ETV Bharat / state

ਆਜ਼ਾਦੀ ਘੁਲਾਟੀਏ ਦੇ ਉਤਰਾਅਧਿਕਾਰੀ ਸੰਸਥਾ ਦੀ ਮਹੀਨਾਵਾਰ ਹੋਈ ਮੀਟਿੰਗ

ਤਰਨਤਾਰਨ ਵਿਚ ਆਜ਼ਾਦੀ ਘੁਲਾਟੀਏ ਉਤਰਾਧਿਕਾਰੀ ਸੰਸਥਾ (Freedom Fighters Succession Organization) ਨੇ ਮਹੀਨਾਵਾਰ ਮੀਟਿੰਗ ਕੀਤੀ ਅਤੇ ਮੀਟਿੰਗ (Meeting)ਵਿਚ ਵੱਡੀ ਗਿਣਤੀ ਵਿਚ ਮੈਂਬਰਾਂ ਨੇ ਭਾਗ ਲਿਆ।

ਆਜ਼ਾਦੀ ਘੁਲਾਟੀਏ ਦੇ ਉਤਰਾਧਿਕਾਰੀ ਸੰਸਥਾ ਦੀ ਮਹੀਨਾਵਾਰ ਹੋਈ ਮੀਟਿੰਗ

author img

By

Published : Jul 11, 2021, 6:19 PM IST

ਤਰਨਤਾਰਨ: ਆਜ਼ਾਦੀ ਘੁਲਾਟੀਏ ਉਤਰਾਧਿਕਾਰੀ ਸੰਸਥਾ (Freedom Fighters Succession Organization) ਨੇ ਤਰਨਤਾਰਨ ਵਿਚ ਮਹੀਨਾਵਾਰ ਮੀਟਿੰਗ (Meeting) ਜੋਨ ਇੰਚਾਰਜ ਰਾਮ ਸਿੰਘ ਮਿੱਡਾ ਅਤੇ ਪ੍ਰਧਾਨ ਸਕੱਤਰ ਸਿੰਘ ਪਹੂਵਿੰਡ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਵੱਡੀ ਗਿਣਤੀ ਵਿੱਚ ਆਜ਼ਾਦੀ ਘੁਲਾਟੀਏ ਪਰਿਵਾਰਕ ਮੈਂਬਰ ਸ਼ਾਮਲ ਹੋਏ। ਇਸ ਮੀਟਿੰਗ ਵਿੱਚ ਪਿਛਲੇ ਦਿਨੀਂ ਉੱਘੇ ਸੁਤੰਤਰਤਾ ਸੈਨਾਨੀ ਬਾਪੂ ਸੁਲੱਖਣ ਸਿੰਘ ਪਿੰਡ ਨਾਰਲਾ ਦੇ ਅਕਾਲ ਚਲਾਣੇ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ ਅਤੇ ਸੋਗ ਮਤਾ ਪਾਸ ਕੀਤਾ ਗਿਆ।

ਇਸ ਮੀਟਿੰਗ ਵਿੱਚ ਫਰੀਡਮ ਫਾਈਟਰ ਪਰਿਵਾਰਕ ਮੈਂਬਰਾਂ ਨੂੰ ਪਾਵਰਕਾਮ ਵੱਲੋਂ 300 ਯੂਨਿਟ ਬਿਜਲੀ ਮੁਆਫ਼ੀ ਸੰਬੰਧੀ ਨੋਟੀਫਿਕੇਸ਼ਨ ਜਾਰੀ ਨਾ ਕਰਨ ਤੇ ਵੀ ਚਿੰਤਾ ਪ੍ਰਗਟ ਕੀਤੀ ਗਈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਜੇਕਰ ਜਲਦ ਨੋਟੀਫਿਕੇਸ਼ਨ ਲਾਗੂ ਨਾ ਕੀਤਾ ਗਿਆ ਤਾਂ 12 ਜੁਲਾਈ ਨੂੰ ਪਾਵਰਕਾਮ ਦੇ ਪਟਿਆਲਾ ਦਫ਼ਤਰ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਜਾਵੇਗਾ।

ਇਸ ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਆਜ਼ਾਦੀ ਘੁਲਾਟੀਏ ਪਰਿਵਾਰਕ ਮੈਂਬਰਾਂ ਵੱਲੋਂ ਸਰਟੀਫਿਕੇਟ ਬਣਾਉਣ ਲਈ ਜਮਾਂ ਕਰਵਾਈਆਂ ਫਾਈਲਾਂ ਉਤੇ ਪ੍ਰਸ਼ਾਸਨ ਜਲਦ ਕਾਰਵਾਈ ਕਰਕੇ ਸਰਟੀਫਿਕੇਟ ਜਾਰੀ ਕੀਤੇ ਜਾਣ ਅਤੇ ਆਜ਼ਾਦੀ ਘੁਲਾਟੀਏ ਪਰਿਵਾਰਕ ਮੈਂਬਰ ਦੇ ਬੱਚਿਆਂ ਨੂੰ ਬਣਦੇ ਕੋਟੇ ਅਨੁਸਾਰ ਪਹਿਲ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਜਾਣ।ਮੀਟਿੰਗ ਵਿਚ ਵੱਡੀ ਗਿਣਤੀ ਮੈਂਬਰਾਂ ਨੇ ਭਾਗ ਲਿਆ।

ਇਹ ਵੀ ਪੜੋ:Jalandhar:ਕੋਰੋਨਾ ਟੈੱਸਟਿੰਗ ਦਾ ਲਗਾਇਆ ਕੈਂਪ

ETV Bharat Logo

Copyright © 2024 Ushodaya Enterprises Pvt. Ltd., All Rights Reserved.