ETV Bharat / state

ਕਿਸਾਨਾਂ ਦੇ ਵਿਰੋਧ ਨੇ ਨਵਜੋਤ ਸਿੰਘ ਸਿੱਧੂ ਦਾ ਬਦਲਿਆ ਰਾਹ - ਪੰਜਾਬ ਪ੍ਰਧਾਨ

ਨਵਜੋਤ ਸਿੰਘ ਸਿੱਧੂ ਵੱਲੋਂ ਭਿੱਖੀਵਿੰਡ ਵਿਖੇ ਪਹੁੰਚਣ ਤੇ ਕਿਸਾਨਾਂ ਵੱਲੋ ਵਿਰੋਧ ਕੀਤਾ ਜਾਣਾ ਸੀ, ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਸਿੱਧੂ ਨੇ ਆਪਣਾ ਰਸਤਾ ਬਦਲ ਲਿਆ ਗਿਆ।

ਕਿਸਾਨਾਂ ਦੇ ਵਿਰੋਧ ਨੇ ਨਵਜੋਤ ਸਿੰਘ ਸਿੱਧੂ ਦਾ ਬਦਲਿਆ ਰਾਹ

author img

By

Published : Jul 22, 2021, 7:48 PM IST

ਤਰਨਤਾਰਨ: ਪੰਜਾਬ ਪ੍ਰਧਾਨ ਬਣਨ 'ਤੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਵੱਖ ਵੱਖ ਸਹਿਰਾਂ ਵਿੱਚ ਆਪਣੇ ਕਾਂਗਰਸੀ ਆਗੂਆਂ ਦਾ ਧੰਨਵਾਦ ਕਰ ਪਹੁੰਚੇ,ਪਰ ਪੰਜਾਬ ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜ਼ੋਨ ਭਿੱਖੀਵਿੰਡ, ਅਤੇ ਪੱਟੀ ਜ਼ੋਨ 'ਤੇ ਧੰਨ ਧੰਨ ਬਾਬਾ ਭਾਈ ਝਾੜੂ ਸਾਹਿਬ ਜੀ ਜ਼ੋਨ ਵਲਟੋਹਾ ਵੱਲੋਂ ਰਲਕੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਨਵ ਨਿਯੁਕਤ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਖੇਮਕਰਨ ਹਲਕੇ ਫੇਰੀ ਦਾ ਪ੍ਰੋਗਰਾਮ ਸੀ।

ਕਿਸਾਨਾਂ ਦੇ ਵਿਰੋਧ ਨੇ ਨਵਜੋਤ ਸਿੰਘ ਸਿੱਧੂ ਦਾ ਬਦਲਿਆ ਰਾਹ

ਜੋ ਸੁਰਸਿੰਘ ਤੋਂ ਸ਼ੁਰੂ ਹੋ ਕੇ ਕਾਫਲੇ ਦੇ ਰੂਪ ਵਿੱਚ ਅਮਰਕੋਟ ਵਿਖੇ ਜਾਣਾ ਸੀ। ਇਸ ਫੇਰੀ ਵਿੱਚ ਨਵਜੋਤ ਸਿੰਘ ਸਿੱਧੂ ਵੱਲੋਂ ਭਿੱਖੀਵਿੰਡ ਵਿਖੇ ਪਹੁੰਚਣ ਤੇ ਕਿਸਾਨਾਂ ਵੱਲੋ ਵਿਰੋਧ ਕੀਤਾ ਜਾਣਾ ਸੀ, ਜਿਸਦੇ ਸਬੰਧ ਵਿੱਚ ਸੈਂਕੜੇ ਕਿਸਾਨ ਭਿੱਖੀਵਿੰਡ ਦੇ ਮੇਨ ਚੌਕ ਵਿਖੇ ਸਵੇਰ ਦੇ 9 ਵਜੇ ਤੋਂ ਇਕੱਤਰ ਹੋਣੇ ਸੁਰੂ ਹੋ ਗਏ, ਕਿਸਾਨਾਂ ਦੇ ਰੋਹ ਨੂੰ ਦੇਖਦਿਆ ਪ੍ਰਦੇਸ ਕਾਂਗਰਸ ਪ੍ਰਧਾਨ ਨੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣ ਅਤੇ ਰੋਹ ਤੋਂ ਡਰਦਿਆ ਆਪਣਾ ਰਸਤਾ ਬਦਲ ਲਿਆ ਗਿਆ।

ਨਵਜੋਤ ਸਿੰਘ ਸਿੱਧੂ ਕਿਸਾਨਾਂ ਤੋਂ ਡਰ ਕੇ ਪੱਟੀ ਏਰੀਆ ਵੱਲ ਦੀ ਹੋ ਕੇ ਐਮ.ਐਲ.ਏ ਸੁਖਪਾਲ ਸਿੰਘ ਭੁੱਲਰ ਵੱਲੋਂ ਰੱਖੇ ਗਏ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਕਿਸਾਨ 3 ਵਜੇ ਤੋਂ ਬਾਅਦ ਜਦੋਂ ਪਤਾ ਲੱਗਾ ਸੂਬਾ ਪ੍ਰਧਾਨ ਆਪਣਾ ਰਸਤਾ ਬਦਲ ਗਏ ਹਨ, ਫਿਰ ਕਿਸਾਨ ਆਪਣੇ ਘਰਾਂ ਲਈ ਰਵਾਨਾ ਹੋਏ।

