ਤਰਨਤਾਰਨ: ਵਿਧਾਨ ਸਭਾ ਹਲਕਾ ਪੱਟੀ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ ਪਿੰਡ ਠੱਕਰਪੁਰਾ ਦੀ ਕੈਥਲਿਕ ਚਰਚਾ ਵਿਖੇ ਪਹੁੰਚ Harminder Singh Gill reached Catholic Church Patti ਕੇ ਕ੍ਰਿਸ਼ਚਨ ਭਾਈਚਾਰੇ ਦੇ ਲੋਕਾਂ ਨਾਲ ਇਥੇ ਮੁਲਾਕਾਤ ਕੀਤੀ, ਉਥੇ ਹੀ ਘਟਨਾ ਸਥਾਨ ਦਾ ਉਨ੍ਹਾਂ ਵੱਲੋਂ ਜਾਇਜ਼ਾ ਲਿਆ ਗਿਆ।
ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਵਿੱਚ ਬੇਅਦਬੀ ਦੀਆਂ ਵਾਪਰ ਰਹੀਆਂ ਘਟਨਾਵਾਂ ਕਾਫੀ ਨਿੰਦਣਯੋਗ ਹਨ ਉਨ੍ਹਾਂ ਕਿਹਾ ਕਿ ਕੈਥਲਿਕ ਚਰਚ ਵਿਖੇ ਬੀਤੇ ਦਿਨੀਂ ਵਾਪਰੀ ਇਸ ਘਟਨਾ ਨਾਲ ਉਨ੍ਹਾਂ ਨੂੰ ਬਹੁਤ ਦੁੱਖ ਪਹੁੰਚਿਆ ਹੈ ਉਨ੍ਹਾਂ ਕਿਹਾ ਕਿ ਸਾਰੇ ਹੀ ਧਰਮ ਸਤਿਕਾਰਯੋਗ ਹਨ ਪਰ ਮੌਜੂਦਾ ਆਮ ਆਦਮੀ ਦੀ ਸਰਕਾਰ ਵਿੱਚ ਲਾ ਈਨ ਆਰਡਰ ਦੀਆਂ ਸ਼ਰ੍ਹੇਆਮ ਧੱਜੀਆਂ ਉੱਡ ਰਹੀਆਂ ਹਨ ਅਤੇ ਸ਼ਰ੍ਹੇਆਮ ਲੁੱਟਾਂ ਖੋਹਾਂ ਅਤੇ ਵੱਡੀਆਂ ਵਾਰਦਾਤਾਂ ਹੋ ਰਹੀਆਂ ਹਨ ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਪੰਜਾਬ ਦੀ ਸਰਕਾਰ ਸਿਰਫ਼ ਜੁਮਲੇਬਾਜ਼ੀ ਹੀ ਕਰ ਸਕਦੀ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲੀਸ ਸਾਡੀ ਬਹਾਦਰ ਪੁਲਸ ਸੀ ਪਰ ਹੁਣ ਇਹੋ ਜਿਹੇ ਲੋਕਾਂ ਨੂੰ ਫੜਨ ਵਿਚ ਕਿਉ ਦੇਰੀ ਕਰ ਰਹੀ ਹੈ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਐੱਸ ਜੀ ਪੀ ਸੀ ਦੇ ਪ੍ਰਧਾਨ ਅਤੇ ਜਥੇਦਾਰ ਨੂੰ ਕੈਥਲਿਕ ਚਰਚ ਪੱਟੀ ਮੋੜ ਤੇ ਪਹੁੰਚਣਾ ਚਾਹੀਦਾ ਸੀ ਸਾਬਕਾ ਵਿਧਾਇਕ ਨੇ ਐੱਸ ਜੀ ਪੀ ਸੇ ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਇਨ੍ਹਾਂ ਨੇ ਸਿੱਖੀ ਵਾਸਤੇ ਅਜੇ ਤੱਕ ਕੀ ਕੀਤਾ ਹੈ ਉਨ੍ਹਾਂ ਕਿਹਾ ਕਿ ਜਿੰਨੇ ਸਾਡੇ ਸਕੂਲ ਜਾਂ ਅਕੈਡਮੀਆਂ ਬਣਾਈਆਂ ਗਈਆਂ ਹਨ।
ਉਨ੍ਹਾਂ ਵਿਚ ਅਜੇ ਤੱਕ ਐਸਸੀ ਭਾਈਚਾਰੇ ਦੇ ਬੱਚਿਆਂ ਨੂੰ ਕਿੰਨੀਆਂ ਕੁ ਸਹੂਲਤਾਂ ਵਧਾਈਆਂ ਹੋਈਆਂ ਹਨ ਤੇ ਕਿੰਨੀ ਕੁ ਗ਼ਰੀਬਾਂ ਦੇ ਬੱਚਿਆਂ ਨੂੰ ਕਿੰਨੀ ਕੁ ਪੜ੍ਹਾਈ ਮੁਫ਼ਤ ਦਿੱਤੀ ਜਾਂਦੀ ਹੈ ਅਤੇ ਕਿੰਨੇ ਗ਼ਰੀਬ ਲੋਕਾਂ ਨੂੰ ਕੋਠੇ ਜਾਂ ਹੋਰ ਸਹੂਲਤਾਂ ਦਿੱਤੀਆਂ ਗਈਆਂ ਹਨ ਉਨ੍ਹਾਂ ਕਿਹਾ ਕਿ ਸਾਡੀਆਂ ਸਿੱਖ ਸੰਸਥਾਵਾਂ ਧਰਮ ਪਰਿਵਰਤਨ ਦੀ ਗੱਲ ਕਰਦੀਆਂ ਹਨ ਜੇ ਉਨ੍ਹਾਂ ਨੇ ਇਸ ਧਰਮ ਪਰਿਵਰਤਨ ਨੂੰ ਰੋਕਣਾ ਹੈ ਤਾਂ ਇਸ ਭਾਈਚਾਰੇ ਨੂੰ ਹਰ ਬਣਦੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ ਉਨ੍ਹਾਂ ਕਿਹਾ ਕਿ ਇਸ ਚਰਚ ਵਿੱਚ ਵਾਪਰੀ ਘਟਨਾ ਨਾਲ ਪੂਰੇ ਪੰਜਾਬ ਦਾ ਮਾਹੌਲ ਖ਼ਰਾਬ ਹੋ ਸਕਦਾ ਹੈ।
ਅਪਡੇਟ ਜਾਰੀ ਹੈ...