ਤਰਨਤਾਰਨ: ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਭੱਗੂਪੁਰ ਵਿਖੇ ਦਿਲ ਪਸੀਜ ਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕੜਾਕੇ ਦੀ ਠੰਢ ਵਿੱਚ ਇਕ ਮਾਂ ਆਪਣੀਆਂ 4 ਧੀਆਂ ਨੂੰ ਨਾਲ ਲੈ ਕੇ ਦੋ ਵਕਤ ਦੀ ਰੋਟੀ ਖਾਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ। ਮਜ਼ਬੂਰੀ ਇੰਨੀ ਹੈ ਕਿ ਉਹ ਆਪਣੀਆਂ ਧੀਆਂ ਨੂੰ ਸਕੂਲ ਭੇਜਣ ਦੀ ਬਜਾਏ, ਆਪਣੇ ਨਾਲ ਕੰਮ ਕਰਵਾ ਰਹੀ ਹੈ, ਤਾਂ ਜੋ 2 ਵਕਤ ਦੀ ਰੋਟੀ ਮਿਲ ਸਕੇ। ਉਸ ਦਾ ਵੀ ਸੁਪਨਾ ਹੈ ਕਿ ਉਸ ਦੀਆਂ ਧੀਆਂ ਪੜ੍ਹਨ ਲਿੱਖਣ ਅਤੇ ਚੰਗਾ ਭੱਵਿਖ ਬਣੇ, ਪਰ ਅੱਤ ਦੀ ਗ਼ਰੀਬੀ ਸੁਪਨੇ ਪੂਰੇ ਕਰਨ ਦੇ ਰਾਹ 'ਚ ਰੋੜਾ ਬਣ ਰਹੀ ਹੈ।
ਪਤੀ ਨਸ਼ੇ ਦਾ ਆਦੀ, ਸਹੁਰੇ ਪਰਿਵਾਰ ਨੇ ਕੱਢਿਆ ਬਾਹਰ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਔਰਤ ਕੁਲਵਿੰਦਰ ਕੌਰ ਨੇ ਦੱਸਿਆ ਕਿ ਪਹਿਲਾਂ ਤਾਂ ਉਸ ਦਾ ਪਤੀ ਨੂੰ ਨਸ਼ੇ ਦੇ ਲੋਰ ਵਿਚ ਘਰੋਂ ਚਲਾ ਗਿਆ ਅਤੇ ਕਈ ਸਾਲ ਬੀਤ ਚੁੱਕੇ ਹਨ, ਪਰ ਅਜੇ ਤੱਕ ਘਰ ਵਾਪਸ ਨਹੀਂ ਆਇਆ। ਇਸ ਤੋਂ ਬਾਅਦ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਤੰਗ ਪਰੇਸ਼ਾਨ ਕਰਨ ਲੱਗ ਪਿਆ ਹੈ ਅਤੇ ਉਸ ਨੂੰ ਘਰੋਂ ਕੱਢ ਦਿੱਤਾ। ਇਸ ਤੋਂ ਬਾਅਦ ਉਹ ਕਰਾਏ 'ਤੇ ਕਮਰਾ ਲੈਕੇ ਪਿੰਡ ਵਿਚ ਹੀ ਰਹਿਣ ਲੱਗ ਪਈ ਹੈ। ਪੀੜਤ ਔਰਤ ਨੇ ਦੱਸਿਆ ਕਿ ਉਸ ਦੀਆਂ ਚਾਰ ਧੀਆਂ ਹਨ ਅਤੇ ਉਸ ਨੂੰ ਰਾਤ ਦਿਨ ਇਕੋ ਹੀ ਚਿੰਤਾ ਸਤਾ ਰਹੀ ਹੈ ਕਿ ਉਹ ਆਪਣੀਆਂ ਧੀਆਂ ਨੂੰ ਕਿਵੇਂ ਪੜ੍ਹਾ-ਲਿਖਾ ਸਕੇਗੀ।
ਸਥਾਨਕ ਵਾਸੀਆਂ ਨੇ ਵੀ ਕੀਤੀ ਮਦਦ ਦੀ ਅਪੀਲ: ਪੀੜਤ ਔਰਤ ਨੇ ਕਿਹਾ ਕਿ ਹੁਣ ਜਿੰਨਾਂ ਦਾ ਘਰ ਉਨ੍ਹਾਂ ਕੋਲ ਕਿਰਾਏ 'ਤੇ ਹੈ, ਉਹ ਵੀ ਘਰ ਖਾਲੀ ਕਰਨ ਨੂੰ ਕਹਿ ਰਹੇ ਹਨ। ਇਸ ਕਰਕੇ ਇਸ ਕੜਾਕੇ ਦੀ ਠੰਢ ਵਿਚ ਉਸ ਨੂੰ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ। ਪੀੜਤ ਔਰਤ, ਉਸ ਦੀਆਂ ਧੀਆਂ ਅਤੇ ਪਿੰਡ ਵਾਸੀਆਂ ਨੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਕੋਈ ਨਾ ਕੋਈ ਸਹਾਇਤਾ ਜ਼ਰੂਰ ਕੀਤੀ ਜਾਵੇ। ਜਿਸ ਨਾਲ ਉਹ ਆਪਣੇ ਘਰ ਦਾ ਗੁਜ਼ਾਰਾ ਚਲਾ ਸਕਣ, ਜੇ ਕੋਈ ਦਾਨੀਂ ਸੱਜਣ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ, ਤਾਂ ਇਨ੍ਹਾਂ ਦਾ ਮੋਬਾਇਲ ਨੰਬਰ ਹੈ 77107 84526 ਉੱਤੇ ਸੰਪਰਕ ਕਰਕੇ ਮਦਦ ਕਰ ਸਕਦਾ ਹੈ।
ਇਹ ਵੀ ਪੜ੍ਹੋ: ਜਾਣੋ, 18 ਸਾਲ ਦੀ ਉਮਰ ਵਿੱਚ ਕਤਲ ਕਰ ਵਾਲੇ ਅੱਤਵਾਦੀ ਹਰਵਿੰਦਰ ਰਿੰਦਾ ਦੀ ਪੂਰੀ ਕਹਾਣੀ