ਇਸ ਮੌਕੇ ਬੋਲਦਿਆ, ਗੁਰਸਾਹਿਬ ਸਿੰਘ ਪਹੂਵਿੰਡ 'ਤੇ ਸੁਖਦੇਵ ਸਿੰਘ ਦੁੱਬਲੀ ਨੇ ਕਿਹਾ, ਕਿ ਜੇਕਰ ਸਰਕਾਰ ਨੂੰ ਆਪਣੇ ਕੀਤੇ ਕੰਮਾਂ ਉੱਪਰ ਯਕੀਨ ਹੁੰਦਾ ਤਾਂ ਸਰਕਾਰ ਦੇ ਨੁਮਾਇੰਦਿਆ ਨੂੰ ਕਿਸਾਨਾ ਦੇ ਵਿਰੋਧ ਤੋਂ ਡਰਦਿਆ ਆਪਣੇ ਰਾਹ ਨਾ ਬਦਲਣੇ ਪੈਦੇਂ। ਉਹਨਾਂ ਮੰਗ ਕੀਤੀ, ਕਿ ਜਿਹੜੇ ਵੀ ਵਾਅਦੇ ਵਫਾ ਹੋਏ ਆ ਉਹਨਾਂ ਬਾਰੇ ਅਸੀ ਗੱਲ ਨਹੀ ਕਰਦੇ, ਪਰ ਹੁਣ ਇਹ ਮੌਕਾ ਚੋਣ ਪ੍ਰਚਾਰ ਤੇ ਸਿਆਸੀ ਸਰਗਰਮੀਆਂ ਦਾ ਨਹੀ ਹੈ, ਸਿੱਧੂ 'ਤੇ ਕਾਂਗਰਸ ਪਾਰਟੀ ਨੂੰ ਚਾਹੀਦਾ ਹੈ, ਕਿ ਉਹ ਸਿਆਸੀ ਸਰਗਰਮੀਆਂ ਨੂੰ ਛੱਡ ਕੇ ਅੱਠ ਮਹੀਨੇ ਤੋ ਦਿੱਲੀ ਵਿਖੇ ਬੈਠੇ ਕਿਸਾਨਾਂ ਦਾ ਸਾਥ ਦੇਣ ਤੇ ਕੇਂਦਰ ਦੀ ਮੋਦੀ ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਹੈ, ਤਾਂ ਜੋ ਕਿਸਾਨਾਂ ਵੱਲੋਂ ਜਾਰੀ ਸੰਘਰਸ ਨੂੰ ਜਲਦੀ ਸਫਲਤਾ ਮਿਲੇ ਸਕੇ 'ਤੇ ਕਾਲੇ ਕਾਨੂੰਨਾਂ ਨੂੰ ਜਲਦੀ ਤੋਂ ਜਲਦੀ ਰੱਦ ਕਰਵਾਇਆ ਜਾਂ ਸਕੇ।

ਇੱਥੇ ਇਹ ਵੀ ਜਿਕਰਯੋਗ ਹੈ, ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਵੱਲੋਂ ਪਿਛਲੇ ਹਫ਼ਤੇ ਵੀ ਮਾਝੇ ਅੰਦਰ ਐਮ.ਐਲ.ਏ ਸੁਖਪਾਲ ਸਿੰਘ ਭੁੱਲਰ ਤੇ ਜਸਬੀਰ ਸਿੰਘ ਡਿੰਪਾ ਨੂੰ ਰੋਕ ਕੇ ਵਿਰੋਧ ਕੀਤਾ ਗਿਆ ਸੀ, ਤੇ ਸਿਆਸੀ ਗਤੀਵਿਧੀਆ ਬੰਦ ਕਰਨ ਦੀ ਅਪੀਲ ਵੀ ਕੀਤੀ ਗਈ ਸੀ। ਕਿਸਾਨ ਆਗੂਆਂ ਨੇ ਕਿਹਾ, ਕਿ ਅਸੀ ਨਹੀ ਚਾਹੁੰਦੇ ਕਿ ਜੋ ਹਾਲ ਭਾਜਪਾ ਆਗੂਆਂ ਦਾ ਪੰਜਾਬ ਦੇ ਨਾਲ ਨਾਲ ਦੇਸ਼ ਦੇ ਦੂਸਰੇ ਸੂਬਿਆਂ ਵਿੱਚ ਹੋ ਰਿਹਾ, ਉਹ ਦੂਸਰੀਆ ਸਿਆਸੀ ਧਿਰਾਂ ਦਾ ਨਾਂ ਹੋਵੇ, ਸੋ ਜਿਨ੍ਹਾਂ ਟਾਈਮ ਕਾਲੇ ਕਾਨੂੰਨ ਰੱਦ ਨਹੀ ਹੁੰਦੇ, ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਹੈ, ਕਿ ਉਹ ਆਪਣੀਆਂ ਸਿਆਸੀ ਗਤੀਵਿਧੀਆਂ ਬੰਦ ਰੱਖਣ।

ਇਹ ਵੀ ਪੜ੍ਹੋ:- FARMERS PROTEST LIVE UPDATES:ਜੰਤਰ ਮੰਤਰ ਤੋਂ ਲੈ ਕੇ ਸੰਸਦ ਤੱਕ ਪ੍ਰਦਰਸ਼ਨ

ETV Bharat Logo

Copyright © 2024 Ushodaya Enterprises Pvt. Ltd., All Rights Reserved.