ਤਰਨਤਾਰਨ: ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਤਰਨਤਾਰਨ ਦੀ ਅਦਾਲਤ 'ਚ ਲਿਆਂਦਾ ਗਿਆ। ਜੱਗੂ ਭਗਵਾਨਪੁਰੀਆ 5 ਦਿਨਾਂ ਦੇ ਪੁਲਿਸ ਰਿਮਾਂਡ ਤੋ ਬਾਅਦ ਅੱਜ ਤਰਨਤਾਰਨ ਦੇ ਥਾਣਾ ਸਦਰ 'ਚ ਦਰਜ ਫਿਰੌਤੀ ਅਤੇ ਅਸਲਾ ਐਕਟ ਦੇ ਮਾਮਲੇ 'ਚ ਤਰਨਤਾਰਨ ਦੀ ਅਦਾਲਤ 'ਚ ਪੇਸ਼ ਹੈ। ਜੱਗੂ ਭਗਵਾਨਪੁਰਾ ਨੂੰ ਅੱਜ ਤਰਨਤਾਰਨ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਪੁਲਿਸ ਨੇ ਜੱਗੂ ਭਗਵਾਨਪੁਰੀਆ ਦਾ ਟਰਾਂਜ਼ਿਟ ਰਿਮਾਂਡ ਹਾਸਿਲ ਕੀਤਾ। ਦੱਸ ਦਈਏ ਕਿ ਸਾਲ 2019 ਦੇ ਇਕ ਅਪਰਾਧਿਕ ਮਾਮਲੇ ਵਿਚ ਤਰਨਤਾਰਨ ਪੁਲਿਸ ਨੇ ਪੁੱਛ ਗਿੱਛ ਲਈ ਜੱਗੂ ਭਗਵਾਨਪੁਰੀਆ ਦਾ 5 ਦਿਨਾਂ ਦਾ ਪੁਲਿਸ ਰਿਮਾਂਡ ਲਿਆ ਸੀ।
5 ਦਿਨ ਪੂਰੇ ਹੋਣ ਤੋਂ ਬਾਅਦ ਉਸ ਨੂੰ ਤਰਨਤਾਰਨ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਥਾਣਾ ਸਦਰ ਤਰਨਤਾਰਨ ਦੇ SHO ਗੁਰਚਰਨ ਸਿੰਘ ਨੇ ਦੱਸਿਆ ਸਾਲ 2019 ਵਿੱਚ ਜੱਗੂ ਭਗਵਾਨਪੁਰੀਆ ਦੇ ਉਪਰ ਥਾਣਾ ਸਦਰ ਤਰਨਤਾਰਨ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ ਜੱਗੂ ਭਗਵਾਨਪੁਰੀਆ ਦੀ ਗ੍ਰਿਫਤਾਰੀ ਹੋਣੀ ਬਾਕੀ ਸੀ।
ਇਹ ਵੀ ਪੜ੍ਹੋ:- ਦੁਸਹਿਰੇ ਤੋਂ ਪਹਿਲਾਂ ਹੀ ਫੂਕਿਆਂ ਨਸ਼ਿਆਂ ਦਾ ਰਾਵਣ, ਭੁੱਕੀ ਅਫੀਮ ਦੇ ਠੇਕੇ ਖੋਲ੍ਹਣ ਦੀ ਕੀਤੀ ਮੰਗ !