ਤਰਨਤਾਰਨ : ਪੰਜਾਬ ਵਿੱਚ ਵੱਧ ਰਹੀ ਬੇਰੁਜ਼ਗਾਰੀ ਤੋਂ ਪਰੇਸ਼ਾਨ ਹੋਏ ਸਾਡੇ ਨੌਜਵਾਨ ਆਪਣੇ ਤੇ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ ਤਾਂ ਜੋ ਉਨ੍ਹਾਂ ਦੇ ਪਰਿਵਾਰ ਦਾ ਚੰਗਾ ਭਵਿੱਖ ਬਣ ਸਕੇ। ਵਿਦੇਸ਼ ਜਾਣ ਲਈ ਨੌਜਵਾਨ ਕਰਜ਼ਾ ਵੀ ਚੁੱਕ ਰਹੇ ਹਨ। ਚੰਗੇ ਭਵਿੱਖ ਵਾਸਤੇ ਦੁਬਈ ਗਏ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਬ੍ਰਹਮਪੁਰਾ ਦੇ ਨੌਜਵਾਨ ਵਿਜੇਪਾਲ ਸਿੰਘ ਪੁੱਤਰ ਤਰਸੇਮ ਸਿੰਘ ਪਿਛਲੇ ਇੱਕ ਹਫਤੇ ਤੋਂ ਉੱਥੇ ਲਾਪਤਾ ਹੈ।
ਪਰਿਵਾਰ ਦਾ ਰੋ-ਰੋ ਬੁਰਾ ਹਾਲ : ਪਿੱਛੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਵਿਜੇਪਾਲ ਸਿੰਘ ਦੀ ਮਾਂ ਬਲਜੀਤ ਕੌਰ ਨੇ ਦੱਸਿਆ ਕਿ ਦੋ ਮਹਿਨੇ ਪਹਿਲਾਂ ਉਸ ਦਾ ਪੁੱਤਰ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਵਾਸਤੇ ਦੁਬਈ ਗਿਆ ਸੀ ਤੇ ਪਿਛਲੇ ਇੱਕ ਹਫਤੇ ਤੋਂ ਲਾਪਤਾ ਹੈ। ਉਸ ਦੇ ਨਾਲ ਸਾਡਾ ਕੋਈ ਵੀ ਸਪੰਰਕ ਨਹੀਂ ਹੋ ਰਿਹਾ ਹੈ। ਅਸੀਂ ਪਰੇਸ਼ਾਨੀ ਦੇ ਚੱਲਦੇ ਉਸ ਦੀ ਕੰਪਨੀ ਤੇ ਏਜੰਟ ਨਾਲ ਵੀ ਗੱਲ ਕੀਤੀ ਪਰ ਸਾਡੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ। ਵਿਜੇਪਾਲ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਦੋ ਪੁੱਤਰ. ਬੇਟਾ ਅਗਮਜੋਤ ਸਿੰਘ ਉਮਰ 4 ਸਾਲ ਤੇ ਬੇਟਾ ਸੰਨਦੀਪ ਸਿੰਘ ਉਮਰ 2 ਸਾਲ ਹੈ। ਉਸ ਦਾ ਪਤੀ ਇਥੇ ਕੋਈ ਵੀ ਰੁਜ਼ਗਾਰ ਤੇ ਕਮਾਈ ਦਾ ਸਾਧਨ ਨਾ ਹੋਣ ਕਾਰਨ ਵਿਦੇਸ਼ ਗਿਆ ਸੀ।
ਇਹ ਵੀ ਪੜ੍ਹੋ : Kila Raipur Sports Fair: ਨੌਜਵਾਨ ਨੇ ਬਾਹਾਂ ਨਾਲ ਖਿੱਚੇ ਲਏ 4 ਬੁਲੇਟ, ਜਾਣੋ ਕੀ ਹੈ ਉਸਦੀ ਸਿਹਤ ਦਾ ਰਾਜ
ਦੁਬਈ ਰਹਿੰਦੇ ਪੰਜਾਬੀਆਂ ਨੂੰ ਪਰਿਵਾਰ ਵੱਲੋਂ ਮਦਦ ਦੀ ਅਪੀਲ : ਉਸ ਦੇ ਪਤੀ ਨੇ ਬੀ ਫਾਰਮੇਸੀ ਦੀ ਪੜ੍ਹਾਈ ਕੀਤੀ ਹੋਈ ਹੈ ਪਰ ਉਸ ਨੂੰ ਪੰਜਾਬ ਵਿੱਚ ਕੋਈ ਨੌਕਰੀ ਨਹੀਂ ਮਿਲੀ ਜਿਸ ਤੋਂ ਬਾਅਦ ਉਹ ਦੁਬਈ ਵਿਖੇ ਦੋ ਮਹਿਨੇ ਪਹਿਲਾਂ ਗਿਆ ਸੀ ਪਰ ਪਿਛਲੇ ਇੱਕ ਹਫਤੇ ਤੋਂ ਉਹ ਲਾਪਤਾ ਹੈ। ਉਸ ਦੇ ਨਾਲ ਕੋਈ ਵੀ ਸਪੰਰਕ ਨਹੀਂ ਹੋ ਰਿਹਾ। ਕੰਪਨੀ ਤੇ ਏਜੰਟ ਸਾਡੀ ਕੋਈ ਗੱਲ ਨਹੀਂ ਸੁਣ ਰਹੇ। ਉਨ੍ਹਾਂ ਦੁਬਈ ਵਿਚ ਰਹਿ ਰਹੇ ਪੰਜਾਬੀਆਂ ਤੋਂ ਮਦਦ ਦੀ ਗੁਹਾਰ ਲਗਾਉਂਦੇ ਹੋਏ ਅਪੀਲ ਕੀਤੀ ਕੀ ਜੇਕਰ ਦੁਬਈ ਵਿਖੇ ਕਿਸੇ ਨੂੰ ਵੀ ਵਿਜੇਪਾਲ ਸਿੰਘ ਬਾਰੇ ਪਤਾ ਲੱਗਦਾ ਹੈ ਤਾਂ ਉਹ ਉਨ੍ਹਾਂ ਦੇ ਮੋਬਾਈਲ ਨੰਬਰ 7901761216 ਗੁਰਅਵਤਾਰ ਸਿੰਘ ਦੇ ਨਾਲ ਸਪੰਰਕ ਕਰ ਕੇ ਸੂਚਿਤ ਕਰ ਦੇਣ।