ਤਰਨ ਤਾਰਨ: ਪਿੰਡ ਪਲਾਸੌਰ ਵਿਖੇ ਜ਼ਮੀਨ ਦੀ ਕੁਰਕੀ ਕਰਨ ਆਈ ਤਹਿਸੀਲਦਾਰ ਨੂੰ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਘੇਰਿਆ ਗਿਆ ਹੈ। ਦੱਸਿਆ ਜਾ ਰਿਆ ਹੈ ਕਿ ਪਿੰਡ ਪਲਾਸੌਰ ਦੇ ਕਿਸਾਨ ਸੁਖਵਿੰਦਰ ਸਿੰਘ ਨੇ ਇੱਕ ਨਿਜੀ ਬੈਂਕ ਤਰਨਤਾਰਨ ਤੋਂ ਜਮੀਨ ਤੇ ਕਰਜਾ ਲਿਆ ਸੀ।
ਕੁੱਝ ਸਮਾਂ ਪਹਿਲਾ ਬੈਂਕ ਦਾ ਕਰਜਾ ਮੁਕਤ ਹੋ ਗਏ ਸਨ, ਪਰ ਅਚਾਨਕ ਤਰਨਤਾਰਨ ਤਹਿਸੀਲਦਾਰ ਸੁਖਬੀਰ ਕੌਰ ਨੂੰ ਕੋਰਟ ਦੇ ਕਾਗਜ ਮਿਲਿਆ ਹੈ ਜਿਸ ਵਿੱਚ ਜਾਣਕਾਰੀ ਹੈ ਕਿ ਕਿਸਾਨ ਸੁਖਵਿੰਦਰ ਸਿੰਘ ਨੇ ਕਰਜਾ ਪੂਰਾ ਨਹੀਂ ਉਤਾਰਿਆ ਹੈ। ਉਸ ਨੂੰ ਲੈ ਕੇ ਉਸ ਜਮੀਨ ਦੀ ਕੁਕਰੀ ਕਰਨ ਦਾ ਆਰਡਰ ਹੈ। ਜਿਸ ਨੂੰ ਲੈ ਕੇ ਪਿੰਡ ਪਲਾਸੌਰ ਪੁੱਜਣ ਤੇ ਕਿਸਾਨ ਯੂਨੀਅਨ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਵੱਲੋਂ ਤਹਿਸੀਲਦਾਰ ਸੁਖਬੀਰ ਕੌਰ ਦੀ ਗੱਡੀ ਘੇਰ ਕੇ ਸੜਕ ਉਪਰ ਧਰਨਾ ਦਿੱਤਾ ਗਿਆ।
ਕਿਸਾਨ ਸੰਘਰਸ਼ ਕਮੇਟੀ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਸਾਡੀ ਯੂਨੀਅਨ ਦੇ ਕਿਸਾਨ ਸੁਖਵਿੰਦਰ ਸਿੰਘ ਨੇ ਤਰਨਤਾਰਨ ਦੇ ਇੱਕ ਨਿਜੀ ਬੈਂਕ ਤੋਂ ਆਪਣੀ ਜਮੀਨ ਤੇ ਕਰਜਾ ਲਿਆ ਸੀ ਅਤੇ ਕਿਸਾਨ ਵੱਲੋਂ ਸਾਰਾ ਬੈਂਕ ਦਾ ਕਰਜਾ ਉਤਾਰ ਦਿੱਤਾ ਗਿਆ ਸੀ। ਸਾਡੇ ਕੋਲ ਬੈਂਕ ਦੀਆਂ ਰਸੀਦਾਂ ਵੀ ਹਨ, ਪਰ ਬੈਂਕ ਵਿਚ ਐਨ.ਓ.ਸੀ. ਲੈਣ ਵਾਲੀ ਹੈ ਜੋ ਬੈਂਕ ਵਿੱਚ ਪਈ ਹੈ।
ਉਨ੍ਹਾਂ ਕਿਹਾ ਕਿ ਤਸੀਲਦਾਰ ਮੈਡਮ ਸੁਖਬੀਰ ਕੌਰ ਜਮੀਨ ਐਕਵਾਇਰ ਕਰਨ ਦੇ ਰੋਸ ਵਿਚ ਅਸੀਂ ਧਰਨਾ ਲਗਾਇਆ ਹੈ। ਸਾਡੀ ਮੰਗ ਹੈ ਕਿ ਤਸੀਲਦਾਰ ਮੈਡਮ ਧਰਨੇ ਵਿਚ ਆਉਣ ਅਤੇ ਗਲਤੀ ਮੰਨ ਕੇ ਮੁਆਫ਼ੀ ਮੰਗਣ।
ਇਹ ਵੀ ਪੜ੍ਹੋ: ਬਿਜਲੀ ਕਾਮਿਆਂ ਦੇ ਆਗੂ ਨੇ ਹੜਤਾਲ ਖਤਮ ਕਰ ਕੰਮ 'ਤੇ ਪਰਤਣ ਦੀ ਅਪੀਲ
ਤਹਿਸੀਲਦਾਰ ਸੁਖਬੀਰ ਕੌਰ ਨੇ ਦੱਸਿਆ ਕਿ ਮੈਂਨੂੰ ਇੱਕ ਨਿੱਜੀ ਬੈਂਕ ਤੋਂ ਕਿਸਾਨ ਸੁਖਵਿੰਦਰ ਸਿੰਘ ਵਾਸੀ ਪਿੰਡ ਪਲਾਸੌਰ ਦੇ ਖ਼ਿਲਾਫ਼ ਕੋਰਟ ਦੇ ਆਰਡਰ ਮਿਲਿਆ ਕਿ ਉਸ ਦੀ ਜਮੀਨ ਐਕਵਾਇਰ ਕੀਤੀ ਜਾਵੇ। ਕਿਸਾਨ ਸੁਖਵਿੰਦਰ ਸਿੰਘ ਨੇ ਕੋਈ ਕਰਜਾ ਮੁਆਫ ਦਾ ਕੋਈ ਵੀ ਕਾਗਜ ਵਿਖਾਇਆ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਕਮੇਟੀ ਨੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਆਪਣੇ ਸਾਥੀਆਂ ਵੱਲੋਂ ਮੇਰੀ ਗੱਡੀ ਘੇਰ ਕੇ ਮੇਰੇ ਖ਼ਿਲਾਫ਼ ਰੋਸ ਪ੍ਰਦਰਸ਼ਨ ਅਤੇ ਸੜਕ ਉਪਰ ਧਰਨਾ ਲਗਾਇਆ ਗਿਆ। ਅਖੀਰ ਵਿਚ ਬੈਂਕ ਵਿਚ ਐਨ.ਓ.ਸੀ. ਵਿਖਾ ਕੇ ਕਿਸਾਨ ਸੰਘਰਸ਼ ਕਮੇਟੀ ਨੇ ਆਪਣਾ ਧਰਨਾ ਸਮਾਪਤ ਕੀਤਾ ਗਿਆ।