ETV Bharat / state

ਗੋਆ 'ਚ ਪੰਜਾਬੀ ਨੌਜਵਾਨ ਦੀ ਮੌਤ

author img

By

Published : May 10, 2022, 7:01 PM IST

ਤਰਨਤਾਰਨ ਦੇ ਪਿੰਡ ਕਲਸੀਆਂ ਕਲਾਂ ਦੇ 31 ਸਾਲਾਂ ਨੌਜਵਾਨ ਦੀ ਗੋਆ ਵਿੱਚ ਮੌਤ ਹੋ ਗਈ। ਇੱਕ ਪ੍ਰਾਈਵੇਟ ਫੈਕਟਰੀ ਅੰਦਰ ਕੈਮੀਕਲ ਵਾਲਾ ਸਿਲੰਡਰ ਫਟ ਜਾਣ ਕਾਰਨ ਇਸ ਨੌਜਵਾਨ ਦੀ ਮੌਤ ਹੋਈ ਹੈ। ਮ੍ਰਿਤਕ ਦੀ ਪਛਾਣ ਜਸਕਰਨ ਸਿੰਘ ਵਜੋਂ ਹੋਈ ਹੈ।

ਗੋਆ 'ਚ ਪੰਜਾਬੀ ਨੌਜਵਾਨ ਦੀ ਮੌਤ
ਗੋਆ 'ਚ ਪੰਜਾਬੀ ਨੌਜਵਾਨ ਦੀ ਮੌਤ

ਤਰਨਤਾਰਨ: ਦੇਸ਼ ਅੰਦਰ ਦਿਨੋਂ-ਦਿਨ ਵੱਧ ਰਹੀ ਬੇਰੁਜ਼ਗਾਰੀ ਕਾਰਨ ਆਪਣੇ ਘਰ ਤੋਂ ਬਾਹਰ ਦੂਜੇ ਸੂਬੇ ਵਿੱਚ ਰੋਜ਼ੀ ਰੋਟੀ ਕਮਾਉਣ ਖਾਤਿਰ ਗਏ, ਤਰਨਤਾਰਨ ਦੇ ਪਿੰਡ ਕਲਸੀਆਂ ਕਲਾਂ (Village Kalsian Kalan of Tarn Taran) ਦੇ 31 ਸਾਲਾਂ ਨੌਜਵਾਨ ਦੀ ਗੋਆ ਵਿੱਚ ਮੌਤ (Death in Goa) ਹੋ ਗਈ। ਇੱਕ ਪ੍ਰਾਈਵੇਟ ਫੈਕਟਰੀ ਅੰਦਰ ਕੈਮੀਕਲ ਵਾਲਾ ਸਿਲੰਡਰ ਫਟ ਜਾਣ ਕਾਰਨ ਇਸ ਨੌਜਵਾਨ ਦੀ ਮੌਤ ਹੋਈ ਹੈ। ਮ੍ਰਿਤਕ ਦੀ ਪਛਾਣ ਜਸਕਰਨ ਸਿੰਘ ਵਜੋਂ ਹੋਈ ਹੈ।

ਇਸ ਸਬੰਧੀ ਮ੍ਰਿਤਕ ਨੌਜਵਾਨ ਜਸਕਰਨ ਸਿੰਘ ਦੀ ਦੇਹ ਨੂੰ ਗੋਆ ਤੋਂ ਲੈ ਕੇ ਪਿੰਡ ਪਹੁੰਚੇ ਨੌਜਵਾਨ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਇਕੱਠੇ ਹੀ ਗੋਆ ਦੇ ਸ਼ਹਿਰ ਮੁੜਗਾਓਂ ਦਾ ਇੱਕ ਕਸਬਾ ਬਿਰਲਾ ਦੇ ਜੁਆਰੀ ਨਗਰ ਵਿੱਚ ਬਣੀ ਇੱਕ ਪ੍ਰਾਈਵੇਟ ਫੈਕਟਰੀ ਜਬਾਰੀ ਐਗਰੋ ਕੈਮੀਕਲ ਲਿਮਟਿਡ (Factory Jabari Agro Chemical Ltd.) ਵਿੱਚ ਕੰਮ ਕਰਦੇ ਸਨ ਅਤੇ ਉਨ੍ਹਾਂ ਨਾਲ ਹੋਰ ਵੱਖ-ਵੱਖ ਸੂਬਿਆਂ ਦੇ ਨੌਜਵਾਨ ਵੀ ਕੰਮ ਕਰ ਰਹੇ ਸਨ।

