ETV Bharat / state

ਪੱਟੀ ਸ਼ਹਿਰ 'ਚ ਉੱਦਮੀ ਧੀ ਨੇ ਖੋਲ੍ਹਿਆ 'ਮੋਦੀ ਖਾਨਾ' - ਤਰਨ ਤਾਰਨ ਜ਼ਿਲ੍ਹੇ

ਤਰਨ ਤਾਰਨ ਜ਼ਿਲ੍ਹੇ ਦੇ ਪੱਟੀ ਸ਼ਹਿਰ ਵਿੱਚ ਵੀ ਰਮਿੰਦਰਜੀਤ ਕੌਰ ਵੱਲੋਂ ਮੋਦੀ ਖਾਨਾ ਖੋਲ੍ਹਿਆ ਗਿਆ ਹੈ। ਜਿੱਥੇ ਲੋਕਾਂ ਨੂੰ ਵਾਜਬ ਰੇਟ 'ਤੇ ਲੋਕਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।

opens Modi khana medical store in Patti city
ਪੱਟੀ ਸ਼ਹਿਰ 'ਚ ਉੱਦਮੀ ਧੀ ਨੇ ਖੋਲ੍ਹਿਆ 'ਮੋਦੀ ਖਾਨਾ'
author img

By

Published : Jul 11, 2020, 6:49 PM IST

Updated : Jul 11, 2020, 7:42 PM IST

ਤਰਨ ਤਾਰਨ : ਬਜ਼ਾਰ ਵਿੱਚ ਮਹਿੰਗੀਆਂ ਦਵਾਈਆਂ ਦਾ ਰੋਣਾ ਹਰ ਕੋਈ ਰੋਂਦਾ ਵੇਖਿਆ ਜਾ ਸਕਦਾ ਹੈ। ਇਸੇ ਦੌਰਾਨ ਪੰਜਾਬ ਵਿੱਚ ਦਵਾਈਆਂ ਦੀ ਵਿਕਰੀ ਨੂੰ ਲੈ ਕੇ ਇੱਕ ਨਵੀਂ ਲਹਿਰ ਮੋਦੀ ਖਾਨੇ ਦੇ ਰੂਪ 'ਚ ਵੇਖਣ ਨੂੰ ਮਿਲੀ ਹੈ। ਲੁਧਿਆਣਾ ਤੋਂ ਸ਼ੁਰੂ ਹੋਈ ਇਹ ਮੁਹਿੰਮ ਤਰਨ ਤਾਰਨ ਜ਼ਿਲ੍ਹੇ ਦੇ ਸ਼ਹਿਰ ਪੱਟੀ ਵਿੱਚ ਵੀ ਇੱਕ ਰਮਿੰਦਰਜੀਤ ਕੌਰ ਨੇ ਮੋਦੀ ਖਾਨਾ ਖੋਲ੍ਹ ਕੇ ਵਾਜਬ ਰੇਟ 'ਤੇ ਲੋਕਾਂ ਨੂੰ ਦਵਾਈਆਂ ਦੇਣ ਦੀ ਕੋਸ਼ਿਸ਼ ਕੀਤੀ ਹੈ।

ਪੱਟੀ ਸ਼ਹਿਰ 'ਚ ਉੱਦਮੀ ਧੀ ਨੇ ਖੋਲ੍ਹਿਆ 'ਮੋਦੀ ਖਾਨਾ'

ਮੋਦੀ ਖਾਨਾ ਸ਼ੁਰੂ ਕਰਨ ਵਾਲੀ ਰਮਿੰਦਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੱਟੀ ਵਾਸੀਆਂ ਨੂੰ ਵਾਜਬ ਰੇਟਾਂ 'ਤੇ ਦਵਾਈਆਂ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਇਸ ਵਿੱਚ ਉਨ੍ਹਾਂ ਨੂੰ ਆਮ ਲੋਕਾਂ ਦਾ ਵੀ ਬਹੁਤ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਐਲੋਪੈਥੀ ਦੀਆਂ ਦਵਾਈਆਂ ਨੂੰ ਇਸ ਮੈਡੀਕਲ ਸਟੋਰ 'ਤੇ ਲੋਕਾਂ ਨੂੰ ਦੇ ਰਹੇ ਹਨ।

ਰਮਿੰਦਰਜੀਤ ਕੌਰ ਦੇ ਪਿਤਾ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸੁਖਵਿੰਦਰ ਸਿੰਘ ਸਿੱਧੂ ਨੇ ਕਿਹਾ ਉਨ੍ਹਾਂ ਦੀ ਬੇਟੀ ਦੇ ਇਸ ੳੇੁਪਰਾਲੇ ਵਿੱਚ ਸਾਰਾ ਪਰਿਵਾਰ ਉਸ ਦੇ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮੰਗ ਅਨੁਸਾਰ ਉਹ ਇਹ ਦਵਾਈਆਂ ਲੋਕਾਂ ਨੂੰ ਮੁਹੱਈਆਂ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਸ ਮੌਕੇ ਮੋਦੀ ਖਾਨੇ ਵਿੱਚ ਦਵਾਈਆਂ ਲੈਣ ਲਈ ਆਏ ਗਾਹਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਮੋਦੀ ਖਾਨੇ ਤੋਂ ਵਾਜਬ ਰੇਟ 'ਤੇ ਦਵਾਈਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਦੀ ਜੇਬ 'ਤੇ ਡਾਕਾ ਨਹੀਂ ਵੱਜ ਰਿਹਾ।

Last Updated : Jul 11, 2020, 7:42 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.