ਤਰਨ ਤਾਰਨ: ਜਹਿਰੀਲੀ ਸ਼ਰਾਬ ਦੇ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਤਰਨ ਤਾਰਨ ਦੇ ਐਸਐਸਪੀ ਦਫ਼ਤਰ ਦੇ ਬਾਹਰ ਪਿੰਡ ਪੰਡੋਰੀ ਗੋਲਾ ਦੇ ਵਸਨੀਕ ਲੋਕਾ ਨੇ ਨਜਾਇਜ ਝੁੱਠੇ ਪਰਚੇ ਦਰਜ ਕਰਨ ਦੇ ਮਾਮਲੇ ਵਿੱਚ ਰੋਸ਼ ਧਰਨਾ ਦਿੱਤਾ। ਇਸ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਖਿਲਾਫ਼ ਪ੍ਰਦਰਸ਼ਨ ਕਰਦਿਆਂ ਨਾਅਰੇਬਾਜੀ ਕੀਤੀ ਗਈ। ਇਸ ਧਰਨੇ ਦੇ ਵਿੱਚ ਵਿਅਕਤੀਆਂ ਦੇ ਨਾਲ-ਨਾਲ ਮਹਿਲਾਵਾਂ ਵੀ ਮੋਜੂਦ ਸਨ।
ਇਸ ਮੋਕੇ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆ ਵਿਅਕਤੀ ਕੇਵਲ ਸਿੰਘ ਨੇ ਦੱਸਿਆ ਕਿ ਕੁੱਝ ਮਹਿਨੇ ਪਹਿਲਾ ਤਰਨ ਤਾਰਨ ਦੇ ਪਿੰਡ ਪੰਡੋਰੀ ਗੋਲਾ ਵਿਖੇ ਜਹਿਰੀ ਸ਼ਰਾਬ ਪੀਣ ਕਰਕੇ ਬਹੁਤ ਸਾਰੇ ਲੋਕਾਂ ਦੀਆਂ ਮੌਤਾ ਹੋ ਗਈਆ ਸਨ। ਉਸ ਸਮੇ ਅਸੀਂ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਮੁੱਖ ਅਰੋਪੀਆਂ ਖਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਸੀ, ਜੋ ਇਹ ਮਾਮਲਾ ਪੂਰੇ ਪੰਜਾਬ ਭਰ ਨਹੀ ਬਲਕਿ ਪੁਰੇ ਭਾਰਤ ਵਿੱਚ ਅੱਗ ਵਾਂਗ ਫੈਲ ਗਿਆ ਸੀ।
ਇਹ ਵੀ ਪੜ੍ਹੋ: ਯਮੁਨਾ ਐਕਸਪ੍ਰੈਸ ਵੇਅ 'ਤੇ ਟੈਂਕਰ ਨੇ ਕਾਰ ਨੂੰ ਮਾਰੀ ਟੱਕਰ, 7 ਲੋਕਾਂ ਦੀ ਮੌਤ
ਪਰ ਪੁਲਿਸ ਨੇ ਇਸ ਮਾਮਲੇ ਮੁੱਖ ਦੋਸ਼ੀਆਂ ਦੇ ਸਖ਼ਤ ਕਾਨੂੰਨੀ ਕਰਵਾਈ ਕਰਨ ਦੀ ਬਜਾਏ ਨਜਾਇਜ ਲੋਕਾਂ 'ਤੇ ਮਾਮਲੇ ਦਰਜ ਕਰਕੇ ਉਨ੍ਹਾਂ ਨੂੰ ਸਲਾਂਖਾਂ ਵਿੱਚ ਭੇਜ ਦਿਤਾ ਗਿਆ। ਉਨ੍ਹਾਂ ਕਿਹਾ ਕਿ ਅਸੀ ਇਹ ਧਰਨਾ ਪ੍ਰਦਰਸ਼ਨ ਇਸ ਲਈ ਕਰ ਰਹੇ ਹਾਂ ਤੇ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੁੱਖ ਅਰੋਪੀਆਂ ਤੇ ਪੁਲਿਸ ਕਾਰਵਾਈ ਨਹੀਂ ਕਰਦੀ ਤੇ ਸਾਡੇ ਜਿੰਨੇ ਲੋਕਾ 'ਤੇ ਨਜਾਇਜ ਪਰਚੇ ਹੋਏ ਹਨ, ਉਸ ਖਿਲਾਫ਼ ਜਾਂਚ ਕਰਕੇ ਦਲਿਤ ਪਰਿਵਾਰਾ ਨੂੰ ਇੰਨਸਾਫ਼ ਦਿੱਤਾ ਜਾਵੇ।