐੱਸਐੱਮਓ ਕੈਰੋਂ ਨੇ ਕਿਹਾ ਸਟਾਫ ਨਾਲ ਹੋਈ ਬਦਸਲੂਕੀ ਅਤੇ ਕੁੱਟਮਾਰ ਸੰਬੰਧੀ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਹੈ। ਡਾਕਟਰਾਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋ ਮੰਗ ਕੀਤੀ ਉਕਤ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਰਾਤ ਅਤੇ ਦਿਨ ਵੇਲੇ ਬੇਖੌਫ ਉਨ੍ਹਾਂ ਦਾ ਸਟਾਫ ਲੋਕਾਂ ਨੂੰ ਵਧੀਆ ਸੁਵਿਧਾਵਾਂ ਦੇ ਸਕੇ। ਇਸ ਸੰਬੰਧੀ ਪੱਟੀ ਦੇ ਥਾਣਾ ਮੁੱਖੀ ਬਲਵਿੰਦਰ ਸਿੰਘ ਨੇ ਕਿਹਾ ਕਿ ਡਾਕਟਰਾਂ ਵੱਲੋਂ ਸ਼ਿਕਾਇਤ ਮਿਲੀ ਹੈ ਕਿ ਹਸਪਤਾਲ ਵਿੱਚ 3 ਲੋਕਾਂ ਵੱਲੋਂ ਸਟਾਫ ਨਾਲ ਦੁਰਵਿਹਾਰ ਕੀਤਾ ਗਿਆ ਹੈ। ਜਿਸ ਸੰਬੰਧੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਮੁਲਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ : vegetables Prices: ਜਾਣੋ ਪੰਜਾਬ ਵਿੱਚ ਅੱਜ ਕੀ ਹਨ ਸਬਜੀਆਂ ਦੇ ਭਾਅ