ETV Bharat / state

ਗਰੀਬ ਪਰਿਵਾਰ ਨੇ ਲੱਤ ਦੇ ਇਲਾਜ ਲਈ ਸਮਾਜ ਸੇਵੀਆਂ ਨੂੰ ਲਗਾਈ ਮਦਦ ਲਈ ਗੁਹਾਰ

ਜ਼ਿਲ੍ਹਾਂ ਤਰਨਤਾਰਨ ਦੇ ਪਿੰਡ ਠੱਠਾ ਵਿਖੇ ਇੱਕ ਗਰੀਬ ਪਰਿਵਾਰ ਨੇ ਲੱਤਾਂ ਵਿੱਚ ਪਏ ਸਰੀਏ ਦੀ ਪੀੜ ਨਾਲ ਮੰਜੇ 'ਤੇ ਤੜਫ਼ ਰਹੇ ਪਰਿਵਾਰ ਦੇ ਮੁਖੀ ਦਾ ਇਲਾਜ ਕਰਵਾਉਣ ਲਈ ਸਮਾਜ ਸੇਵੀਆਂ ਨੂੰ ਮਦਦ ਲਈ ਗੁਹਾਰ ਲਗਾਈ ਹੈ।

author img

By

Published : Apr 19, 2022, 3:38 PM IST

ਗਰੀਬ ਪਰਿਵਾਰ ਨੇ ਲੱਤ ਦੇ ਇਲਾਜ ਲਈ ਸਮਾਜ ਸੇਵੀਆਂ ਨੂੰ ਲਗਾਈ ਮਦਦ ਲਈ ਗੁਹਾਰ
ਗਰੀਬ ਪਰਿਵਾਰ ਨੇ ਲੱਤ ਦੇ ਇਲਾਜ ਲਈ ਸਮਾਜ ਸੇਵੀਆਂ ਨੂੰ ਲਗਾਈ ਮਦਦ ਲਈ ਗੁਹਾਰ

ਤਰਨਤਾਰਨ: ਸਾਡੇ ਦੇਸ਼ ਵਿੱਚ ਗਰੀਬੀ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ, ਜਿਸ ਕਾਰਨ ਬਹੁਤ ਸਾਰੇ ਅਜਿਹੇ ਗਰੀਬ ਪਰਿਵਾਰ ਹਨ ਜੋ ਅੱਜ ਵੀ ਆਪਣੀ ਬਿਮਾਰੀ ਦਾ ਇਲਾਜ ਨਹੀਂ ਕਰਵਾ ਸਕਦੇ, ਪਰ ਉਧਰ ਦੂਜੇ ਪਾਸੇ ਸਾਡੇ ਦੇਸ਼ ਦੀਆਂ ਸਰਕਾਰਾਂ ਵੀ ਇਨ੍ਹਾਂ ਪਰਿਵਾਰਾਂ ਵੱਲ ਕੋਈ ਧਿਆਨ ਨਹੀ ਦਿੰਦੀਆਂ।

ਅਜਿਹਾ ਹੀ ਮਾਮਲਾ ਜ਼ਿਲ੍ਹਾਂ ਤਰਨਤਾਰਨ ਦੇ ਪਿੰਡ ਠੱਠਾ ਵਿਖੇ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਵੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਜਾਣਗੀਆਂ ਤੇ ਉਹ ਵਿਅਕਤੀ ਇਹ ਜ਼ਰੂਰ ਕਹਾਂਗਾ ਕਿ ਕਿਸੇ ਦੇ ਘਰ ਵਿੱਚ ਗ਼ਰੀਬੀ ਨਾ ਆਵੇ ਇਹ ਗ਼ਰੀਬੀ ਘਰਾਂ ਦੇ ਘਰ ਤਬਾਹ ਕਰ ਕੇ ਰੱਖ ਦਿੰਦੀ ਹੈ ਅਤੇ ਇਹ ਗ਼ਰੀਬੀ ਦਾ ਦੈਂਤ ਇੱਕ ਹੋਰ ਘਰ ਨੂੰ ਨਿਗਲਣ ਕੰਢੇ 'ਤੇ ਹੈ।

