ETV Bharat / state

ਜਵਾਹਰ ਨਵੋਦਿਆ ਵਿਦਿਆਲਿਆ ਗੋਇੰਦਵਾਲ ਸਾਹਿਬ ਵਿਖੇ ਵਿਅਕਤੀ ਵਲੋਂ ਖੁਦਕੁਸ਼ੀ

author img

By

Published : Apr 19, 2021, 9:32 PM IST

ਗੋਇੰਦਵਾਲ ਸਾਹਿਬ ਵਿੱਖੇ ਤਾਇਨਾਤ ਮੈਡਮ ਵਿਜੈਪਾਲ ਕੌਰ ਦੇ ਪਤੀ ਨੇ ਬੀਤੀ ਰਾਤ ਸਕੂਲ ਕੰਮਪਲੈਕਸ ਦੇ ਗਰਾਊਂਡ ਵਿੱਚ ਲਾਇਸੈਂਸੀ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।

ਮੈਡਮ ਵਿਜੈਪਾਲ ਦੇ ਮ੍ਰਿਤਕ ਪਤੀ ਦੀ ਤਸਵੀਰ
ਮੈਡਮ ਵਿਜੈਪਾਲ ਦੇ ਮ੍ਰਿਤਕ ਪਤੀ ਦੀ ਤਸਵੀਰ

ਤਰਨਤਾਰਨ: ਗੋਇੰਦਵਾਲ ਸਾਹਿਬ ਵਿੱਖੇ ਤਾਇਨਾਤ ਮੈਡਮ ਵਿਜੈਪਾਲ ਕੌਰ ਦੇ ਪਤੀ ਨੇ ਬੀਤੀ ਰਾਤ ਸਕੂਲ ਕੰਮਪਲੈਕਸ ਦੇ ਗਰਾਉਡ ਵਿੱਚ ਲਾਇਸੈਂਸੀ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਇੱਕ ਬੇਟੀ ਜੋ ਕੇ ਵਿਆਹੀ ਹੋਈ ਹੈ ਤੇ ਇੱਕ ਬੇਟਾ ਜੋ ਅਜੇ ਕੁਆਰਾ ਹੈ ਤੇ ਕਨੇਡਾ ਵਿੱਖੇ ਰਹਿ ਰਿਹਾ ਹੈ, ਪਰਿਵਾਰ ਦਾ ਜੱਦੀ ਪਿੰਡ ਧੁੱਪਸੜੀ ਜ਼ਿਲ੍ਹਾ ਗੁਰਦਾਸਪੁਰ ਹੈ।

