ਤਰਨਤਾਰਨ: ਭਾਵੇਂ ਕਿ ਅੱਜ ਅਸੀਂ 21ਵੀਂ ਸਦੀ ਵਿੱਚ ਜੀਅ ਰਹੇ ਹਾਂ ਪਰ ਅੱਜ ਵੀ ਕਈ ਲੋਕ ਗਰੀਬੀ ਦੇ ਭਾਰ ਥੱਲੇ ਇੰਨਾ ਦੱਬੇ ਹੋਏ ਹਨ ਕਿ ਉਹ ਆਪਣੇ ਸਰੀਰ ਦਾ ਇਲਾਜ ਵੀ ਚੰਗੀ ਤਰ੍ਹਾਂ ਨਹੀਂ ਕਰਵਾ ਸਕਦੇ ਹਨ। ਇਸ ਤਰ੍ਹਾਂ ਹੀ ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਠੱਠਾ ਦੇ ਰਹਿਣ ਵਾਲੇ ਗੁਰਦੀਪ ਸਿੰਘ ਅਤੇ ਉਸਦੇ ਪਰਿਵਾਰ ਨੇ ਸਮਾਜਸੇਵੀਆਂ ਤੋਂ ਗੁਹਾਰ ਲਾਉਂਦੇ ਹੋਏ ਕਿਹਾ ਕਿ ਉਸ ਦਾ ਇਲਾਜ ਕਰਵਾ ਦਿਓ। ਹੋਰ ਉਨ੍ਹਾਂ ਨੂੰ ਕੁਝ ਨਹੀਂ ਚਾਹੀਦਾ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੀਪ ਸਿੰਘ ਨੇ ਦੱਸਿਆ ਕਿ ਇਕ ਦਿਨ ਉਹ ਮਿਹਨਤ ਮਜ਼ਦੂਰੀ ਕਰਨ ਲਈ ਖੇਤਾਂ ਵਿਚੋਂ ਦੁਧਾਰੂ ਪਸ਼ੂਆਂ ਦਾ ਚਾਰਾ ਲੈਣ ਗਿਆ ਸੀ ਤਾਂ ਇਸ ਦੌਰਾਨ ਉਸ ਦੇ ਪੈਰ 'ਤੇ ਕੱਡਾ ਸੂ ਗਿਆ, ਜਿਸ ਕਾਰਨ ਉਸ ਦਾ ਪੈਰ ਬਹੁਤ ਹੀ ਜ਼ਿਆਦਾ ਖ਼ਰਾਬ ਹੋ ਗਿਆ ਅਤੇ ਉਸਤੋਂ ਪੈਰ ਦਾ ਇਲਾਜ ਨਹੀਂ ਕਰਵਾਇਆ ਗਿਆ। ਜਿਸ ਤੋਂ ਬਾਅਦ ਡਾਕਟਰਾਂ ਵੱਲੋਂ ਉਸ ਦਾ ਪੈਰ ਦਾ ਅੰਗੂਠਾ ਕੱਟ ਦਿੱਤਾ ਅਤੇ ਉਹ ਮੰਜੇ 'ਤੇ ਪੈ ਗਿਆ ਅਤੇ ਹੁਣ ਉਸ ਦੀ ਲੱਤ ਵੀ ਗਲਣਾ ਸ਼ੁਰੂ ਹੋ ਗਈ ਹੈ।
ਪੀੜਤ ਵਿਅਕਤੀ ਨੇ ਦੱਸਿਆ ਕਿ ਡਾਕਟਰ ਉਸ ਨੂੰ ਕੈਂਸਰ ਦੀ ਬਿਮਾਰੀ ਦੱਸ ਰਹੇ ਹਨ ਅਤੇ ਇਸ ਦਾ ਜਲਦੀ ਹੀ ਇਲਾਜ ਕਰਵਾਉਣ ਲਈ ਕਹਿ ਰਹੇ ਹਨ ਪਰ ਇਲਾਜ ਨਾ ਹੋਣ ਦੁੱਖੋਂ ਉਸ ਦਾ ਸਾਰਾ ਸਰੀਰ ਖ਼ਰਾਬ ਹੁੰਦਾ ਜਾ ਰਿਹਾ ਹੈ, ਪਰ ਉਸ ਤੋਂ ਇਲਾਜ ਨਹੀਂ ਕਰਵਾਇਆ ਜਾ ਰਿਹਾ।
ਪੀੜਤ ਵਿਅਕਤੀ ਨੇ ਦੱਸਿਆ ਕਿ ਉਸ ਦੇ ਮੰਜੇ 'ਤੇ ਪੈਣ ਕਾਰਨ ਉਸ ਦੇ ਘਰ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਹੋ ਚੁੱਕੇ ਹਨ ਕਿ ਉਸ ਦਾ ਸਾਰਾ ਪਰਿਵਾਰ ਦੋ ਵਕਤ ਦੀ ਰੋਟੀ ਵੀ ਖਾ ਪਾਉਂਦਾ ਪਰ ਉਹ ਇਸ ਭਿਆਨਕ ਬੀਮਾਰੀ ਕਾਰਨ ਨਾ ਤਾਂ ਮੰਜੇ ਤੋਂ ਉੱਠ ਸਕਦਾ ਹੈ ਤੇ ਨਾ ਹੀ ਕੋਈ ਕੰਮਕਾਰ ਕਰ ਸਕਦਾ ਹੈ।
ਇਹ ਵੀ ਪੜ੍ਹੋ:ਵਿਧਾਇਕ ਜੈ ਕ੍ਰਿਸ਼ਨ ਰੋੜੀ ਨੇ ਦਾਣਾ ਮੰਡੀ ਦਾ ਕੀਤਾ ਦੌਰਾ