ਕਿਉਂਕਿ ਪਿੰਡ ਠੱਠਾ ਦਾ ਰਹਿਣ ਵਾਲਾ ਵਿਅਕਤੀ ਪ੍ਰਤਾਪ ਸਿੰਘ ਜੋ ਕਿ ਆਪਣੇ ਪਰਿਵਾਰ ਲਈ ਰੋਜ਼ੀ ਰੋਟੀ ਕਮਾਉਣ ਲਈ ਘਰ ਤੋਂ ਬਾਹਰ ਨਿਕਲਿਆ ਤਾਂ ਇਕ ਟਰੱਕ ਨੇ ਉਸਨੂੰ ਟੱਕਰ ਮਾਰ ਦਿੱਤੀ ਅਤੇ ਉਸ ਟਰੱਕ ਦੇ ਟਾਇਰ ਉਸਦੇ ਦੋਵਾਂ ਲੱਤਾਂ ਦੇ ਉਪਰਦੀ ਚੜ੍ਹਦਾ ਹੋਇਆ ਅੱਗੇ ਨਿਕਲ ਗਿਆ। ਜਿਸ ਕਾਰਨ ਪ੍ਰਤਾਪ ਸਿੰਘ ਦੀਆਂ ਦੋਵੇਂ ਲੱਤਾਂ ਚਕਨਾ ਚੂਰ ਹੋ ਗਈਆਂ ਅਤੇ ਲੋਕਾਂ ਨੇ ਪ੍ਰਤਾਪ ਸਿੰਘ ਨੂੰ 108 ਐਬੂਲੈਸ ਦੀ ਮਦਦ ਨਾਲ ਸਿਵਲ ਹਸਪਤਾਲ ਵਿਖੇ ਪਹੁੰਚਾਇਆ।

ਇਹ ਵੀ ਪੜੋ:- ਲੁਕਣ-ਮੀਚੀ ਖੇਡਣ ਦੇ ਬਹਾਨੇ ਲੜਕੀ ਨੇ ਮੰਗੇਤਰ ਦੀ ਅੱਖਾਂ 'ਤੇ ਬੰਨ੍ਹੀ ਪੱਟੀ, ਫਿਰ ਕੀਤਾ ਇਹ ਕਾਰਾ...

ਜਿੱਥੇ ਪ੍ਰਤਾਪ ਸਿੰਘ ਦੀਆਂ ਲੱਤਾਂ ਤੇ ਡਾਕਟਰਾਂ ਵੱਲੋਂ ਸਰੀਏ ਲਾ ਦਿੱਤੇ ਗਏ ਅਤੇ ਕਿਹਾ ਕਿ ਕੁਝ ਦੇਰ ਬਾਅਦ ਤੁਸੀਂ ਪ੍ਰਾਈਵੇਟ ਹਸਪਤਾਲ ਵਿਖੇ ਇਸ ਦਾ ਇਲਾਜ ਕਰਵਾ ਲਓ, ਪਰ ਦੂਜੇ ਪਾਸੇ ਪ੍ਰਤਾਪ ਸਿੰਘ ਦੀ ਮਾਲੀ ਹਾਲਤ ਬਹੁਤ ਜ਼ਿਆਦਾ ਸੀ ਕਿ ਉਹ ਘਰ ਵਿੱਚ 2 ਵਕਤ ਦੀ ਰੋਟੀ ਦੇ ਵੀ ਲਾਲੇ ਪਏ ਹਨ, ਉਧਰ ਇਹ ਲੱਤਾਂ ਦਾ ਇਲਾਜ ਕਰਵਾਉਣ ਲਈ ਉਸ ਕੋਲ ਇੱਕ ਰੁਪਿਆ ਵੀ ਨਹੀਂ ਹੈ।

ਦੱਸ ਦਈਏ ਕਿ ਪ੍ਰਤਾਪ ਸਿੰਘ ਦੀਆਂ ਲੱਤਾਂ ਵਿੱਚ ਪਏ ਸਰੀਏ ਦੀ ਪੀੜ ਨਾਲ ਉਹ ਰਾਤ ਦਿਨ ਮੰਜੇ 'ਤੇ ਮੱਛੀ ਵਾਂਗ ਤੜਫ਼ਦਾ ਰਹਿੰਦਾ ਹੈ, ਪਰ ਕੋਈ ਵੀ ਉਸ ਦੀ ਬਾਂਹ ਫੜਨ ਵਾਲਾ ਨਹੀਂ ਹੈ, ਪੀੜਤ ਪ੍ਰਤਾਪ ਸਿੰਘ ਨੇ ਕਿਹਾ ਕਿ ਉਸ ਦੇ ਮੰਜੇ 'ਤੇ ਪੈ ਜਾਣ ਨਾਲ ਜਿੱਥੇ ਉਸ ਦਾ ਪਰਿਵਾਰ 2 ਵਕਤ ਦੀ ਰੋਟੀ ਤੋਂ ਲਾਂਬੇ ਹੋ ਗਿਆ ਹੈ। ਉੱਥੇ ਹੀ ਉਹ ਮੰਜੇ 'ਤੇ ਰਾਤ ਦਿਨ ਤੜਫ ਰਿਹਾ ਹੈ, ਉਸ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ।

