ਤਰਨ ਤਾਰਨ: 'ਪੰਜਾਬ ਸਰਕਾਰ ਤੁਹਾਡੇ ਦੁਆਰ' ਨਾਅਰੇ ਤਹਿਤ ਅੱਜ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਹਲਕੇ ਦੇ ਲੋਕਾਂ ਦੀਆਂ ਵੱਖ-ਵੱਖ ਸਮੱਸਿਆਵਾਂ ਦੇ ਹੱਲ ਲਈ ਖੁੱਲ੍ਹਾ ਦਰਬਾਰ (Lalpura held an open court) ਲਾਇਆ ਗਿਆ। ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਅਗਵਾਈ ਵਿੱਚ ਲਗਾਏ ਗਏ ਇਸ ਲੋਕ ਦਰਬਾਰ ਵਿੱਚ ਹਲਕਾ ਖਡੂਰ ਸਾਹਿਬ (Halka Khadur Sahib) ਦੇ ਅੱਧਾ ਦਰਜਨ ਪਿੰਡ ਅਤੇ ਕਸਬਿਆਂ ਦੇ ਲੋਕਾਂ ਦੀਆਂ ਸਮੱਸਿਆ ਨੂੰ ਸੁਣਨ ਅਤੇ ਹੱਲ ਕਰਨ ਲਈ ਵੱਖ-ਵੱਖ ਵਿਭਾਗਾਂ ਨਾਲ ਜੁੜੇ ਅਧਿਕਾਰੀ ਮੌਜੂਦ ਰਹੇ।
ਮੌਕੇ ਉੱਤੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ: ਇਸ ਮੌਕੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਆਖਿਆ ਕਿ ਸੀਐੱਮ ਭਗਵੰਤ ਮਾਨ (CM Bhagwant maan) ਦੀ ਸਰਕਾਰ ਹੁਣ ਆਮ ਲੋਕਾਂ ਨੂੰ ਘਰ-ਘਰ ਸਰਕਾਰੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸਰਕਾਰੀ ਅਫ਼ਸਰ ਅਤੇ ਆਮ ਲੋਕਾਂ ਦੇ ਕੰਮ ਖੁਦ ਕਰਨ ਲਈ ਉਨ੍ਹਾਂ ਤੱਕ ਪਹੁੰਚ ਕਰਨਗੇ। ਵਿਧਾਇਕ ਨੇ ਦੱਸਿਆ ਕਿ ਅੱਜ ਹਲਕਾ ਖਡੂਰ ਸਾਹਿਬ ਵਿੱਚ ਲੋਕਾਂ ਦੀ ਸਰਕਾਰੀ ਕੰਮਾਂ ਲਈ ਖੱਜਲ-ਖੁਆਰੀ ਨੂੰ ਮੁਕੰਮਲ ਤੌਰ ਉੱਤੇ ਬੰਦ ਕਰਨ ਲਈ ਲੋਕ ਦਰਬਾਰ ਲਾਇਆ ਗਿਆ।
'ਪੰਜਾਬ ਸਰਕਾਰ ਤੁਹਾਡੇ ਦੁਆਰ' ਤਹਿਤ ਅੱਜ 200 ਦੇ ਕਰੀਬ ਸਮੱਸਿਆਵਾ ਨੂੰ ਮੌਕੇ ਉੱਤੇ ਹੱਲ ਕੀਤਾ ਗਿਆ ਹੈ। ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਅੱਗੇ ਕਿਹਾ ਕਿ ਲੋਕ ਦਫ਼ਤਰਾਂ ਤੱਕ ਸਮੱਸਿਆ ਲੈਕੇ ਪਹੁੰਚ ਨਹੀਂ ਕਰਦੇ ਪਰ ਅੱਜ ਇਸ ਲੋਕ ਦਰਬਾਰ ਵਿੱਚ ਸੈਂਕੜੇ ਲੋਕ ਸਮੱਸਿਆ ਲੈਕੇ ਪਹੁੰਚੇ ਨੇ ਅਤੇ ਬਹੁਤ ਸਾਰੇ ਲੋਕਾਂ ਦੀਆਂ ਮੁਸ਼ਕਲਾਂ ਦਾ ਨਿਪਟਰਾ ਮੌਕੇ ਉੱਤੇ ਹੀ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰਹਿਣਗੇ।