ਗੋਆ 'ਚ ਪੰਜਾਬੀ ਨੌਜਵਾਨ ਦੀ ਮੌਤ

ਜਸਪ੍ਰੀਤ ਨੇ ਦੱਸਿਆ ਬੀਤੇ 8 ਮਹੀਨੇ ਪਹਿਲਾਂ ਕੰਪਨੀ ਬੰਦ ਹੋ ਗਈ ਸੀ, ਪਰ ਦੁਬਾਰਾ ਫਿਰ ਚਾਲੂ ਹੋਣ ‘ਤੇ ਕੰਪਨੀ ਦੇ ਸੁਪਰਵਾਈਜ਼ਰ ਵੱਲੋਂ ਜਸਕਰਨ ਸਿੰਘ ਨੂੰ ਕੈਮੀਕਲ ਟੈਂਕਰ ਦੀ ਰਿਪੇਅਰ ਕਰਨ ਨੂੰ ਕਿਹਾ ਸੀ, ਜਿਸ ਵਿੱਚ ਜਸਕਰਨ ਸਿੰਘ ਦੇ ਨਾਲ ਬਿਹਾਰ ਤੋਂ ਮਿਥਣ ਜੈਨ ਅਤੇ ਬੰਗਾਲ ਤੋਂ ਇੰਦਰਜੀਤ ਗੋਸ਼ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕੈਮੀਕਲ ਟੈਂਕਰ ਦੇ ਨਟ ਬੋਲਟ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਸਨ, ਕਿ ਅਚਾਨਕ ਹੀ ਟੈਂਕਰ ਫਟ ਗਿਆ, ਜਿਸ ਵਿੱਚ ਇਨ੍ਹਾਂ ਤਿੰਨੇ ਨੌਜਵਾਨਾਂ ਦੀ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਬਿਹਾਰ ਦੇ ਮਿਥੁਨ ਜੈਨ ਅਤੇ ਬੰਗਾਲ ਦੇ ਇੰਦਰਜੀਤ ਘੋਸ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਜਦਕਿ ਜਸਕਰਨ ਸਿੰਘ ਨੇ ਐਂਬੂਲੈਂਸ ਵਿੱਚ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਦਮ ਤੋੜ ਦਿੱਤਾ। ਉੱਥੇ ਹੀ ਇਸ ਮੌਕੇ ਜਸਕਰਨ ਸਿੰਘ ਦੀਆਂ ਭੈਣਾਂ ਹਰਜਿੰਦਰ ਕੌਰ ਅਤੇ ਬਲਵਿੰਦਰ ਕੌਰ ਨੇ ਦੱਸਿਆ ਕਿ ਉਹ ਚਾਰ ਭੈਣ ਭਰਾ ਹਨ। ਜਿਨ੍ਹਾਂ ਵਿੱਚੋਂ ਜਸਕਰਨ ਸਿੰਘ ਸਭ ਤੋਂ ਛੋਟਾ ਸੀ।

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਭਰਾ ਬੇਰੁਜ਼ਗਾਰ ਹੋਣ ਕਾਰਨ ਰੋਜ਼ੀ ਰੋਟੀ ਕਮਾਉਣ ਲਈ ਦੂਜੇ ਸੂਬੇ ਵਿੱਚ ਕੰਮ ਕਰਨ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਜਾਣ ਕਾਰਨ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਮ੍ਰਿਤਕ ਦੇ ਵੱਡੇ ਭਰਾ ਸੁਖਚੈਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਦਾ ਸਾਇਆ ਵੀ ਸਿਰ ‘ਤੇ ਨਹੀਂ ਹੈ ਅਤੇ ਭੈਣਾਂ ਵਿਆਹੀਆਂ ਹੋਈਆਂ ਹਨ। ਇਸ ਮੌਕੇ ਉਨ੍ਹਾਂ ਨੇ ਫੈਕਟਰੀ ਅਤੇ ਪੰਜਾਬ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ:LIVE UPDATES: ਮੋਹਾਲੀ ’ਚ ਧਮਾਕਾ ਮਾਮਲਾ: NIA ਅਤੇ ਫੌਜ ਦੀ ਟੀਮ ਜਾਂਚ ਲਈ ਮੌਕੇ 'ਤੇ ਪਹੁੰਚੀਆਂ

ETV Bharat Logo

Copyright © 2024 Ushodaya Enterprises Pvt. Ltd., All Rights Reserved.