ETV Bharat / state

Drone recovered with heroin: ਤਰਨ ਤਾਰਨ 'ਚ 500 ਗ੍ਰਾਮ ਹੈਰੋਇਨ ਸਮੇਤ ਪਾਕਿਸਤਾਨੀ ਡਰੋਨ ਬਰਾਮਦ, ਬੀਐੱਸਐੱਫ ਅਤੇ ਜ਼ਿਲ੍ਹਾ ਪੁਲਿਸ ਨੇ ਕੀਤਾ ਬਰਾਮਦਗੀ - The first line of defense

ਤਰਨ ਤਾਰਨ ਦੇ ਪਿੰਡ ਰਾਜੋਕੇ ਦੇ ਖੇਤਾਂ ਵਿੱਚ ਪੰਜਾਬ ਬੀਐੱਸਐੱਫ ਫਰੰਟੀਅਰ (BSF Punjab Frontier) ਅਤੇ ਜ਼ਿਲ੍ਹਾ ਪੁਲਿਸ ਨੇ ਸਰਚ ਆਪ੍ਰੇਸ਼ਨ ਦੌਰਾਨ ਇੱਕ ਪਾਕਿਸਤਾਨੀ ਡਰੋਨ ਨੂੰ 500 ਗ੍ਰਾਮ ਹੈਰੋਇਨ ਸਮੇਤ ਬਰਾਮਦ ਕੀਤਾ ਹੈ।

Pakistani drone recovered with 500 grams of heroin in Tarn Taran
Drone recovered with heroin: ਤਰਨ ਤਾਰਨ 'ਚ 500 ਗ੍ਰਾਮ ਹੈਰੋਇਨ ਸਮੇਤ ਪਾਕਿਸਤਾਨੀ ਡਰੋਨ ਬਰਾਮਦ,ਬੀਐੱਸਐੱਫ ਅਤੇ ਜ਼ਿਲ੍ਹਾ ਪੁਲਿਸ ਨੇ ਕੀਤਾ ਬਰਾਮਦਗੀ
author img

By ETV Bharat Punjabi Team

Published : Nov 22, 2023, 8:03 PM IST

ਬੀਐੱਸਐੱਫ ਅਤੇ ਜ਼ਿਲ੍ਹਾ ਪੁਲਿਸ ਨੇ ਕੀਤਾ ਬਰਾਮਦਗੀ

ਤਰਨ ਤਾਰਨ: ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਰਾਜੋਕੇ ਵਿਖੇ ਬੀਐੱਸਐੱਫ 103 ਬਟਾਲੀਅਨ ਅਤੇ ਪੰਜਾਬ ਪੁਲਿਸ ਨੂੰ ਡਰੋਨ ਸਮੇਤ 500 ਗ੍ਰਾਮ ਹੈਰੋਇਨ ( recovered 500 grams of heroin ) ਬਰਾਮਦ ਹੋਈ ਹੈ। ਇਸ ਸਬੰਧੀ ਡੀਐੱਸਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਬੀਐੱਸਐੱਫ 103 ਬਟਾਲੀਅਨ ਦੇ ਨਾਲ ਪੰਜਾਬ ਪੁਲਿਸ ਵੱਲੋਂ ਚਲਾਏ ਜਾ ਰਹੇ ਸਾਂਝੇ ਸਰਚ ਅਭਿਆਨ ਦੌਰਾਨ ਪਿੰਡ ਰਾਜੋਕੇ, ਥਾਣਾ ਖਾਲੜਾ ਦੇ ਖੇਤਾਂ ਵਿੱਚੋਂ ਪਾਕਿਸਤਾਨ ਵੱਲੋਂ ਭੇਜਿਆ ਚੀਨ ਦਾ ਬਣਿਆ ਡੀਜੇ ਮੈਟਰਿਕ ਡਰੋਨ (DJ Metric drone made in China) 500 ਗ੍ਰਾਮ ਹੈਰੋਇਨ ਸਮੇਤ ਬਰਾਮਦ ਹੋਇਆ ਹੈ।