ਪੁਲਿਸ ਨੂੰ ਦਿੱਤੇ ਬਿਆਨ ਵਿੱਚ ਮੈਡਮ ਵਿਜੇਪਾਲ ਕੋਰ ਨੇ ਕਿਹਾ ਕੇ ਮੇਰੇ ਪਤੀ ਜੰਡਿਆਲਾ ਗੁਰੂ ਵਿੱਖੇ ਹਰਰਾਜ ਐਗਰੋ ਫੂਡਜ ਵਿੱਚ ਬਤੋਰ ਜਨਰਲ ਮੈਨੇਜਰ ਕੰਮ ਕਰਦੇ ਸਨ ਜੋ ਕੇ ਪਿਛਲੇ ਤਕਰੀਬਨ ਦੋ ਮਹੀਨਿਆਂ ਤੋਂ ਤਨਾਓ ’ਚ ਰਹਿੰਦੇ ਸਨ। ਮੈਡਮ ਵਿਜੈਪਾਲ ਨੇ ਕਿਹਾ ਕੇ ਉਹ ਰਾਤ ਅਪਣਾ ਲਾਇਸੈਂਸੀ ਰਿਵਾਲਵਰ ਲੈ ਕੇ ਸਕੂਲ ਦੀ ਗਰਾਉਡ ’ਚ ਸੈਰ ਕਰਨ ਗਏ ਸਨ, ਉਹ ਉਸ ਸਮੇ ਰਾਤ ਦਾ ਖਾਣਾ ਤਿਆਰ ਕਰ ਰਹੇ ਸਨ। ਖਾਣਾ ਤਿਆਰ ਹੋਣ ਤੋਂ ਬਾਅਦ ਉਨ੍ਹਾਂ ਆਪਣੇ ਪਤੀ ਨੂੰ ਗਰਾਉਡ ’ਚੋਂ ਖਾਣਾ ਖਾਣ ਲਈ ਬਲਾਇਆ ਤਾਂ ਉਨ੍ਹਾਂ ਨੂੰ ਗੋਲੀ ਚੱਲਣ ਦੀ ਅਵਾਜ ਆਈ। ਉਨ੍ਹਾਂ ਜਲਦੀ ਨਾਲ ਜਾ ਕੇ ਵੇਖਿਆ ਤਾਂ ਉਨ੍ਹਾਂ ਦਾ ਪਤੀ ਜ਼ਮੀਨ ’ਤੇ ਡਿਗਾ ਪਿਆ ਸੀ ਤੇ ਉਸ ਦੇ ਸਿਰ ਵਿੱਚੋ ਖੂਨ ਵਗ ਰਿਹਾ ਸੀ ਤੇ ਰਿਵਾਲਵਰ ਵੀ ਨਜ਼ਦੀਕ ਜਮੀਨ ’ਤੇ ਪਿਆ ਸੀ।

ਜਿਸ ’ਤੇ ਉਨ੍ਹਾਂ ਘਬਰਾਈ ਹੋਈ ਨੇ ਅਪਣੇ ਸਕੂਲ ਦੇ ਸਟਾਫ਼ ਨੂੰ ਮੋਕੇ ਤੇ ਬੁਲਾਇਆ ਤੇ ਉਨ੍ਹਾਂ ਦੇ ਸਹੁਰੇ ’ਤੇ ਰਿਸ਼ੇਤੇਦਾਰਾਂ ਨੂੰ ਵੀ ਫੋਨ ਕੀਤੇ। ਉਨ੍ਹਾਂ ਦੇ ਵੇਖਦਿਆ ਵੇਖਦਿਆ ਹੀ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ। ਮੈਡਮ ਵਿਜੈਪਾਲ ਨੇ ਦੱਸਿਆ ਕਿ ਸਕੂਲ ਵੱਲੋ ਉਨ੍ਹਾਂ ਨੂੰ ਮਿਲੀ ਰਿਹਾਇਸ਼ ’ਚ ਦੋਵੇ ਮੀਆ ਬੀਵੀ ਰਹਿੰਦੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਤੀ ਨੇ ਤਨਾਓ ਦੇ ਚੱਲਦਿਆਂ ਖ਼ੁਦਕੁਸ਼ੀ ਕੀਤੀ ਹੈ, ਇਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ, ਇਸ ਲਈ ਮੈਂ ਕੋਈ ਕਾਰਵਾਈ ਨਹੀ ਕਰਵਾਉਣਾ ਚਾਹੁੰਦੀ। ਇਸ ਸਬੰਧੀ ਥਾਣਾ ਮੁੱਖੀ ਗੋਇੰਦਵਾਲ ਸਾਹਿਬ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾ ’ਤੇ ਧਾਰਾ 174 ਦੀ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਵਾਸਤੇ ਭੇਜ ਦਿੱਤੀ ਗਈ ਹੈ

ਇਹ ਵੀ ਪੜ੍ਹੋ: ਦਿੱਲੀ 'ਚ ਅੱਜ ਰਾਤ ਤੋਂ ਲੌਕਡਾਊਨ, ਅਗਲੇ 6 ਦਿਨ ਤੱਕ

ETV Bharat Logo

Copyright © 2024 Ushodaya Enterprises Pvt. Ltd., All Rights Reserved.