- Zirakpur Encounter: ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਹੋਇਆ ਮੁਕਾਬਲਾ, ਦੋਹਾਂ ਪਾਸਿਓ ਚੱਲੀਆਂ ਗੋਲੀਆਂ, ਇੱਕ ਗੈਂਗਸਟਰ ਗ੍ਰਿਫ਼ਤਾਰ
- FIR registered against Kulbir Zira: ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਖਿਲਾਫ਼ ਮਾਮਲਾ ਦਰਜ, ਕਿਹਾ- ਖੁਦ ਦੇਵਾਂਗਾ ਗ੍ਰਿਫ਼ਤਾਰੀ
- Drug Money And Heroin Recovered : ਅੰਮ੍ਰਿਤਸਰ ਸੀਆਈਏ ਸਟਾਫ ਪੁਲਿਸ ਨੇ ਢਾਈ ਕਿਲੋ ਹੈਰੋਇਨ ਤੇ ਸਾਢੇ 13 ਲੱਖ ਡਰੱਗ ਮਨੀ ਸਮੇਤ ਤਿੰਨ ਨੌਜਵਾਨ ਕੀਤੇ ਕਾਬੂ
ਮੋਹਤਬਾਰ ਅਤੇ ਅਧਿਕਾਰੀ ਮੌਤੇ ਉੱਤੇ ਮੌਜੂਦ: ਇਸ ਦੌਰਾਨ ਐਸਡੀਐਮ ਦੀਪਕ ਭਾਟੀਆ,ਨਾਇਬ ਤਹਿਸੀਲਦਾਰ ਸੰਤੋਖ ਸਿੰਘ ਤੱਖੀ ਤੋਂ ਇਲਾਵਾ ਸਬ ਡਵੀਜ਼ਨ ਗੋਇੰਦਵਾਲ ਸਾਹਿਬ ਦੇ ਡੀਐਸਪੀ ਰਵੀਸ਼ੇਰ ਸਿੰਘ,ਪਾਵਰਕੌਮ ਵੱਲੋਂ ਐਸਡੀਓ ਕੁਲਵਿੰਦਰ ਸਿੰਘ ਆਦਿ ਵੱਲੋਂ ਲੋਕਾਂ ਦੀਆਂ ਦਿੱਕਤਾਂ ਨੂੰ ਸੁਣਿਆ ਗਿਆ। ਇਸ ਲੋਕ ਮਿਲਣੀ (meet people) ਵਿੱਚ ਕਸਬਾ ਖਡੂਰ ਸਾਹਿਬ,ਗੋਇੰਦਵਾਲ ਸਾਹਿਬ,ਫਤਿਆਬਾਦ,ਝੰਡੇਰ ਮਹਾਂਪੁਰਖ,ਧੂੰਦਾ,ਖੱਖ,ਹੰਸਾਵਾਲਾ ਆਦਿ ਪਿੰਡਾਂ ਦੇ ਲੋਕ ਆਪੋ- ਆਪਣੀਆਂ ਸਮੱਸਿਆਵਾ ਲੈਕੇ ਪੁੱਜੇ। ਇਸ ਮੌਕੇ ਉਨ੍ਹਾਂ ਨਾਲ ਹਲਕਾ ਖਡੂਰ ਸਾਹਿਬ ਤੋਂ ਯੂਥ ਪ੍ਰਧਾਨ ਨਿਰਮਲ ਸਿੰਘ ਢੋਟੀ,ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਧੁੰਨਾ,ਦਮਨਪ੍ਰੀਤ ਸਿੰਘ ਘਸੀਟਪੁਰਾ,ਹਰਸੁਖਮਨ ਸਿੰਘ,ਹਰਪਾਲ ਸਿੰਘ ਕੰਗ,ਸਤਿੰਦਰ ਸਿੰਘ ਖਾਲਸਾ,ਸ਼ਮਸ਼ੇਰ ਸਿੰਘ,ਸਤਨਾਮ ਸਿੰਘ ਦੁਲਚੀਪੁਰ,ਹਰਜੀਤ ਸਿੰਘ ਬਾਣੀਆਂ ਆਦਿ ਮੌਜੂਦ ਸਨ।