ਦੇਸ਼ ਵਿਰੋਧੀ ਅਨਸਰਾਂ ਦੇ ਮਨਸੂਬੇ ਨਕਾਮ: ਡੀਐੱਸਪੀ ਪ੍ਰੀਤ ਇੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨੀ ਸਮਗਲਰਾਂ ਦੀਆਂ ਕੋਸ਼ਿਸ਼ਾਂ ਨੂੰ ਪੰਜਾਬ ਪੁਲਿਸ ਅਤੇ ਬੀਐੱਸਐੱਫ ਲਗਾਤਾਰ ਨਾਕਾਮ ਕਰਦੀ ਆ ਰਹੀ ਹੈ। ਉਸੇ ਲੜੀ ਤਹਿਤ ਅੱਜ ਬੀਐੱਸਐੱਫ ਅਤੇ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਹੁਣ ਤੱਕ ਭਿੱਖੀਵਿੰਡ ਸਬ ਡਵੀਜ਼ਨ ਨੂੰ 55 ਕਿੱਲੋ ਦੇ ਕਰੀਬ ਹੈਰੋਇਨ ਅਤੇ 24/25 ਦੇ ਕਰੀਬ ਡਰੋਨ ਬਰਾਮਦ ਕਰਨ ਵਿੱਚ ਸਫ਼ਲਤਾ ਮਿਲੀ ਹੈ। ਉਨ੍ਹਾਂ ਕਿਹਾ ਕਿ ਪਹਿਲੀ ਸੁਰੱਖਿਆ ਲਾਈਨ (The first line of defense) ਉੱਤੇ ਬੀਐੱਸਐੱਫ ਦੇ ਘੇਰੇ ਦੀ ਚੌਕਸੀ ਬਰਕਰਾਰ ਹੈ ਤਾਂ ਦੂਜੀ ਸੁਰੱਖਿਆ ਲਾਈਨ ਵਿੱਚ ਪੰਜਾਬ ਪੁਲਿਸ ਥਾਂ-ਥਾਂ ਨਾਕੇ ਲਗਾ ਕੇ ਦੇਸ਼ ਵਿਰੋਧੀ ਅਨਸਰਾਂ ਦੇ ਮਨਸੂਬੇ ਨਕਾਮ ਕਰ ਰਹੀ ਹੈ।

ਅੰਮ੍ਰਿਤਸਰ ਵਿੱਚ ਵੀ 5 ਕਿੱਲੋਗ੍ਰਾਮ ਹੈਰੋਇਨ ਬਰਾਮਦ: ਸਰਹੱਦੀ ਜ਼ਿਲ੍ਹਿਆਂ ਵਿੱਚ ਹੈਰੋਇਨ ਤਸਕਰੀ ਦੀ ਨਾਪਾਕ ਹਰਕਤ ਨੂੰ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੀ ਪੁਲਿਸ ਅਤੇ ਬੀਐੱਸਐੱਫ ਨੇ ਵੀ ਮਿਲ ਕੇ ਨਾਕਾਮ ਕੀਤਾ ਹੈ। ਥਾਣਾ ਘਰਿੰਡਾ ਦੀ ਸਰਚ ਪਾਰਟੀ ਅਤੇ ਬੀ.ਐਸ.ਐਫ ਦੀ ਸਰਚ ਪਾਰਟੀ ਨੇ ਮਿਲ ਕੇ ਜਦੋਂ ਆਪਰੇਸ਼ਨ ਚਲਾਇਆ ਤਾਂ ਇਸ ਦੌਰਾਨ ਸਰਚ ਪਾਰਟੀ ਨੂੰ ਉਕਤ ਜਗ੍ਹਾ ਤੋਂ ਇੱਕ ਕਾਲੇ ਰੰਗ ਦਾ ਬੈਗ ਬ੍ਰਾਮਦ ਹੋਇਆ ਜਿਸ ਨੂੰ ਰੱਸੀਆਂ ਨਾਲ ਬੰਨਿਆ ਗਿਆ ਸੀ। ਇਸ ਕਾਲੇ ਬੈਗ ਨੂੰ ਜਦੋਂ ਸੁਰੱਖਿਆ ਪਹਿਲੂਆਂ ਦਾ ਧਿਆਨ ਰੱਖ ਕੇ ਖੋਲ੍ਹ ਕੇ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ ਪੰਜ ਪੈਕਟ ਬਰਾਮਦ ਹੋਏ ਜਿਨ੍ਹਾਂ ਵਿੱਚ ਹੈਰੋਇਨ ਭਰੀ ਹੋਈ ਸੀ। ਉਕਤ ਹੈਰੋਇਨ ਨਾਲ ਭਰੇ ਪੈਕਟਾਂ (Packets full of heroin) ਦਾ ਜਦ ਵਜ਼ਨ ਕੀਤਾ ਗਿਆ ਤਾਂ ਹਰੇਕ ਪੈਕਟ ਵਿੱਚੋ ਇੱਕ-ਇੱਕ ਕਿੱਲੋਗ੍ਰਾਮ ਹੈਰੋਇਨ ਨਿਕਲੀ ਜਿਸ ਦਾ ਕੁੱਲ੍ਹ ਪੰਜ ਕਿੱਲੋਗ੍ਰਾਮ ਵਜ਼ਨ ਹੋਇਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.