ਉਧਰ ਇਸ ਸੰਬੰਧੀ ਪ੍ਰਤਾਪ ਸਿੰਘ ਦੀ ਭੈਣ ਸੁਰਜੀਤ ਕੌਰ ਨੇ ਦੱਸਿਆ ਕਿ ਰਾਤ ਦਿਨ ਮੰਜੇ 'ਤੇ ਇਨ੍ਹਾਂ ਸਰੀਆਂ ਦੀ ਪੀੜ ਨਾਲ ਤੜਫ਼ ਰਹੇ ਭਰਾ ਨੂੰ ਉਸ ਤੋਂ ਨਹੀਂ ਵੇਖਿਆ ਜਾਂਦਾ, ਪਰ ਘਰ ਦੀ ਗ਼ਰੀਬੀ ਉਸ ਨੂੰ ਮਜਬੂਰ ਕਰ ਰਹੀ ਹੈ। ਪੀੜਤ ਔਰਤ ਸੁਰਜੀਤ ਕੌਰ ਨੇ ਕਿਹਾ ਕਿ ਸਮਾਜ ਵਿੱਚ ਇੰਨੇ ਲੋਕ ਇੱਕ ਦੂਜੇ ਦੀ ਬਾਂਹ ਫੜ ਕੇ ਮਦਦ ਕਰਦੇ ਹਨ।

ਪਰ ਮੇਰੇ ਭਰਾ ਪ੍ਰਤਾਪ ਸਿੰਘ ਦੀ ਮਦਦ ਕਰਨ ਲਈ ਵੀ ਕੋਈ ਅੱਗੇ ਨਹੀਂ ਆ ਰਿਹਾ, ਅਸੀਂ ਪਤਾ ਨਹੀਂ ਕੀ ਪਾਪ ਕੀਤੇ ਹਨ। ਪੀੜਤ ਔਰਤ ਸੁਰਜੀਤ ਕੌਰ ਨੇ ਸਮਾਜ ਸੇਵੀਆਂ ਤੇ ਪੰਜਾਬ ਸਰਕਾਰ ਤੋਂ ਗੁਹਾਰ ਲਾਈ ਹੈ ਕਿ ਉਸ ਦੇ ਭਰਾ ਦਾ ਇਲਾਜ ਕਰਵਾ ਦਿੱਤਾ ਜਾਵੇ, ਤਾਂ ਜੋ ਉਹ ਆਪਣੀ ਜ਼ਿੰਦਗੀ ਆਰਾਮ ਨਾਲ ਬਤੀਤ ਕਰ ਸਕੇ। ਅਸੀਂ ਵੀ ਆਪਣੇ ਚੈਨਲ ਜ਼ਰੀਏ ਸਭ ਨੂੰ ਬੇਨਤੀ ਕਰਾਂਗੇ, ਕਿ ਪ੍ਰਤਾਪ ਸਿੰਘ ਦੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਹਨ, ਇਸ ਕਰਕੇ ਇਸ ਗ਼ਰੀਬ ਦੀ ਮਦਦ ਜ਼ਰੂਰ ਕੀਤੀ ਜਾਵੇ। ਜੇ ਕੋਈ ਇਸ ਪਰਿਵਾਰ ਨਾਲ ਸੰਪਰਕ ਕਰਨਾ ਚਾਹੁੰਦਾ ਹੈ ਤਾਂ ਇਨ੍ਹਾਂ ਦਾ ਮੋਬਾਈਲ ਨੰਬਰ 9501037498 ਹੈ। ਇਸ ਤੋਂ ਇਲਾਵਾ ਪਰਿਵਾਰ ਦਾ ਬੈਂਕ ਅਕਾਊਂਟ Punjab National bank 'ਚ ਸੁਰਜੀਤ ਕੌਰ ਦੇ ਨਾਮ 'ਤੇ ਹੈ। ਬੈਂਕ ਖਾਤਾ ਨੰ: 0672000107201015 ਅਤੇ IFSC PUNB0067200 ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.