ETV Bharat / state

ਭਿੱਖੀਵਿੰਡ 'ਚ ਲੋਕਾਂ ਨੇ ਰਾਸ਼ਨ ਨਾ ਮਿਲਣ ਕਰਕੇ ਪ੍ਰਸ਼ਾਸਨ ਵਿਰੁੱਧ ਕੀਤੀ ਨਾਅਰੇਬਾਜ਼ੀ

ਤਰਨਤਾਰਨ ਦੇ ਪਿੰਡ ਭਿੱਖੀਵਿੰਡ ਦੇ ਵਾਰਡ ਨੰਬਰ 11 ਵਿੱਚ ਪ੍ਰਸ਼ਾਸਨ ਵੱਲੋਂ ਰਾਸ਼ਨ ਮੁਹੱਈਆ ਨਾ ਕਰਵਾਏ ਜਾਣ ਤੋਂ ਪ੍ਰੇਸ਼ਾਨ ਲੋਕਾਂ ਨੇ ਸਰਕਾਰ ਤੇ ਨਗਰ ਪੰਚਾਇਤ ਭਿੱਖੀਵਿੰਡ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

author img

By

Published : Apr 17, 2020, 3:07 PM IST

ਫ਼ੋਟੋ
ਫ਼ੋਟੋ

ਤਰਨ ਤਾਰਨ: ਕੋਰੋਨਾ ਕਾਰਨ ਪੰਜਾਬ ਵਿਚ ਲੱਗੇ ਕਰਫਿਊ ਦੌਰਾਨ ਜਿਥੇ ਲੋਕਾਂ ਦੇ ਕੰਮਕਾਰ ਠੱਪ ਪਏ ਹਨ ਅਤੇ ਲੋਕ ਘਰਾਂ ਵਿੱਚ ਰਹਿ ਰਹੇ ਹਨ ਉੱਥੇ ਹੀ ਪਿਛਲੇ 20 ਦਿਨਾਂ ਤੋਂ ਪਿੰਡ ਭਿੱਖੀਵਿੰਡ ਦੇ ਵਾਰਡ ਨੰਬਰ 11 ਵਿੱਚ ਪ੍ਰਸ਼ਾਸਨ ਵੱਲੋਂ ਰਾਸ਼ਨ ਮੁਹੱਈਆ ਨਹੀਂ ਕਰਵਾਇਆ ਗਿਆ ਹੈ। ਇਸ ਤੋਂ ਪ੍ਰੇਸ਼ਾਨ ਲੋਕਾਂ ਨੇ ਸਰਕਾਰ ਅਤੇ ਨਗਰ ਪੰਚਾਇਤ ਭਿੱਖੀਵਿੰਡ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਵੀਡੀਓ

ਇਸ ਮੌਕੇ ਵਾਰਡ ਦੇ ਲੋਕਾਂ ਨੇ ਦੱਸਿਆ ਕਿ ਵਾਰਡ ਨੰਬਰ 11 ਵਿੱਚ ਗ਼ਰੀਬ ਤੇ ਦਲਿਤ ਪਰਿਵਾਰ ਹੀ ਰਹਿੰਦੇ ਹਨ ਜੋ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ। ਹੁਣ ਪਿਛਲੇ 20 ਦਿਨਾਂ ਤੋਂ ਉਨ੍ਹਾਂ ਦੇ ਕੰਮਕਾਰ ਠੱਪ ਪਏ ਹਨ ਅਤੇ ਜੋ ਉਨ੍ਹਾਂ ਕੋਲ ਥੋੜ੍ਹੇ ਬਹੁਤ ਪੈਸੇ ਹਨ ਉਹ ਵੀ ਉਨ੍ਹਾਂ ਖਰਚ ਕਰ ਲਏ ਹਨ, ਜਿਸ ਕਰਕੇ ਉਨ੍ਹਾਂ ਕੋਲ ਹੁਣ ਰੋਟੀ ਦਾ ਕੋਈ ਪ੍ਰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਨਾ ਕੋਈ ਨਗਰ ਪੰਚਾਇਤ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਉਨ੍ਹਾਂ ਕੋਲ ਰਾਸ਼ਨ ਲੈ ਕੇ ਪੁੱਜਿਆ ਨਾ ਹੀ ਉਨ੍ਹਾਂ ਦੀ ਕੋਈ ਸਾਰ ਲਈ ਜਾ ਰਹੀ ਹੈ।

ਇਹ ਵੀ ਪੜ੍ਹੋ: ਲੁਧਿਆਣਾ 'ਚ ਨਹੀਂ ਆਇਆ ਕੋਰੋਨਾ ਦਾ ਕੋਈ ਨਵਾਂ ਪੌਜ਼ੀਟਿਵ ਮਾਮਲਾ

ਉਨ੍ਹਾਂ ਮੰਗ ਕੀਤੀ ਕਿ ਬਾਕੀ ਵਾਰਡਾਂ ਵਾਂਗ ਉਨ੍ਹਾਂ ਦੇ ਵਾਰਡ ਵਿੱਚ ਵੀ ਰਾਸ਼ਨ ਵੰਡਿਆ ਜਾਵੇ। ਇਸ ਮਾਮਲੇ ਸਬੰਧੀ ਜਦੋਂ ਨਗਰ ਪੰਚਾਇਤ ਭਿੱਖੀਵਿੰਡ ਦੇ ਈਓ ਰਾਜੇਸ਼ ਖੋਖਰ ਨਾਲ ਫੋਨ 'ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਤੇ ਇੱਕ-ਦੋ ਦਿਨਾਂ ਤੱਕ ਰਾਸ਼ਨ ਵੰਡ ਦਿੱਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.