ਤਰਨਤਾਰਨ: ਸਬ ਡਵੀਜਨ ਪੱਟੀ ਅਧੀਨ ਪੈਂਦੇ ਪਿੰਡ ਭੱਗੂਪੁਰ ਵਿਖੇ ਬਣੇ ਮੁੜ ਵਸੇਬਾ ਕੇਂਦਰ ਭੱਗੂਪੁਰ ਦੇ ਇੰਚਾਰਜ ਡਾ. ਜਸਪ੍ਰੀਤ ਸਿੰਘ ਵੱਲੋਂ ਵਾਤਾਵਰਣ ਨੂੰ ਬਚਾਉਣ ਲਈ ਵੱਡਾ ਹੰਬਲਾ ਮਾਰਿਆ। ਲੁਧਿਆਣਾ ਤੋਂ ਡਾ. ਬਲਵਿੰਦਰ ਸਿੰਘ ਲੱਖੇਵਾਲੀ ਦੀ ਮਦਦ ਨਾਲ ਭੱਗੂਪੁਰ ਕੇਂਦਰ ਵਿਖੇ ਪੰਜਾਬ ਦਾ ਪਹਿਲਾ ਹੀਲਿੰਗ ਫੋਰੈਸਟ ਬਣਾਉਣ ਦਾ ਫੈਸਲਾ ਲਿਆ। ਇਸ ਵਿਚ 5 ਏਕੜ ਜ਼ਮੀਨ ਵਿਚ ਜੰਗਲ ਤਿਆਰ ਕਰਨ ਲਈ 65 ਕਿਸਮਾਂ ਦੇ ਬੂਟੇ ਲਗਾਏ ਜਾਣਗੇ, ਜਿੰਨ੍ਹਾਂ ਤੋਂ ਦਵਾਈਆਂ ਤਿਆਰ ਕੀਤੀਆ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ: ਵਾਤਾਵਰਣ ਦਿਹਾੜੇ ਮੌਕੇ ਬੀਐੱਸਐੱਫ ਜਵਾਨਾਂ ਨੇ ਲਾਏ 600 ਬੂਟੇ
ਇਸ ਮੌਕੇ ਸਿਵਲ ਸਰਜਨ ਨੇ ਇਸ ਕੇਂਦਰ ਵਿਚ ਸ਼ੁਰੂ ਕੀਤੀ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ਲਾਘਾ ਕਰਦੇ ਕਿਹਾ ਇਹ ਯਤਨ ਜ਼ਿਲ੍ਹੇ ਵਿਚ ਹੋਰ ਥਾਵਾਂ 'ਤੇ ਵੀ ਕੀਤੇ ਜਾਣਗੇ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਏਡੀਸੀ ਸੰਦੀਪ ਰਿਸ਼ੀ ਨੇ ਕਿਹਾ ਕਿ ਡਾ. ਜਸਪ੍ਰੀਤ ਸਿੰਘ ਵਧਾਈ ਦੇ ਪਾਤਰ ਹਨ ਜਿੰਨ੍ਹਾਂ ਵੱਲੋਂ ਇਹ ਵੱਡਾ ਉਪਰਾਲਾ ਕੀਤਾ ਗਿਆ। ਸਾਨੂੰ ਸਾਰਿਆ ਨੂੰ ਵਾਤਾਵਰਣ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ।